September 29, 2011 admin

ਪੰਜਾਬ ਸਰਕਾਰ ਵੱਲੋਂ ਮਾਲ ਪਟਵਾਰੀਆਂ ਲਈ ਉਚੇਰੇ ਤਨਖਾਹ ਸਕੇਲ ਨੂੰ ਪ੍ਰਵਾਨਗੀ ਭੱਤਿਆਂ ਵਿੱਚ ਚਾਰ ਗੁਣਾ ਵਾਧਾ

ਚੰਡੀਗੜ੍ਹ, 29 ਸਤੰਬਰ -ਪੰਜਾਬ ਦੇ ਮੁੱਖ ਮੰਤਰੀ ਸ| ਪਰਕਾਸ਼ ਸਿੰਘ ਬਾਦਲ ਨੇ ਅੱਜ ਮਾਲ ਪਟਵਾਰੀਆਂ ਨੂੰ 3200 ਰੁਪਏ ਗਰੇਡ ਪੇਅ ਦੇ ਨਾਲ ਉਚੇਰਾ ਤਨਖਾਹ ਸਕੇਲ 10300-34800 ਪਹਿਲੀ ਨਵੰਬਰ, 2011 ਤੋਂ ਦੇਣ ਦੀ ਪ੍ਰਵਾਨਗੀ ਦਿੱਤੀ। ਇਸ ਤੋਂ ਪਹਿਲਾਂ ਪਟਵਾਰੀਆਂ ਨੂੰ 5910-20200 ਜਮ੍ਹਾਂ 1900 ਰੁਪਏ ਗਰੇਡ ਪੇਅ ਦਾ ਤਨਖਾਹ ਸਕੇਲ ਮਿਲਦਾ ਸੀ। ਸ| ਬਾਦਲ ਨੇ ਇਹ ਫੈਸਲਾ ਰੈਵੇਨਿੳੂ ਪਟਵਾਰ ਯੂਨੀਅਨ ਦੇ ਪ੍ਰਧਾਨ ਸ੍ਰੀ ਨਿਰਮਲ ਜੀਤ ਸਿੰਘ ਬਾਜਵਾ ਦੀ ਅਗਵਾਈ ਵਿੱਚ ਇਕ ਵਫ਼ਦ ਨਾਲ ਅੱਜ ਸ਼ਾਮ ਇੱਥੇ ਮੁੱਖ ਮੰਤਰੀ ਨਿਵਾਸ ’ਤੇ ਹੋਈ ਮੀਟਿੰਗ ਦੌਰਾਨ ਲਿਆ।     ਰੈਵੇਨਿੳੂ ਪਟਵਾਰ ਯੂਨੀਅਨ ਦੀ ਮੰਗ ਪ੍ਰਵਾਨ ਕਰਦਿਆਂ ਸ| ਬਾਦਲ ਨੇ ਮਾਲ ਵਿਭਾਗ ਨੂੰ ਆਦੇਸ਼ ਦਿੱਤਾ ਕਿ ਪਟਵਾਰੀਆਂ ਦੇ ਭੱਤਿਆਂ ਵਿੱਚ ਚਾਰ ਗੁਣਾ ਵਾਧਾ ਕੀਤਾ ਜਾਵੇ। ਇਸ ਵਾਧੇ ਨਾਲ ਪਟਵਾਰੀਆਂ ਨੂੰ ਹੁਣ ਭੱਤਿਆਂ ਦੇ ਰੂਪ ਵਿੱਚ 340 ਰੁਪਏ ਮਿਲਿਆ ਕਰਨਗੇ। ਇਸ ਦੌਰਾਨ ਵਫ਼ਦ ਨੇ ਤਰਕ ਪੇਸ਼ ਕੀਤਾ ਕਿ ਪਟਵਾਰੀਆਂ ਦੇ ਤਕਨੀਕੀ ਕੰਮ ਨੂੰ ਧਿਆਨ ਵਿੱਚ ਰੱਖਦਿਆਂ  ਇਨ੍ਹਾਂ ਦੇ 4550-7220 ਦੇ ਮੁੱਢਲਾ ਗਰੇਡ ਨੂੰ ਆਧਾਰ ਮੰਨ ਕੇ ਡਾਇਰੈਕਟਰ ਭੌਂ ਰਿਕਾਰਡ, ਪੰਜਾਬ ਵੱਲੋਂ ਪੰਜਵੇਂ ਤਨਖਾਹ ਕਮਿਸ਼ਨ ਕੋਲ ਗਰੇਡ ਵਧਾ ਕੇ 10300-34800 ਕਰਨ ਦੀ ਸਿਫਾਰਸ਼ ਪਹਿਲਾਂ ਹੀ ਕੀਤੀ ਜਾ ੁੱਕੀ þ। ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਵਿਅਕਤੀਆਂ ਵਿੱਚ ਵਿੱਤ ਕਮਿਸ਼ਨਰ (ਮਾਲ) ਸ੍ਰੀ ਏ|ਆਰ| ਤਲਵਾਰ ਅਤੇ ਪ੍ਰਮੁੱਖ ਸਕੱਤਰ ਵਿੱਤ ਸ੍ਰੀ ਕੇ|ਬੀ|ਐਸ| ਸਿੱਧੂ ਸ਼ਾਮਲ ਸਨ।
 

Translate »