September 30, 2011 admin

ਬਲਾਕ ਪੱਧਰ ਦਾ ਕਿਸਾਨ ਸਿਖਲਾਈ ਕੈਪ ਬਲਾਕ ਦੀਨਾ ਨਗਰ ਦੇ ਪਿੰਡ ਗਾਹਲੜੀ ਵਿਖੇ ਲਗਾਇਆ ਗਿਆ

ਗੁਰਦਾਸਪੁਰ, 30 ਸਤੰਬਰ – ਖੇਤੀਬਾੜੀ ਵਿਭਾਗ ਅਤੇ ਨਵਾਜਬਾਈ ਰਤਨ ਟਾਟਾ ਟਰਸੱਟ ਵਲੋ ਬਾਸਮਤੀ ਦੀ ਸਫ਼ਲ ਕਾਸ਼ਤ ਲਈ ਸਰਬਪੱਖੀ ਕੀਟ ਪ੍ਰਬੰਧ ਨੂੰ ਉਤਸ਼ਾਹਿਤ ਕਰਨ ਲਈ ਚਲਾਏ ਜਾ ਰਹੇ ਪ੍ਰੋਜੈਕਟ ਤਹਿਤ ਬਲਾਕ ਪੱਧਰ ਦਾ ਕਿਸਾਨ ਸਿਖਲਾਈ ਕੈਪ ਬਲਾਕ ਦੀਨਾ ਨਗਰ ਦੇ ਪਿੰਡ ਗਾਹਲੜੀ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਡਾ ਸੁਤੰਤਰ ਕੁਮਾਰ ਐਰੀ ਦੀ ਅਗਵਾਈ ਹੇਠ ਲਗਾਇਆ ਗਿਆ। ਕੈਪ ਵਿਚ ਡਾ ਗੁਰਦੇਵ ਸਿੰਘ ਦਿਉਲ ਸਲਾਹਕਾਰ  ਨਵਾਜਬਾਈ ਰਤਨ ਟਰਸੱਟ  ਵਿਸੇਸ ਤੌਰ ‘ਤੇ ਸ਼ਾਮਿਲ ਹੋਏ । ਇਸ ਮੌਕੇ ‘ਤੇ ਡਾ ਅਮਰੀਕ ਸਿੰਘ  ਖੇਤੀਬਾੜੀ ਵਿਕਾਸ ਅਫ਼ਸਰ , ਡਾ ਪਰਮਿੰਦਰ ਸਿੰਘ ਖੇਤੀਬਾੜੀ ਅਫ਼ਸਰ , ਡਾ ਸੁਖਪ੍ਰੀਤ ਸਿੰਘ ਫੀਲਡ ਅਫਸਰ ਰਤਨ ਟਾਟਾ ਟਰਸੱਟ,  ਮੋਹਨ ਸਿੰਘ ਖੇਤੀਬਾੜੀ ਉਪ ਨਿਰੀਖਕ, ਸ੍ਰੀ ਸ਼ਤੀਸ ਕੁਮਾਰ ਖੇਤੀਬਾੜੀ ਉਪ ਨਰੀਖਕ , ਸ੍ਰੀ ਬਲਬੀਰ ਸਿੰਘ ਚਿੱਟੀ , ਸ੍ਰੀ ਸਰਬਜੀਤ ਸਿੰਘ ਭਾਗੋਕਾਵਾਂ , ਰਮੇਸ ਕੁਮਾਰ ਪੋਚੋਵਾਲ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ। ਇਸ ਮੌਕੇ ‘ਤੇ ਕਿਸਾਨਾ ਨੂੰ ਸੰਬੋਧਨ ਕਰਦਿਆਂ ਡਾ ਗੁਰਦੇਵ ਸਿੰਘ ਦਿਉਲ ਨੇ ਕਿਹਾ ਕਿ ਆਮ ਕਰਕੇ ਕਿਸਾਨਾਂ , ਦੁਕਾਨਦਾਰਾਂ ਤੇ ਆਸਪਾਸ ਦੇ ਕਿਸਾਨਾ ਦੇ ਕਹਿਣ ‘ਤੇ ਦਾਣੇਦਾਰ ਕੀਟਨਾਸ਼ਕ ਜ਼ਹਿਰਾਂ ਅਤੇ ਹੋਰ ਗੈਰ ਸਿਫਾਰਿਸ ਦਵਾਈਆਂ ਦੀ ਵਰਤੋ ਕਰਦੇ ਹਾਂ। ਪਰ ਇਸ ਸਾਲ ਮਹਿਕਮੇ ਦੀਆਂ ਸਿਫਾਰਿਸ਼ਾ ਦਵਾਈਆਂ ਅਤੋ ਖਾਦਾ ਦੀ ਵਰਤੋ ਕਰਨ ਨਾਲ ਫਸਲ ਬਹੁਤ ਵਧੀਆ ਹੈ ਅਤੇ ਅਨੁਮਾਨ ਹੈ ਕਿ ਪੈਦਾਵਰ ਪਿਛਲੇ ਸਾਲ ਨਾਲੋ ਵਧੇਰੇ ਮਿਲੇਗੀ। ਉਨਾ ਨੇ ਕਿਸਾਨਾ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਕੀਟ ਨਾਸ਼ਕ ਜ਼ਹਿਰ ਵਿਕੇਰਤਾ ਜਾ ਕਿਸੇ ਦੇ ਕਹਿਣ ਤੇ ਬਾਸਮਤੀ ਜਾ ਕਿਸੇ ਹੋਰ  ਫਸਲ ਤੇ ਛਿੜਕਾਉ ਨਾ ਕਰਨ । ਸਗੋ ਖੇਤੀ ਮਾਹਿਰਾ ਦੀਆ ਸ਼ਿਫਾਰਸਾਂ ਦਾ ਪਾਲਣ ਕਰਨ ਤਾਂ ਜੋ ਫਾਲਤੂ ਖੇਤੀ ਖਰਚਿਆ ਨੂੰ ਘਟਾਇਆ ਅਤੇ ਆਮਦਨ ਵਿਚ ਵਾਧਾ ਕੀਤਾ ਜਾ ਸਕੇ । ਡਾ ਪਰਮਿੰਦਰ ਸਿੰਘ ਨੇ ਝੋਨੇ ਅਤੇ ਬਾਸਮਤੀ ਦਾ ਬੀਜ ਤਿਆਰ ਕਰਨ ਬਾਰੇ ਤਕਨੀਕੀ ਜਾਣਕਾਰੀ ਦੇਦਿਆ ਕਿਹਾ ਕਿ ਹਰੇਕ ਕਿਸਾਨ ਨੂੰ ਅਗਲੇ ਸਾਲ ਲਈ  ਬੀਜ ਪੈਦਾ ਕਰਨ  ਲਈ  ਫਸਲ ਵਿਚੋ ਵਾਧੂ ਕਿਸਮ  ਦੇ ਪੌਦੇ ਪੁੱਟ ਕੇ ਬਾਹਰ ਕੱਢ ਦੇਣੇ ਚਾਹੀਦੇ ਹਨ। ਇਸ ਮੌਕੇ ‘ਤੇ ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਪਰਾਲੀ ਅਤੇ ਮੁੱਢਾ ਨੂੰ ਸਾੜਨ ਦੀ ਬਜਾਏ ਖੇਤ ਵਿੱਚ ਵਾਹ ਕੇ ਹੈਪੀ ਸੀਡ ਨਾਲ ਕਣਕ ਦੀ ਬਿਜਾਈ ਨੂੰ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ, ਅਜਿਹਾ ਕਰਨ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੋਣ ਦੇ ਨਾਲ-ਨਾਲ ਹਵਾ ਦੇ ਪ੍ਰਦੂਸ਼ਣ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਉਨਾ ਕਮਾਦ ਦੀ ਬਿਜਾਈ ਦੀਆਂ ਤਕਨੀਕੀ ਬਾਰੇ ਜਾਣਕਾਰੀ ਦਿੱਤੀ। ਡਾ. ਸੁੱਖਪ੍ਰੀਤ ਨੇ ਬਾਸਮਤੀ ਦਾ ਬੀਜ ਪੈਦਾ ਕਰਨ ਬਾਰੇ ਜਾਣਕਾਰੀ ਦੇਦਿੰਆ ਕਿਹਾ ਕਿ ਬਾਸਮਤੀ ਦੇ ਨਸਾਰੇ ਤੋ ਪਹਿਲਾਂ 200 ਮਿਲੀਲੀਟਰ ਟਿੱਲਟ ਦਾ ਛਿੜਕਾਅ ਕਰ ਦੇਣਾ ਚਾਹੀਦਾ ਹੈ।  ਮੋਹਣ ਸਿੰਘ ਖੇਤੀਬਾੜੀ ਉਪ ਨਿਰੀਖਕ ਨੇ ਇਸ ਮੌਕੇ ਖੇਤੀਬਾੜੀ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

Translate »