ਅੰਮ੍ਰਿਤਸਰ 9 ਜਨਵਰੀ -ਵਿਧਾਨ ਸਭਾ ਹਲਕਾ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਸ੍ਰੀਮਤੀ ਸਿਮਰਪ੍ਰੀਤ ਕੌਰ ਭਾਟੀਆ ਨੇ ਆਪਣੀ ਚੋਣ ਮੁਹਿੰਮ ਦੇ ਦੂਜੇ ਦਿਨ ਅੱਜ ਵੱਖ ਵੱਖ ਅਬਾਦੀਆਂ ਵਿੱਚ ਘਰ ਘਰ ਜਾ ਕੇ ਆਪਣੇ ਸਵਰਗੀ ਪਤੀ ਹਰਪਾਲ ਸਿੰਘ ਭਾਟੀਆ ਵਲੋਂ ਇਲਾਕੇ ਵਾਸਤੇ ਕੀਤੇ ਕੰਮਾਂ ਨੂੰ ਯਾਦ ਕਰਵਾਉਂਦਿਆਂ ਕਾਂਗਰਸ ਪਾਰਟੀ ਵਾਸਤੇ ਵੋਟਾਂ ਮੰਗੀਆਂ। ਸ੍ਰੀਮਤੀ ਭਾਟੀਆ ਨੇ ਆਪਣੀ ਜਨ ਸੰਪਰਕ ਮੁਹਿੰਮ ਦੌਰਾਨ ਹਲਕੇ ਦੇ ਸਭ ਤੋਂ ਵੱਡੇ ਇਲਾਕੇ ਕਸਬਾ ਵੇਰਕਾ ਦੀਆਂ ਅਬਾਦੀਆਂ ਨਵੀਂ ਅਬਾਦੀ,ਪ੍ਰੀਤ ਨਗਰ,ਮੋਹਨ ਨਗਰ ਅਤੇ ਕਾਂਸੀ ਨਗਰ ਵਿੱਚ ਵੋਟਰਾਂ ਨਾਲ ਸੰਪਰਕ ਕੀਤਾ। ਮੁੱਖ ਚੋਣ ਦਫਤਰ ਤੋਂ ਸ਼ੁਰੂ ਹੋਈ ਇਸ ਜਨ ਸੰਪਰਕ ਮੁਹਿੰਮ ਦੌਰਾਨ ਇਲਾਕੇ ਦੇ ਵਾਸੀਆਂ ਵਲੋਂ ਸ੍ਰੀਮਤੀ ਭਾਟੀਆ ਦਾ ਭਰਵਾਂ ਸਵਾਗਤ ਕਰਦਿਆਂ ਉਨਾਂ ਦਾ ਹਰ ਤਰਾਂ ਸਾਥ ਦੇਣ ਦਾ ਭਰੋਸਾ ਦਿੱਤਾ।
ਸ੍ਰੀਮਤੀ ਭਾਟੀਆ ਦੀ ਚੋਣ ਮੁਹਿੰਮ ਨੂੰ ਤੇਜ ਕਰਨ ਵਾਸਤੇ ਸ਼ੁਰੂ ਕੀਤੀ ਗਈ ਜਨ ਸੰਪਰਕ ਮੁਹਿੰਮ ਦੌਰਾਨ ਹਲਕੇ ਦੇ ਨਾਮੀ ਆਗੂ ਲਾਡੋ ਪਹਿਲਵਾਨ ਵਲੋਂ ਸਹਿਯੋਗ ਦੇਣ ਦਾ ਐਲਾਨ ਕੀਤੇ ਜਾਣ ਨਾਲ ਮੁਹਿੰਮ ਸਿਖਰਾਂ ਤੇ ਪਹੁੰਚ ਗਈ। ਇਸੇ ਤਰਾਂ ਸਵਰਗੀ ਹਰਪਾਲ ਸਿੰਘ ਭਾਟੀਆ ਦੇ ਪਿਤਾ ਸ੍ਰ ਅਜੀਤ ਸਿੰਘ ਵਲੋਂ ਵੀ ਮੋਹਕਮ ਪੁਰਾ ਅਤੇ ਨਾਲ ਲਗਦੀਆਂ ਆਬਾਦੀਆਂ ਦੇ ਵੋਟਰਾਂ ਨਾਲ ਸੰਪਰਕ ਕਰਦਿਆਂ ਸ੍ਰੀਮਤੀ ਸਿਮਰਪ੍ਰੀਤ ਕੌਰ ਭਾਟੀਆ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਵੇਰਕਾ,ਬਲਾਕ ਕਾਂਗਰਸ ਕਮੇਟੀ ਵੇਰਕਾ ਦੇ ਬਲਾਕ ਪ੍ਰਧਾਨ ਨਵਦੀਪ ਸਿੰਘ ਹੁੰਦਲ,ਜਿਲਾ ਜਨਰਲ ਸਕੱਤਰ ਸੁਖਬੀਰ ਸਿੰਘ ਕੁੱਕੂ,ਹਰਪ੍ਰੀਤ ਸਿੰਘ,ਡਾ ਚਾਹਲ,ਸੁੱਚਾ ਸਿੰਘ,ਸੇਵਾ ਸਿੰਘ ਮੋਹਕਮਪੁਰਾ,ਰਾਜੂ ਮੋਹਕਮਪੁਰਾ,ਅੰਕੁਰ ਸ਼ਰਮਾਂ,ਸਤਪਾਲ ਸਿੰਘ,ਸ਼ਰਨਜੀਤ ਸਿੰਘ,ਬੌਬੀ ਭਗਤ,ਸੁਖਦੇਵ ਸਿੰਘ,ਬੀਬੀ ਗੁਰਮੀਤ ਕੌਰ,ਬੀਬੀ ਅਨੈਤਾਂ,ਦੀਦਾਰ ਸਿੰਘ,ਮਨਬੀਰ ਸਿੰਘ,ਡਾ ਸ਼ੁਸ਼ੀਲ ਭੰਡਾਰੀ,ਨਿਰਮਲ ਸ਼ਰਮਾਂ,ਬੀਬੀ ਕਮਲੇਸ਼,ਬੀਬੀ ਵੀਰੋ,ਬੀਬੀ ਸ਼ੀਲਾ,ਨਗਿੰਦਰ ਸਿੰਘ,ਹਰਜਿੰਦਰ ਸਿੰਘ,ਪ੍ਰੇਮ ਸਲਵਾਨ,ਮਨੋਹਰ ਸਿੰਘ ਮੂਧਲ,ਦਿਲਬਾਗ ਸਿੰਘ ਮੂਧਲ,ਬੀਬੀ ਦਲਬੀਰ ਕੌਰ ਵੇਰਕਾ,ਬਖਸ਼ੀਸ ਸਿੰਘ ਬਿੱਲਾ,ਡਾ ਸਤਿਗੁਰਲਾਭ ਸਿੰਘ,ਰਜਿੰਦਰ ਸਿੰਘ ਕਾਲਾ ਅਤੇ ਰਾਜ ਕੁਮਾਰ ਸਿੰਘ ਵੀ ਮੌਜੂਦ ਸਨ।