November 17, 2010 admin

ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਮੁੱਖ ਚੋਣ ਅਧਿਕਾਰੀ ਪੰਜਾਬ ਵੱਲੋਂ ਡਿਪਟੀ ਕਮਿਸ਼ਨਰ ਡਾ. ਐਸ.ਕੇ. ਰਾਜੂ ਨਾਲ ਵੀਡੀਓ ਕਾਂਨਫਰੰਸ

ਫ਼ਿਰੋਜ਼ਪੁਰ, 17 ਨਵੰਬਰ – ਮੁੱਖ ਚੋਣ ਅਫਸਰ ਪੰਜਾਬ ਮੈਡਮ ਕੁਸਮਜੀਤ ਸਿੱਧੂ ਵੱਲੋਂ ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਬਿਜਲਈ ਵੋਟਿੰਗ ਮਸ਼ੀਨਾਂ ਦੀ ਉਪਲੱਬਧਾ, ਉਨ੍ਹਾਂ ਦੀ ਜਾਂਚ, ਪੋਲਿੰਗ ਬੂਥਾਂ ਅਨੁਸਾਰ ਵੰਡ, ਵੋਟਿੰਗ ਸ਼ਨਾਖਤੀ ਕਾਰਡਾਂ ਦੀ ਵੰਡ ਅਤੇ ਰਿਟਰਨਿੰਗ ਅਫਸਰਾਂ ਸਮੇਤ ਚੋਣ ਸਟਾਫ ਦੀ ਨਿਯੁਕਤੀ ਤੋਂ ਇਲਾਵਾ ਫਾਰਮ-6,7,8,8-ਏ ਅਤੇ 6-ਏ ਆਦਿ ਬਾਰੇ ਜਾਣਕਾਰੀ ਲੈਣ ਲਈ ਡਿਪਟੀ ਕਮਿਸ਼ਨਰ ਡਾ. ਐਸ.ਕੇ. ਰਾਜੂ ਨਾਲ ਵੀਡੀਓ ਕਾਂਨਫਰੰਸ ਕੀਤੀ ਗਈ।
ਡਿਪਟੀ ਕਮਿਸ਼ਨਰ ਡਾ. ਐਸ.ਕੇ. ਰਾਜੂ ਨੇ ਮੁੱਖ ਚੋਣ ਅਧਿਕਾਰੀ ਪੰਜਾਬ ਨੂੰ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਲੋੜੀਂਦੀ ਮਾਤਰਾ ਵਿਚ 880 ਬਿਜਲਈ ਵੋਟਿੰਗ ਮਸ਼ੀਨਾਂ ਮੌਜੂਦ ਹਨ, ਜਿਨ੍ਹਾਂ ਦੀ ਚੋਣ ਅਧਿਕਾਰੀਆਂ ਤੇ ਰਾਜਨੀਤਕ ਪਾਰਟੀ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਲੋੜੀਂਦੀ ਮਾਤਰਾ ਵਿਚ ਸੈਕਟਰ ਰਜਿਸਟਰੇਟ, ਬੀ.ਐਲ.ਓਜ਼. ਤੇ ਹੋਰ ਸਟਾਫ ਦੀ ਨਿਯੁਕਤੀ ਕੀਤੀ ਜਾ ਚੁੱਕੀ ਹੈ ਅਤੇ ਉਪਰੋਕਤ ਸਾਰਿਆਂ ਨੂੰ ਸ਼ਨਾਖਤੀ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ।

Translate »