ਲੁਧਿਆਣਾ, 6 ਜਨਵਰੀ : ਵਧੀਕ ਜਿਲਾ ਮੈਜਿਸਟਰੇਟ ਲੁਧਿਆਣਾ ਸ੍ਰੀਮਤੀ ਰੁਪਾਂਜਲੀ ਕਾਰਤਿਕ ਨੇ ਬੱਦੋਵਾਲ ਆਰਮੀ ਦੇ ਅਸਲਾ ਡੀਪੂ ਨਜ਼ਦੀਕ 1 ਹਜ਼ਾਰ ਗਜ਼ ਦੇ ਘੇਰੇ ਵਿੱਚ ਕਿਸੇ ਵੀ ਵਿਅਕਤੀ ਵੱਲੋ ਅਣ-ਅਧਿਕਾਰਤ ਉਸਾਰੀ ਕਰਨ ਜਾਂ ਪੁਰਾਣੀ ਉਸਾਰੀ ਵਿੱਚ ਵਾਧਾ ਕਰਨ ਤੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ, ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕੀਤੀ ਜਾ ਸਕੇ। ਇਹ ਹੁਕਮ 8 ਜਨਵਰੀ 2012 ਤੋ 7 ਫਰਵਰੀ 2012 ਤੱਕ ਲਾਗੂ ਰਹਿਣਗੇ।