• ਪੰਜਾਬ ਨੇ ਸਿਰਫ ਤਿੰਨ ਮਹੀਨਿਆਂ ਵਿੱਚ 45 ਲੱਖ ਤੋਂ ਵੱਧ ਐਨਰੋਲਮੈਂਟ ਕਰ ਕੇ ਬਾਜ਼ੀ ਮਾਰੀ
ਚੰਡੀਗੜ•, 29 ਸਤੰਬਰ ਯੂ.ਆਈ.ਡੀ.ਆਈ.ਡੀ. ਦੇ ਚੰਡੀਗੜ• ਖੇਤਰੀ ਦਫਤਰ ਵੱਲੋਂ ਪੰਜਾਬ, ਚੰਡੀਗੜ•, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਬੇਸਹਾਰਾ, ਅਪਹਾਜ, ਝੁੱਗੀ ਝੌਂਪੜੀਆਂ ਵਿੱਚ ਰਹਿੰਦੇ ਵਸਨੀਕਾਂ ਅਤੇ ਬੇਘਰਿਆਂ ਦੇ ਆਧਾਰ ਕਾਰਡ ਬਣਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਖੇਤਰੀ ਦਫਤਰ ਦੀ ਡਿਪਟੀ ਡਾਇਰੈਕਟਰ ਜਨਰਲ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਨੇ ਅੱਜ ਇਥੇ ਕਰਦਿਆਂ ਕਿਹਾ ਕਿ ਝੁੱਗੀ ਝੌਂਪੜੀਆਂ, ਗੂੰਗੇ ਬੋਲਿਆਂ ਦੀਆਂ ਸੰਸਥਾਵਾਂ ਅਤੇ ਵਿਸ਼ੇਸ਼ ਕੈਟੇਗਰੀ ਦੇ ਲੋਕਾਂ ਦੇ ਆਧਾਰ ਕਾਰਡ ਪਹਿਲ ਦੇ ਆਧਾਰ ‘ਤੇ ਬਣਾਏ ਜਾਣਗੇ। ਉਨ•ਾਂ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਮੁਹਾਲੀ ਦੇ ਜੁਝਾਰ ਨਗਰ, ਲੁਧਿਆਣਾ ਦੇ ਗਾਂਧੀ ਨਗਰ, ਚੰਡੀਗੜ• ਦੇ ਗੂੰਗੇ ਬੋਲਿਆਂ ਦੇ ਸਕੂਲ ਅਤੇ ਝੁੱਗੀ ਝੌਂਪੜੀ ਅਤੇ ਸ਼ਿਮਲਾ ਦੇ ਕ੍ਰਿਸ਼ਨਾ ਨਗਰ ਸਮੇਤ ਕਮਜ਼ੋਰ ਵਰਗਾਂ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਜਾ ਕੇ ਵਿਸ਼ੇਸ਼ ਤੌਰ ‘ਤੇ ਆਧਾਰ ਕਾਰਡ ਬਣਾਏ ਜਾਣਗੇ।
ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਨੇ ਅੱਜ ਇਥੇ ਯੂ.ਟੀ.ਗੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਤਾਰੀਫ ਕਰਦਿਆਂ ਕਿਹਾ ਕਿ ਬਹੁਤ ਹੀ ਥੋੜੇ ਸਮੇਂ ਵਿੱਚ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਧਾਰ ਕਾਰਡ ਦੀ ਐਨਰੋਲਮੈਂਟ ਕਰਵਾਈ ਹੈ। ਉਨ•ਾਂ ਦੱਸਿਆ ਕਿ ਪੰਜਾਬ ਵਿੱਚ ਜੂਨ ਮਹੀਨੇ ਇਸ ਮੁਹਿੰਮ ਦੀ ਸ਼ੁਰੂਆਤ ਹੋਈ ਅਤੇ ਸਿਰਫ ਤਿੰਨ ਮਹੀਨਿਆਂ ਵਿੱਚ ਹੀ 45.06 ਲੱਖ ਲੋਕਾਂ ਨੇ ਆਧਾਰ ਕਾਰਡਾਂ ਦੀ ਐਨਰੋਲਮੈਂਟ ਕਰ ਲਈ ਜਿਹੜੀ ਕਿ ਕੁੱਲ ਵਸੋਂ ਦਾ 16 ਫੀਸਦੀ ਹਿੱਸਾ ਹੈ। ਉਨ•ਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਉਂਦੇ ਛੇ ਮਹੀਨਿਆਂ ਵਿੱਚ 100 ਫੀਸਦੀ ਕੰਮ ਮੁਕੰਮਲ ਹੋ ਜਾਵੇਗਾ।
ਡਿਪਟੀ ਡਾਇਰੈਕਟਰ ਜਨਰਲ ਸ੍ਰੀਮਤੀ ਅਰੋੜਾ ਨੇ ਚੰਡੀਗੜ• ਖੇਤਰ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ 19.5 ਲੱਖ, ਹਰਿਆਣਾ ਵਿੱਚ 6.5 ਲੱਖ ਅਤੇ ਚੰਡੀਗੜ• ਵਿੱਚ 4.5 ਲੱਖ ਲੋਕਾਂ ਨੇ ਆਧਾਰ ਕਾਰਡ ਦੀ ਐਨਰੋਲਮੈਂਟ ਕਰਵਾ ਲਈ ਹੈ । ਉਨ•ਾਂ ਦੱਸਿਆ ਕਿ ਇਸ ਖੇਤਰ ਵਿੱਚ ਰੋਜ਼ਾਨਾ 75 ਹਜ਼ਾਰ ਤੋਂ 80 ਹਜ਼ਾਰ ਤੱਕ ਐਨਰੋਲਮੈਂਟ ਹੋ ਰਹੀ ਹੈ। ਪੂਰੇ ਦੇਸ਼ ਦੇ ਅੰਕੜਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਭਾਰਤ ਵਿੱਚ 3.84 ਕਰੋੜ ਆਧਾਰ ਕਾਰਡ ਬਣ ਚੁੱਕੇ ਹਨ ਅਤੇ 10 ਕਰੋੜ ਤੋਂ ਵੱਧ ਲੋਕਾਂ ਦੀ ਐਨਰੋਲਮੈਂਟ ਹੋ ਚੁੱਕੀ ਹੈ। ਉਨ•ਾਂ ਦੱਸਿਆ ਕਿ ਐਨਰੋਲਮੈਂਟ ਕਰਵਾਉਣ ਦੇ 60 ਤੋਂ 90 ਦਿਨਾਂ ਦੇ ਅੰਦਰ ਤੱਕ ਆਧਾਰ ਕਾਰਡ ਜਾਰੀ ਕਰ ਦਿੱਤਾ ਜਾਂਦਾ ਹੈ। ਇਸ ਮੌਕੇ ਸਟੇਟ ਬੈਂਕ ਆਫ ਪਟਿਆਲਾ ਨੇ ਪੰਜਾਬ ਵਿੱਚ ਆਧਾਰ ਕਾਰਡ ਬਣਾਉਣ ਦੀ ਸਕੀਮ ਲਾਂਚ ਕੀਤੀ। ਸ੍ਰੀਮਤੀ ਅਰੋੜਾ ਨੇ ਬੈਂਕ ਦਾ ਇਸ ਪਹਿਲ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਯੂ.ਆਈ.ਡੀ.ਆਈ.ਡੀ. (ਆਧਾਰ ਕਾਰਡ) ਦੇ ਚੰਡੀਗੜ• ਖੇਤਰੀ ਦਫਤਰ ਵੱਲੋਂ ਆਧਾਰ ਕਾਰਡ ਬਣਾਉਣ ਦੀ ਪਹਿਲੀ ਵਰ•ੇਗੰਢ ਮਨਾਈ ਗਈ। ਪਿਛਲੇ ਸਾਲ 2010 ਵਿੱਚ ਅੱਜ ਹੀ ਦੇ ਦਿਨ (29 ਸਤੰਬਰ) ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਦੇ ਤੈਂਭਲੀ ਦੀ ਰੰਜਨਾ ਸੋਨਾਵਾਨੇ ਨੂੰ ਦੇਸ਼ ਦਾ ਪਹਿਲਾ ਆਧਾਰ ਕਾਰਡ ਜਾਰੀ ਕੀਤਾ ਸੀ। ਇਸ ਮੌਕੇ ਡਿਪਟੀ ਡਾਇਰੈਕਟਰ ਜਨਰਲ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਨੇ ਚੰਗੀ ਕਾਰਗੁਜ਼ਾਰੀ ਵਿਖਾਉਣ ਵਾਲੇ ਅਧਿਕਾਰੀਆਂ ਨੂੰ ਸਨਮਾਨਤ ਵੀ ਕੀਤਾ ਜਿਨ•ਾਂ ਵਿੱਚ ਪੰਜਾਬ ਦੇ ਡਿਪਟੀ ਸਕੱਤਰ, ਆਧਾਰ ਕਾਰਡ ਪਰਮਿੰਦਰ ਸਿੰਘ ਵੀ ਸ਼ਾਮਲ ਸਨ।