September 30, 2011 admin

ਜ਼ਿਲ੍ਹਾ ਪੁਲਿਸ ਕੇਡਰ ਵਾਸਤੇ 120 ਪੁਰਸ਼ ਸਿਪਾਹੀਆਂ ਅਤੇ 400 ਮਹਿਲਾ ਸਿਪਾਹੀਆਂ ਦੀ ਭਰਤੀ ਲਈ ਬਿਨੈ-ਪੱਤਰ ਮੰਗੇ

ਪਟਿਆਲਾ-  ਜ਼ਿਲ੍ਹਾ ਪੁਲਿਸ ਮੁਖੀ ਸ੍ਰ: ਗੁਰਪ੍ਰੀਤ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਪੁਲਿਸ ਕੇਡਰ ਵਾਸਤੇ ਇੰਸਪੈਕਟਰ ਜਨਰਲ ਪਟਿਆਲਾ ਜੋਨਲ ਸ੍ਰ: ਪਰਮਜੀਤ ਸਿੰਘ ਗਿੱਲ ਦੀ ਦੇਖ ਰੇਖ ਹੇਠ ਪਟਿਆਲਾ ਜੋਨ ਲਈ 120 ਪੁਰਸ਼ ਸਿਪਾਹੀਆਂ ਅਤੇ 400 ਮਹਿਲਾਂ ਸਿਪਾਹੀਆਂ ਦੀ ਭਰਤੀ ਲਈ ਬਿਨੈ ਪੱਤਰ ਮੰਗੇ ਗਏ ਹਨ ਅਤੇ ਇਹ ਬਿਨੈ ਪੱਤਰ 17 ਅਕਤੂਬਰ 2011 ਤੱਕ ਦਫਤਰ ਭਰਤੀ ਸੈਲ, ਪੁਲਿਸ ਲਾਈਨ ਪਟਿਆਲਾ ਤੋਂ ਕਿਸੇ ਵੀ ਕੰਮ ਕਾਰ ਵਾਲੇ ਦਿਨ ਸਵੇਰੇ 9-00 ਵਜੇ ਤੋਂ ਦੁਪਿਹਰ 1:30 ਵਜੇ ਤੱਕ ਅਤੇ 2:00 ਵਜੇ ਤੱਕ ਸ਼ਾਮ 5:00 ਵਜੇ ਤੱਕ 100/-ਰੁਪਏ ਨਗਦ ਅਦਾ ਕਰਕੇ ਪ੍ਰਾਪਤ ਕੀਤੇ ਜਾ ਸਕਦੇ ਹਨ। ਸ੍ਰ: ਗਿੱਲ ਨੇ ਦੱਸਿਆ ਕਿ ਇਹ ਬਿਨੈ ਪੱਤਰ ਪੰਜਾਬ ਪੁਲਿਸ ਦੀ ਵੈਬਸਾਈਟ  www.punjabpolice.gov.in ਤੋਂ ਡਾਊਨਲੋਡ ਵੀ ਕੀਤੇ ਜਾ ਸਕਦੇ ਹਨ।  ਉਨ੍ਹਾਂ ਦੱਸਿਆ ਕਿ ਮਹਿਲਾ ਉਮੀਦਵਾਰ ਆਪਣਾ 100 ਰੁਪਏ ਦਾ ਬੈਂਕ ਡਿਮਾਂਡ ਡਰਾਫਟ ਚੇਅਰਮੈਨ-ਕਮ-ਇੰਸਪੈਕਟਰ ਜਨਰਲ ਪੁਲਿਸ, ਜੋਨ, ਰਿਕਰੂਟਮੈਂਟ ਬੋਰਡ ਫਾਰ ਫੀਮੇਲ ਕਾਂਸਟੇਬਲ-2011, ਪੁਰਸ਼ ਉਮੀਦਵਾਰ ਆਪਣਾ 100 ਰੁਪਏ ਦਾ ਬੈਂਕ ਡਿਮਾਂਡ ਡਰਾਫਟ ਚੇਅਰਮੈਨ, ਰਿਕਰੂਟਮੈਂਟ ਬੋਰਡ ਪਟਿਆਲਾ (ਜੋ ਕਿ ਪਟਿਆਲਾ ਵਿਖੇ ਹੀ ਭੁਗਤਾਨਯੋਗ ਹੋਣ ਦੇ) ਨਾਮ ‘ਤੇ ਭੇਜ ਸਕਦੇ ਹਨ।

Translate »