ਲੁਧਿਆਣਾ -ਬੈਰਾਗੀ ਮਹਾਂ ਮੰਡਲ ਪੰਜਾਬ ਦੀ ਕੋਰ ਕਮੇਟੀ ਦੀ ਮੀਟਿੰਗ ਬੈਰਾਗੀ ਮਹਾਂ ਮੰਡਲ ਪੰਜਾਬ ਦੇ ਪ੍ਰਧਾਨ ਹਰੀ ਦਾਸ ਬਾਵਾ ਦੀ ਪ੍ਰਧਾਨਗੀ ਹੇਠ ਮਾਡਲ ਟਾਊਨ ਲੁਧਿਆਣਾ ਵਿਖੇ ਹੋਈ। ਇਸ ਸਮੇ ਮੁੱਖ ਤੌਰ ਤੇ ਪ੍ਰਿ: ਬਲਦੇਵ ਬਾਵਾ, ਐਡਵੋਕੇਟ ਬੂਟਾ ਸਿੰਘ ਬੈਰਾਗੀ, ਭਗਵਾਨ ਦਾਸ ਬਾਵਾ, ਰਜਿੰਦਰ ਬਾਵਾ ਅਮ੍ਰਿਤਸਰ, ਨਰਿੰਦਰ ਬਾਵਾ ਜਲੰਧਰ, ਐਡਵੋਕੇਟ ਅਸ਼ਵਨੀ ਮਹੰਤ ਅਤੇ ਬਾਵਾ ਰਜਿੰਦਰ ਜੀ ਹਾਜਰ ਹੋਏ।
ਇਸ ਸਮੇ ਕੋਰ ਕਮੇਟੀ ਦੇ ਉਪਰੋਕਤ ਨੇਤਾਵਾ ਵਲੋ ਮਤਾ ਪਾਸ ਕਰਕੇ ਸ੍ਰੀਮਤੀ ਸੋਨੀਆਂ ਗਾਧੀ ਪ੍ਰਧਾਨ ਕੁਲ ਹਿੰਦ ਕਾਂਗਰਸ ਅਤੇ ਕੈ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਮਤੇ ਦੀ ਕਾਪੀ ਭੇਜ ਕੇ ਮੰਗ ਕੀਤੀ ਕਿ ਬਹੁਪੱਖੀ ਸਖਸੀਅਤ ਅਤੇ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਕੁਲ ਹਿੰਦ ਬੈਰਾਗੀ (ਵੈਸ਼ਨਵ) ਮਹਾਂ ਮੰਡਲ ਤੇ ਸਾਬਕਾ ਚੇਅਰਮੈਨ ਹਾਊਸਫੈਡ ਪੰਜਾਬ ਨੂੰ ਵਿਧਾਨ ਸਭਾ ਹਲਕਾ ਆਤਮ ਨਗਰ 62 ਤੋ ਕਾਂਗਰਸ ਪਾਰਟੀ ਟਿਕਟ ਦੇ ਕੇ ਨਿਵਾਜੇ ਜੋ ਕਿ ਜਿੱਤਣ ਦੀ ਸਮਰੱਥਾ ਰੱਖਦੇ ਹਨ। ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਇਹ ਸੀਟ ਸ਼ਾਨ ਨਾਲ ਜਿੱਤ ਕੇ ਕਾਂਗਰਸ ਹਾਈ ਕਮਾਂਡ ਦੀ ਝੋਲੀ ਪਾਈ ਜਾਵੇਗੀ। ਉਹਨਾਂ ਕਿਹਾ ਕਿ ਬੈਰਾਗੀ ਬਰਾਦਰੀ ਦੀ ਪੰਜਾਬ ਵਿਚ 7 ਲੱਖ ਵੋਟ ਹੈ ਜੋ ਪਿਛਲੇ ਲੰਮੇ ਸਮੇ ਤੋ ਨਿਰਸਵਾਰਥ ਕਾਂਗਰਸ ਪਾਰਟੀ ਦੇ ਹੱਕ ਵਿਚ ਭੁਗਤਦੀ ਹੈ ਪਰ ਬਰਾਦਰੀ ਅੱਜ ਵੀ ਆਪਣੀ ਸਿਆਸੀ ਪਹਿਚਾਣ ਤੋ ਵਾਂਝੀ ਹੈ ਕਿਉਕਿ ਅਜਾਦੀ ਤੋ ਬਾਅਦ ਕਾਂਗਰਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾ ਵਿਚ ਕਿਸੇ ਨੁਮਿੰਦੇ ਨੂੰ ਪਾਰਟੀ ਟਿਕਟ ਨਹੀ ਦਿੱਤੀ। ਉਹਨਾਂ ਇਸ ਮਤੇ ਰਾਹੀ ਕਿਹਾ ਕਿ ਸ੍ਰੀ ਬਾਵਾ 35 ਸਾਲ ਤੋ ਕਾਂਗਰਸ ਪਾਰਟੀ ਅਤੇ ਸਮਾਜ ਦੀ ਸੇਵਾ ਕਰ ਰਹੇ ਹਨ। ਉਹਨਾਂ ਕਿਹਾ ਕਿ ਸ੍ਰੀ ਬਾਵਾ ਨੇ ਅੱਤਵਾਦ ਦੇ ਕਾਲੇ ਦੌਰ ਦੋਰਾਨ ਕਾਂਗਰਸ ਪਾਰਟੀ ਦਾ ਝੰਡਾ ਬਲੁੰਦ ਕਰਦਿਆਂ ਦੇਸ਼ ਦੀ ਏਕਤਾ ਅਤੇ ਅਖੰਡਤਾ ਖਾਤਿਰ ਅੱਤਵਾਦ ਦੀਆਂ ਗੋਲੀਆਂ ਦੇ ਸ਼ਿਕਾਰ ਹੋਏ ਪਰ ਪਾਰਟੀ ਦੀ ਮਜਬੂਤੀ ਅਤੇ ਸਮਾਜ ਦੀ ਸੇਵਾ ਵਿਚ ਦਿਨ ਰਾਤ ਲੱਗੇ ਹੋਏ ਹਨਂ।
ਉਹਨਾਂ ਇਸ ਸਮੇ ਸ੍ਰੀ ਬਾਵਾ ਦੀਆਂ ਧਾਰਮਿਕ ਅਤੇ ਸਮਾਜਿਕ ਗਤੀ ਵਿਧੀਆਂ ਦੀ ਗੱਲ ਕਰਦੇ ਹੋਂਏ ਕਿਹਾ ਕਿ ਸ੍ਰੀ ਬਾਵਾ ਨੇ ਸਿੱਖ ਕੌਮ ਦੇ ਮਹਾਨ ਨਾਇਕ, ਪਹਿਲੇ ਸਿੱਖ ਲੋਕ ਰਾਜ ਦੇ ਸੰਸਥਾਪਿਕ, ਯੋਧੇ ਜਰਨੈਲ ਸ੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਣੀ ਕੁਰਬਾਨੀ ਅਤੇ ਸਮਾਜ ਨੂੰ ਦੇਣ ਪੂਰੇ ਵਿਸ਼ਵ ਵਿਚ ਪਹੁੰਚਾਇਆ, ਸਰਹਿੰਦ ਫਤਹਿ ਦਿਵਸ ਦੀ 300 ਸਾਲਾ ਸਤਾਬਦੀ ਚੱਪੜ ਚਿੜੀ ਵਿਖੇ ਵਿਸ਼ਵ ਪੱਧਰੀ ਸਮਾਗਮ ਕਰਕੇ ਅਤੇ ਬਾਬਾ ਜੀ ਦੀ ਯਾਦ ਵਿਚ ਭਵਨ ਦੀ ਉਸਾਰੀ ਕਰਦਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਸਥਾਪਿਤ ਕਰਦਿਆ ਸਿੱਖ ਇਤਿਹਾਸ ਨੂੰ ਇੱਕ ਨਵਾ ਮੋੜ ਪ੍ਰਧਾਨ ਕੀਤਾ। ਉਹਨਾਂ ਕਿਹਾ ਸ੍ਰੀ ਬਾਵਾ ਹੀ ਹਨ ਜਿਨਾਂ ਨੇ ਲੜਕੀਆਂ ਦਾ ਲੋਹੜੀ ਮੇਲਾ ਲਗਾ ਕੇ ਭਰੂਣ ਹੱਤਿਆ ਖਿਲਾਫ ਸਮਾਜਿਕ ਪਰਿਵਰਤਨ ਦਾ ਬੀੜਾ ਚੁੱਕਿਆ ਹੋÎਿÂਆ ਹੈ ਅਤੇ ਹਿੰਦੂ ਧਰਮ ਦੀ ਵਿਸ਼ਵ ਪ੍ਰਸਿੱਧ ਆਰਤੀ ‘ਓਮ ਜੈ ਜਗਦੀਸ਼ ਹਰੇ” ਦੇ ਰਚਨਹਾਰ ਪੰ: ਸਰਧਾ ਰਾਮ ਫਿਲੌਰੀ ਜੀ ਦਾ ਜਨਮ ਉਤਸਵ ਸਭ ਤੋ ਪਹਿਲਾਂ ਮਨਾ ਕੇ ਉਹਨਾਂ ਨੂੰ ਯਾਦ ਕਰਨ ਲਈ ਸਮਾਜ ਦੇ ਲੋਕਾਂ ਨੂੰ ਝਜੋੜਿਆ ਉਥੇ ਮਹਾਨ ਦੇਸ਼ ਭਗਤਾ ਅਤੇ ਅਜਾਦੀ ਘੁਲਾਟੀਆਂ ਦੇ ਜੀਵਨ ਨਾਲ ਸਬੰਧਿਤ ਦਿਹਾੜੇ ਮਨਾ ਕੇ ਸਮਾਜ ਦੇ ਲੋਕਾਂ ਨੂੰ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜੀ ਰੱਖਣ ਕਰਕੇ ਸਮਾਜ ਵਿਚ ਵੱਖਰੀ ਪਹਿਚਾਣ ਬਣਾਈ ਹੈ।