ਲੁਧਿਆਣਾ 30 ਸਤੰਬਰ: – ਜ਼ਿਲਾ ਭਲਾਈ ਅਫ਼ਸਰ ਸ੍ਰੀ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਅਤੇ ਗਰੀਬ ਵਰਗ ਦੇ ਪ੍ਰੀਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਸਮੇਂ ਸ਼ਗਨ ਸਕੀਮ ਤਹਿਤ ਦਿੱਤੀ ਜਾ ਰਹੀ 15 ਹਜ਼ਾਰ ਰੁਪਏ ਦੀ ਰਾਸ਼ੀ ਸਬੰਧੀ 3 ਦਸੰਬਰ 2009 ਤੋਂ 31 ਮਾਰਚ 2011 ਦੇ ਕੇਸ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਦੀ ਉਪਲੱਭਤਾ ਨਾ ਹੋਣ ਕਾਰਣ ਪੈਡਿੰਗ ਪਏ ਹਨ। ਉਹਨਾਂ ਦੱਸਿਆ ਕਿ ਲਾਭਪਾਤਰੀ ਕਿਸੇ ਵੀ ਰਾਸ਼ਟਰੀ ਬੈਂਕ ਵਿੱਚ ਆਪਣੇ ਚਾਲੂ ਬੈਂਕ ਖਾਤਿਆਂ ਦੇ ਸਬੂਤ ਵੱਜੋਂ ਪਾਸ-ਬੁੱਕ ਦੀ ਫ਼ੋਟੋ ਕਾਪੀ ਸਮੇਤ ਇੰਟਰਨੈਸ਼ਨਲ ਫ਼ਾਈਨਾਸਿੰਗ ਸਿਸਟਮ ਕੋਡ ਉਹਨਾਂ ਦੇ ਦਫ਼ਤਰ ਵਿਖੇ ਪੇਸ਼ ਕਰਨ ਤਾਂ ਜਂੋ ਉਹਨਾਂ ਨੂੰ ਸ਼ਗਨ ਸਕੀਮ ਦੀ ਰਾਸ਼ੀ ਦੀ ਅਦਾਇਗੀ ਕੀਤੀ ਜਾ ਸਕੇ। ਉਹਨਾਂ ਦੱਸਿਆ ਕਿ ਸਰਕਾਰ ਦੀ ਨਵੀਂ ਨੀਤੀ ਅਨੁਸਾਰ 1 ਅਪ੍ਰੈਲ ਤੋਂ ਇਹਨਾਂ ਪ੍ਰੀਵਾਰਾਂ ਦੀਆਂ ਲੜਕੀਆਂ ਦੀ ਸਾaਦੀ ਸਮੇਂ ਸ਼ਗਨ ਸਕੀਮ ਦੀ ਅਦਾਇਗੀ ਸਬੰਧੀ ਲੋੜੀਂਦੇ ਨਿਰਧਾਰਤ ਪ੍ਰੋਫ਼ਾਰਮੇ ਤੇ ਹੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਬਾਰੇ ਜਾਣਕਾਰੀ ਮੰਗ ਲਈ ਜਾਂਦੀ ਹੈ ਅਤੇ 31 ਮਾਰਚ ਤੋਂ ਬਾਅਦ ਵਾਲੇ ਅਜਿਹੇ 830 ਕੇਸਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।