September 29, 2011 admin

ਬਾਦਲ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਸ੍ਰੀ ਆਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਵਿਚਕਾਰ ਰੋਪਵੇਅ ਪ੍ਰਾਜੈਕਟ ਸ਼ੁਰੂ ਕਰਨ ਲਈ ਕੇਂਦਰੀ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਤੋਂ ਲੋੜੀਂਦੀ ਪ੍ਰਵਾਨਗੀ ਜਲਦ ਲੈਣ ਲਈ ਆਖਿਆ

ਅੰਮ੍ਰਿਤਸਰ ਦੇ ਬੱਸ ਅੱਡਾ/ਰੇਲਵੇ ਸਟੇਸ਼ਨ ਤੋਂ ਹਰਿਮੰਦਰ ਸਾਹਿਬ ਤੱਕ ਪੀ.ਆਰ.ਟੀ. ਸਿਸਟਮ ਸ਼ੁਰੂ ਕਰਨ ਦੀ ਪ੍ਰਵਾਨਗੀ

ਜ਼ੀਰਕਪੁਰ ਵਿੱਚ ਨਵਾਂ ਬੱਸ ਅੱਡਾ ਉਸਾਰਨ ਲਈ ਹਰੀ ਝੰਡੀ

ਚੰਡੀਗੜ੍ਹ, 29 ਸਤੰਬਰ – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਹਿਮਾਚਲ ਪ੍ਰਦੇਸ਼ ਵਿੱਚ ਆਪਣੇ ਹਮਰੁਤਬਾ ਪ੍ਰੋ. ਪ੍ਰੇਮ ਕੁਮਾਰ ਧੂਮਲ ਨੂੰ ਆਖਿਆ ਕਿ ਉਹ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀ.ਪੀ.ਪੀ.)  à¨µà¨¿à¨§à©€ ਰਾਹੀਂ ਆਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਵਿਚਕਾਰ ਰੋਪਵੇਅ ਦੇ ਅਹਿਮ ਪ੍ਰਾਜੈਕਟ ਨੂੰ ਸਥਾਪਤ ਕਰਨ ਲਈ  à¨²à©‹à©œà©€à¨‚ਦੀ ਪ੍ਰਵਾਨਗੀ ਜਲਦ ਲੈਣ ਬਾਰੇ ਕੇਂਦਰੀ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਕੋਲ ਪਹੁੰਚ ਕਰਨ।
Êਅੱਜ ਸਵੇਰੇ ਇੱਥੇ ਪੰਜਾਬ ਭਵਨ ਵਿਖੇ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀ.ਆਈ.ਡੀ.ਬੀ.) ਦੀ 29ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਪ੍ਰੋ. ਧੂਮਲ ਨੂੰ ਟੈਲੀਫੋਨ ‘ਤੇ ਆਖਿਆ ਕਿ ਕੇਂਦਰੀ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਪਾਸੋਂ ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ ਨਾਲ ਸਬੰਧਤ ਲੋੜੀਂਦੀ ਮਨਜ਼ੂਰੀ ਜਲਦ ਲਈ ਜਾਵੇ ਤਾਂ ਜੋ ਦੋਵੇਂ ਰਾਜ ਸੈਰ ਸਪਾਟੇ ਲਈ ਵਿਸ਼ੇਸ਼ ਅਹਿਮੀਅਤ ਰੱਖਦੇ ਇਸ ਪ੍ਰਾਜੈਕਟ ਨੂੰ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰ ਸਕਣ। ਇਸ ਪ੍ਰਤੀ ਪ੍ਰੋ. ਧੂਮਲ ਨੇ ਹਾਂ-ਪੱਖੀ ਹੁੰਗਾਰਾ ਭਰਿਆ ਅਤੇ ਸ. ਬਾਦਲ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਨੂੰ ਛੇਤੀ ਹੀ ਕੇਂਦਰੀ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਕੋਲ ਉਠਾਉਣਗੇ।
ਮੀਟਿੰਗ ਦੌਰਾਨ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਪਰਸਨਲ ਰੈਪਿਡ ਟਰਾਂਜ਼ਿਟ (ਪੀ.ਆਰ.ਟੀ.) ਸਿਸਟਮ ਸ਼ੁਰੂ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਗਈ। ਇਹ ਵਿਲੱਖਣ ਪੀ.ਆਰ.ਟੀ. ਸਿਸਟਮ ਦੇਸ਼ ਵਿੱਚ ਅਜਿਹਾ ਪਹਿਲੀ ਤਰ੍ਹਾਂ ਦਾ ਪ੍ਰਾਜੈਕਟ ਹੋਵੇਗਾ ਅਤੇ ਵਾਤਾਵਰਣ ਪੱਖੀ ਇਹ ਸਿਸਟਮ ਸਥਾਨਕ ਬੱਸ ਅੱਡੇ/ਰੇਲਵੇ ਸਟੇਸ਼ਨ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਐਲੀਵੇਟਿਡ ਟਰੈਕ ਰਾਹੀਂ ਦੋਵੇਂ ਪਾਸੇ ਚੱਲਿਆ ਕਰੇਗਾ। ਇਹ ਪ੍ਰਾਜੈਕਟ ਬੋਲੀ ਦੀ ਪ੍ਰਕ੍ਰਿਆ ਮੁਕੰਮਲ ਹੋਣ ਤੋਂ ਬਾਅਦ ਛੇਤੀ ਹੀ ਸਮਰੱਥ ਅਥਾਰਟੀ ਨੂੰ ਸੌਂਪ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੀ.ਆਰ.ਟੀ. ਸਿਸਟਮ ਸਿਰਫ ਹੀਥਰੋ ਹਵਾਈ ਅੱਡਾ, ਲੰਡਨ ਅਤੇ ਆਬੂ ਧਾਬੀ (ਯੂ.ਏ.ਈ.) ਵਿੱਚ ਹੀ ਮੌਜੂਦ ਹੈ।
ਮੀਟਿੰਗ ਦੌਰਾਨ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਪੀ.ਆਈ.ਡੀ.ਬੀ. ਵੱਲੋਂ ਵੱਖ ਵੱਖ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟਾਂ ਲਈ ਤਕਰੀਬਨ 4112 ਕਰੋੜ ਦੇ ਫੰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਅਕਾਲੀ-ਭਾਜਪਾ ਸਰਕਾਰ ਦੇ ਸੱਤਾਕਾਲ ਦੌਰਾਨ ਸਾਲ 2007 ਤੋਂ ਬਾਅਦ ਲਗਪਗ 3000 ਕਰੋੜ ਰੁਪਏ ਇਨ੍ਹਾਂ ਵਿਕਾਸ ਕਾਰਜਾਂ ‘ਤੇ ਖਰਚੇ ਜਾ ਚੁੱਕੇ ਹਨ। ਇਨ੍ਹਾਂ ਵਿਕਾਸ ਕਾਰਜਾਂ ਵਿੱਚ ਸੜਕਾਂ ਦੀ ਉਸਾਰੀ/ਅਪਗਰੇਡ, ਰੇਲਵੇ ਓਵਰਬ੍ਰਿਜ ਅਤੇ ਰੇਲਵੇ ਅੰਡਰਬ੍ਰਿਜ, ਦਰਿਆਵਾਂ ਉਪਰ ਉਚ ਪੱਧਰੀ ਪੁਲ, ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਪਾਣੀ ਦੀ ਸਪਲਾਈ, ਸੀਵਰੇਜ, ਫਰੀਦਕੋਟ ਅਤੇ ਕਪੂਰਥਲਾ ਵਿੱਚ ਮਾਡਰਨ ਜੇਲ੍ਹਾਂ, ਅੰਮ੍ਰਿਤਸਰ ਅਤੇ ਫਰੀਦਕੋਟ ਵਿੱਚ ਹਸਪਤਾਲਾਂ ਨੂੰ ਅਪਗਰੇਡ ਅਤੇ ਆਧੁਨਿਕੀਕਰਨ, 15 ਨਵੇਂ ਕਾਲਜ, ਸਿੰਜਾਈ ਸਕੀਮਾਂ ਤੋਂ ਇਲਾਵਾ ਖੇਡ ਖੇਤਰ ਵਿੱਚ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਖੇ ਹਾਕੀ/ਬਹੁ-ਮੰਤਵੀ ਨਵੇਂ ਸਟੇਡੀਅਮ ਸ਼ਾਮਲ ਹਨ। ਇਸੇ ਤਰ੍ਹਾਂ ਮੈਕਸ ਹੈਲਥ ਕੇਅਰ ਵੱਲੋਂ ਪੀ.ਪੀ.ਪੀ. ਵਿਧੀ ਰਾਹੀਂ ਬਠਿੰਡਾ ਅਤੇ ਲੁਧਿਆਣਾ ਵਿੱਚ ਸਥਾਪਤ ਕੀਤੇ ਦੋ ਸੁਪਰ ਸਪੈਸ਼ਲਿਟੀ ਕੈਂਸਰ ਅਤੇ ਕਾਰਡਿਅਕ ਹਸਪਤਾਲਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਮੀਟਿੰਗ ਦੌਰਾਨ ਜ਼ੀਰਕਪੁਰ ਵਿੱਚ ਨਵਾਂ ਬੱਸ ਅੱਡਾ ਉਸਾਰਨ ਦੀ ਵੀ ਪ੍ਰਵਾਨਗੀ ਦਿੱਤੀ ਗਈ ਜਿਸ ਨਾਲ ਸਥਾਨਕ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ।
ਸ. ਬਾਦਲ ਨੂੰ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਸੜਕ ਪ੍ਰਾਜੈਕਟਾਂ ਜਿਨ੍ਹਾਂ ਵਿੱਚ 68 ਕਰੋੜ ਦੀ ਅੰਦਾਜ਼ਨ ਲਾਗਤ ਵਾਲੇ ਬਟਾਲਾ-ਮਹਿਤਾ-ਬਿਆਸ ਰੋਡ (35.39 ਕਿਲੋਮੀਟਰ),  65 ਕਰੋੜ ਦੀ ਲਾਗਤ ਵਾਲੇ ਕੋਟਕਪੂਰਾ-ਮੁਕਤਸਰ ਰੋਡ (30 ਕਿਲੋਮੀਟਰ), 137 ਕਰੋੜ ਦੀ ਲਾਗਤ ਵਾਲੇ ਕਪੂਰਥਲਾ-ਨਕੋਦਰ-ਫਿਲੌਰ ਰੋਡ (65.98 ਕਿਲੋਮੀਟਰ) ਅਤੇ 71 ਕਰੋੜ ਦੀ ਲਾਗਤ ਵਾਲੇ ਮੋਰਿੰਡਾ-ਕੁਰਾਲੀ-ਸਿਸਵਾਂ ਰੋਡ ਪ੍ਰਾਜੈਕਟ ਸ਼ਾਮਲ ਹਨ, ਨੂੰ ਭਾਰਤ ਸਰਕਾਰ ਵੱਲੋਂ ਬਿਲਟ ਅਪਰੇਟ ਐਂਡ ਟਰਾਂਸਪੋਰਟ ਆਧਾਰ ‘ਤੇ ਵਾਇਆਬਿਲਟੀ ਗੈਪ ਫੰਡਿੰਗ (ਵੀ.ਜੀ.ਐਫ.) ਸਕੀਮ ਤਹਿਤ ਪ੍ਰਵਾਨ ਮਿਲ ਚੁੱਕੀ ਹੈ।
ਇਸੇ ਤਰ੍ਹਾਂ 146 ਕਰੋੜ ਦੀ ਲਾਗਤ ਵਾਲੇ ਅੰਮ੍ਰਿਤਸਰ-ਸ੍ਰੀ ਹਰਗੋਬਿੰਦਪੁਰ-ਟਾਂਡਾ ਰੋਡ (74 ਕਿਲੋਮੀਟਰ) ਨੂੰ ਬਣਾਉਣ ਲਈ ਵਿਸਤ੍ਰਿਤ ਪ੍ਰਾਜੈਕਟ ਰਿਪੋਰਟ ਨੂੰ ਵੀ ਮੁਕੰਮਲ ਕਰ ਲਿਆ ਹੈ। ਇਨ੍ਹਾਂ ਵਿੱਚੋਂ ਨਹਿਰਾਂ ਨਾਲ ਲੱਗਦੇ ਰੋਡ ਪ੍ਰਾਜੈਕਟ 224.31 ਰੁਪਏ ਕਰੋੜ ਦੀ ਲਾਗਤ ਵਾਲੇ ਸਰਹਿੰਦ ਨਹਿਰ ਨਾਲ ਲੱਗਦੇ Ðਰੋਪੜ-ਚਮਕੌਰ ਸਾਹਿਬ-ਨੀਲੋਂ ਦੌਰਾਹਾ ਰੋਡ (56 ਕਿਲੋਮੀਟਰ), 182 ਰੁਪਏ ਕਰੋੜ ਦੀ ਲਾਗਤ ਵਾਲੇ ਅਬੋਹਰ ਬ੍ਰਾਂਚ ਨਾਲ ਲੱਗਦੇ ਮਾਨਪੁਰ ਹੈੱਡ ਵਰਕਸ (ਦੋਰਾਹਾ ਨੇੜੇ ਕੌਮੀ ਮਾਰਗ-1) ਤੋਂ ਜਗਰਾਓਂ-ਰਾਏਕੋਟ ਰੋਡ (53.51 ਕੋਲਮੀਟਰ), 145 ਕਰੋੜ ਦੀ ਲਾਗਤ ਵਾਲੇ ਬਠਿੰਡਾ ਬ੍ਰਾਂਚ ਨਾਲ ਲੱਗਦੇ ਮਾਨਪੁਰ ਹੈੱਡ ਵਰਕਸ (ਦੋਰਾਹਾ ਨੇੜੇ ਕੌਮੀ ਮਾਰਗ-1) ਤੋਂ ਰਾਏਕੋਟ-ਬਰਨਾਲਾ ਰੋਡ (47.44 ਕਿਲੋਮੀਟਰ), 153 ਕਰੋੜ ਦੀ ਲਾਗਤ ਵਾਲੇ ਘੱਗਰ ਬ੍ਰਾਂਚ ਨਾਲ ਲੱਗਦੇ ਨਿਦਾਮਪੁਰ (ਕੌਮੀ ਮਾਰਗ-64) ਤੋਂ ਲਹਿਰਗਾਗਾ ਰੋਡ ਕਰਾਸਿੰਗ ਕੌਮੀ ਮਾਰਗ-71 (49 ਕਿਲੋਮੀਟਰ) ਅਤੇ 75 ਕਰੋੜ ਦੀ ਲਾਗਤ ਵਾਲੇ ਸਭਰਾਵਾਂ ਬ੍ਰਾਂਚ ਨਾਲ ਲੱਗਦੇ ਰਈਆ (ਕੌਮੀ ਮਾਰਗ-1) ਤੋਂ ਖਾਰਾ ਰੋਡ ਕੌਮੀ ਮਾਰਗ-15, (43.29 ਕਿਲੋਮੀਟਰ) ਦੇ ਪ੍ਰਾਜੈਕਟ ਛੇਤੀ ਹੀ ਬੋਲੀ ਦੇ ਆਧਾਰ ‘ਤੇ ਮੰਗੇ ਜਾਣ ਵਾਲੇ ਟੈਂਡਰ ਮਗਰੋਂ ਸ਼ੁਰੂ ਕਰ ਦਿੱਤੇ ਜਾਣਗੇ।

ਮੀਟਿੰਗ ਵਿੱਚ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਸੈਰ ਸਪਾਟਾ ਮੰਤਰੀ ਸ੍ਰੀ ਹਾਰੀ ਸਿੰਘ ਗਾਬੜੀਆ, ਸਿੱਖਿਆ ਮੰਤਰੀ ਸ੍ਰੀ ਸੇਵਾ ਸਿੰਘ ਸੇਖਵਾਂ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸਤਪਾਲ ਗੁਸਾਈਂ, ਮੁੱਖ ਸਕੱਤਰ ਸ੍ਰੀ ਐਸ.ਸੀ. ਅਗਰਵਾਲ, ਪ੍ਰਮੁੱਖ ਸਕੱਤਰ ਵਿੱਤ ਸ੍ਰੀ ਕੇ.ਬੀ.ਐਸ. ਸਿੱਧੂ, ਪ੍ਰਮੁੱਖ ਸਕੱਤਰ ਸੈਰ-ਸਪਾਟਾ ਸ੍ਰੀਮਤੀ ਗੀਤਿਕਾ ਕੱਲ੍ਹਾ, ਮੈਨੇਜਿੰਗ ਡਾਇਰੈਕਟਰ ਪੀ.ਆਈ.ਡੀ.ਬੀ.-ਕਮ-ਸਕੱਤਰ ਮਕਾਨ ਤੇ ਸ਼ਹਿਰੀ ਵਿਕਾਸ ਸ੍ਰੀ ਐਸ.ਐਸ. ਸੰਧੂ, ਸਕੱਤਰ ਜਲ ਸਪਲਾਈ ਅਤੇ ਸਫਾਈ ਸ੍ਰੀ ਪੀ.ਐਸ. ਔਜਲਾ, ਸਕੱਤਰ ਸਥਾਨਕ ਸਰਕਾਰ ਸ੍ਰੀ ਐਸ.ਐਸ. ਰਾਜਪੂਤ, ਮੁੱਖ ਪ੍ਰਸ਼ਾਸਕ ਗਮਾਡਾ ਸ੍ਰੀ ਸਰਬਜੀਤ ਸਿੰਘ ਅਤੇ ਮੁੱਖ ਪ੍ਰਸ਼ਾਸਕ ਪੁੱਡਾ ਸ੍ਰੀ ਏ.ਐਸ. ਮਿਗਲਾਨੀ ਵੀ ਸ਼ਾਮਲ ਸਨ।

Translate »