September 30, 2011 admin

ਫ਼ਤਰ ਜ਼ਿਲ•ਾ ਲੋਕ ਸੰਪਰਕ ਅਫਸਰ, ਬਠਿੰਡਾ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਦਫ਼ਾ 144 ਲਾਗੂ

*ਰਾਤ ਨੂੰ ਕੰਬਾਇਨ ਨਾਲ ਝੋਨਾ ਕੱਟਣ ‘ਤੇ ਪਾਬੰਦੀ
      ਬਠਿੰਡਾ -ਜ਼ਿਲ•ਾ ਮੈਜਿਸਟਰੇਟ ਸ੍ਰੀ ਕਮਲ ਕਿਸ਼ੋਰ  ਯਾਦਵ ਨੇ ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀਵਰਤੋਂ ਕਰਦਿਆਂ ਜ਼ਿਲ•ੇ ‘ਚ ਵੱਖ-ਵੱਖ ਪਾਬੰਦੀਆਂ ਆਇਦ ਕੀਤੀਆਂ ਹਨ। ਸ੍ਰੀ ਯਾਦਵ ਨੇ ਜ਼ਿਲ•ਾ ਬਠਿੰਡਾ ‘ਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੈਟ੍ਰਿਕ ਅਤੇ 10+2 ਦੀਆਂ ਚੱਲ  ਰਹੀਆਂ ਪ੍ਰੀਖਿਆਵਾਂ ਦੌਰਾਨ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਦਫ਼ਾ 144 ਲਗਾਉਣ ਦੇਆਦੇਸ਼ ਦਿੱਤੇ ਹਨ ਤਾਂ ਜੋ ਇਨ•ਾਂ ਪ੍ਰੀਖਿਆਵਾਂ ਦੌਰਾਨ ਪ੍ਰੀਖਿਆ ਕੇਂਦਰਾਂ ਦੇਆਲੇ-ਦੁਆਲੇ ਪ੍ਰੀਖਿਆਰਥੀਆਂ ਦੇ ਮਾਤਾ-ਪਿਤਾ, ਰਿਸ਼ਤੇਦਾਰ ਅਤੇ ਮਿੱਤਰ ਆਦਿ ਇਕੱਠੇ
ਨਾ ਹੋ ਸਕਣ ਅਤੇ ਅਜਿਹੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਜਿਸ ਨਾਲ ਪ੍ਰੀਖਿਆ ਦੇਗੌਰਵ ਨੂੰ ਕੋਈ ਠੇਸ ਲੱਗੇ। ਇਹ ਹੁਕਮ ਮਿਤੀ 28-9-2011 ਤੋਂ 29-10-2011 ਤੱਕ ਲਾਗੂਰਹੇਗਾ।      ਇਸੇ ਤਰ•ਾਂ ਇਕ ਹੋਰ ਹੁਕਮ ਜਾਰੀ ਕਰਦਿਆਂ ਜ਼ਿਲ•ਾ ਮੈਜਿਸਟਰੇਟ ਨੇ ਜ਼ਿਲ•ੇ ਦੀ ਸੀਮਾਅੰਦਰ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਹਰ ਤਰ•ਾਂ ਦੀ ਕੰਬਾਇਨ ਨਾਲ ਝੋਨਾ ਕੱਟਣ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਜ਼ਿਲ•ਾ ਬਠਿੰਡਾ ਦੀ ਸੀਮਾ ਅੰਦਰ ਅਤੇਵਿਸ਼ੇਸ਼ ਤੌਰ ‘ਤੇ ਅਮੂਨੀਸ਼ਨ ਡਿਪੂ ਦੇ ਘੇਰੇ ਅੰਦਰ ਆਉਂਦੇ 1200 ਗਜ ਦੇ ਏਰੀਏ ਵਿਚਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ‘ਤੇ ਮੁਕੰਮਲ ਤੌਰ ‘ਤੇ ਪਾਬੰਦੀ ਦੇਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਮਿਤੀ 29-9-2011 ਤੋਂ 28-11-2011 ਤੱਕ ਲਾਗੂ
ਰਹੇਗਾ।

Translate »