February 25, 2012 admin

ਖਾਲਸਾ ਕਾਲਜ ਫਾਰ ਵਿਮੈਨ ਵਿਖੇ ਦੋ-ਦਿਨਾਂ ‘ਪਰਵਾਸੀ ਹਿੰਦੀ ਸਾਹਿਤ ਅਤੇ ਸਾਹਿਤਕਾਰ’ ਵਿਸ਼ੇ ‘ਤੇ ਸੈਮੀਨਾਰ 27 ਤੋਂ

ਅੰਮ੍ਰਿਤਸਰ, 25 ਫਰਵਰੀ, 2012 : ਸਥਾਨਕ ਇਤਿਹਾਸਕ ਖਾਲਸਾ ਕਾਲਜ ਫਾਰ ਵਿਮੈਨ ਵਿਖੇ “ਪਰਵਾਸੀ ਹਿੰਦੀ ਸਾਹਿਤ ਅਤੇ ਸਾਹਿਤਕਾਰ” ਵਿਸ਼ੇ ‘ਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੁਆਰਾ ਸਪਾਂਸਰਡ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ 27 ਅਤੇ 28 ਫਰਵਰੀ ਨੂੰ ਹੋਵੇਗਾ। ਇਹ ਸੈਮੀਨਾਰ ਕਾਲਜ ਦੇ ਹਿੰਦੀ ਵਿਭਾਗ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਹਿੰਦੀ ਸਾਹਿਤ ਅਤੇ ਭਾਸ਼ਾ ਦੇ ਵਿਦਵਾਨ ਅਤੇ ਖੋਜਕਾਰ ਪਹੁੰਚਣਗੇ ਅਤੇ ਦੇਸ਼ ਤੋਂ ਬਾਹਰ ਰਾਸ਼ਟਰੀ ਭਾਸ਼ਾ ਵਿਚ ਲਿਖਤਾਂ ਅਤੇ ਇਸ ਵਿਚ ਹੋ ਰਹੀਆਂ ਨਵੀਆਂ ਖੋਜਾਂ ਉਪਰ ਚਾਨਣਾ ਪਾਉਣਗੇ।
ਕਾਲਜ ਪ੍ਰਿੰਸੀਪਲ, ਡਾ. ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਹਿੰਦੀ ਦੇ ਲੇਖਕ ਪੂਰੇ ਉੱਤਰੀ ਅਮਰੀਕਾ, ਯੂਰਪ ਅਤੇ ਮਿਡਲ ਈਸਟ ਦੇ ਦੇਸ਼ਾਂ ਵਿਚ ਆਪਣੀਆਂ ਲਿਖਤਾਂ ਨਾਲ ਰਾਸ਼ਟਰੀ ਭਾਸ਼ਾ ਦੀ ਸੇਵਾ ਕਰ ਰਹੇ ਹਨ ਅਤੇ ਉਨ•ਾਂ ਦਾ ਇਸ ਸੈਮੀਨਾਰ ਨੂੰ ਆਯੋਜਿਤ ਕਰਨ ਦਾ ਮਕਸਦ ਉਨ•ਾਂ ਦੀਆਂ ਰਚਨਾਵਾਂ ਅਤੇ ਭਾਸ਼ਾ ਵਿਚ ਆ ਰਹੀਆਂ ਨਵੀਂਆਂ ਚੁਣੌਤੀਆਂ ਨੂੰ ਵਿਚਾਰਨਾ ਹੈ। ਉਨ•ਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਸਾਬਕਾ ਮੁਖੀ, ਡਾ. ਓਮ ਅਵਸਥੀ, ਜੰਮੂ ਯੂਨੀਵਰਸਿਟੀ ਵਿਚ ਹਿੰਦੀ ਵਿਭਾਗ ਦੀ ਮੁਖੀ, ਡਾ. ਨੀਲਮ ਸਰਫ ਅਤੇ ਉਨ•ਾਂ ਦੇ ਆਪਣੇ ਹਿੰਦੀ ਵਿਭਾਗ ਦੀ ਮੁਖੀ, ਚੰਚਲ ਬਾਲਾ ਆਪਣੇ ਪੇਪਰ ਪੇਸ਼ ਕਰਨਗੇ ਅਤੇ ਇਸ ਸੈਮੀਨਾਰ ਦੀ ਪ੍ਰਧਾਨਗੀ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ, ਸ. ਰਾਜਿੰਦਰ ਮੋਹਨ ਸਿੰਘ ਛੀਨਾ ਕਰਨਗੇ।

Translate »