January 2, 2012 admin

ਵੋਟਰ ਸੂਚੀ ‘ਚ 4 ਜਨਵਰੀ ਤੱਕ ਦਰਜ ਹੋਣਗੇ ਦਾਅਵੇ ਤੇ ਇਤਰਾਜ

* 11 ਜਨਵਰੀ ਨੂੰ ਹੋਵੇਗੀ ਅੰਤਿਮ ਪ੍ਰਕਾਸ਼ਨਾ
ਬਠਿੰਡਾ, 2 ਜਨਵਰੀ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੇ ਆਦੇਸ਼ ਅਨੁਸਾਰ ਵੋਟਰ ਸੂਚੀ ਦੀ ਸਰਸਰੀ ਸੁਧਾਈ ਮਿਤੀ 1-1-2012 ਦੀ ਯੋਗਤਾ ਮਿਤੀ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਅੱਜ 2-1-2012 ਨੂੰ ਕਰ ਦਿੱਤੀ ਗਈ ਹੈ ਅਤੇ ਦਾਅਵੇ ਅਤੇ ਇਤਰਾਜ 2-1-2012 ਤੋਂ 4-1-2012 ਤੱਕ ਦਰਜ ਕੀਤੇ ਜਾ ਸਕਦੇ ਹਨ। ਦਾਅਵੇ ਅਤੇ ਇਤਰਾਜਾਂ ਦੇ ਨਿਪਟਾਰੇ ਦੀ ਅੰਤਿਮ ਮਿਤੀ 11-1-2012 ਹੈ ਅਤੇ ਇਸੇ ਦਿਨ ਹੀ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ। ਸ੍ਰੀ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ‘ਚ ਪੈਂਦੇ ਵਿਧਾਨ ਸਭਾ ਦੇ ਸਾਰੇ 6 ਹਲਕਿਆਂ ਵਿਚ ਤਹਿਸੀਲਦਾਰਾਂ, ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰਾਂ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਦੇ ਦਫ਼ਤਰਾਂ ਵਿਚ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ ਅਤੇ ਫਾਰਮ ਨੰਬਰ 5 ਨੂੰ ਨੋਟਿਸ ਬੋਰਡ ਦੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, ਜ਼ਿਲ੍ਹਾ ਚੋਣ ਦਫ਼ਤਰ, ਪਟਵਾਰ ਖਾਨਿਆਂ, ਦਫ਼ਤਰ ਨਗਰ ਕੌਂਸਲ, ਪੰਚਾਇਤ ਘਰਾਂ ਅਤੇ ਬੂਥ ਲੈਵਲ ਅਫ਼ਸਰਾਂ ਕੋਲ ਵੇਖਣ ਲਈ ਉਪਲਬਧ ਹੈ। ਇਸ ਵਿਚ ਕੋਈ ਨਾਮ ਸ਼ਾਮਿਲ ਕੀਤੇ ਜਾਣ ਲਈ ਕੋਈ ਦਾਅਵਾ ਜਾਂ ਕਿਸੇ ਨਾਮ ਦੇ ਸ਼ਾਮਿਲ ਕੀਤੇ ਜਾਣ ਸਬੰਧੀ ਕੋਈ ਵੀ ਇਤਰਾਜ ਹੋਵੇ ਜਾਂ ਕਿਸੇ ਇੰਦਰਾਜ ਦੇ ਵੇਰਵਿਆਂ ਸਬੰਧੀ ਕੋਈ ਇਤਰਾਜ ਹੋਵੇ ਤਾਂ ਇਹ 4 ਜਨਵਰੀ 2012 ਤੱਕ ਫਾਰਮ ਨੰਬਰ 6, 7, 8 ਅਤੇ 8ਓ ਵਿਚੋਂ ਜੋ ਵੀ ਉਚਿਤ ਹੋਵੇ ਵਿਚ ਪੇਸ਼ ਕੀਤਾ ਜਾਵੇ। ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਮੌੜ-95 ਦੇ ਕਾਲ ਸੈਂਟਰ ਦਾ ਫੋਨ ਨੰਬਰ 0164-2212086 ਹੈ।

Translate »