September 30, 2011 admin

ਪੰਜਾਬ ਸਰਕਾਰ ਵਲੋਂ ਅਨਿਲ ਕੌਸ਼ਿਕ ਨਵੇਂ ਡੀ.ਜੀ.ਪੀ. ਨਿਯੁਕਤ

ਚੰਡੀਗੜ (ਭਾਰਤ ਸੰਦੇਸ਼)  ਪੰਜਾਬ ਸਰਕਾਰ ਨੇ 1975 ਬੈਚ ਦੇ ਆਈ.ਪੀ.ਐਸ. ਅਧਿਕਾਰੀ
ਅਤੇ  ਮੌਜੂਦਾ ਸਮੇਂ ਵਿਚ ਡੀ.ਜੀ.ਪੀ. ਜੇਲ•ਾਂ ਵਜੋਂ ਤਾਇਨਾਤ ਸ੍ਰੀ ਅਨਿਲ ਕੌਸ਼ਿਕ ਨੂੰ ਰਾਜ
ਦਾ ਨਵਾਂ ਡੀ.ਜੀ.ਪੀ. ਨਿਯੁਕਤ ਕਰ ਦਿੱਤਾ ਹੈ। ਸ੍ਰੀ ਕੌਸ਼ਿਕ ਡੀ.ਜੀ.ਪੀ. ਸ੍ਰੀ. ਪਰਮਦੀਪ
ਸਿੰਘ ਗਿੱਲ, ਜੋ ਕਿ ਕੱਲ• 30 ਸਤੰਬਰ ਨੂੰ ਬਾਅਦ ਦੁਪਹਿਰ ਸੇਵਾਮੁਕਤ ਹੋ ਰਹੇ ਹਨ, ਦਾ
ਸਥਾਨ ਲੈਣਗੇ।
ਸ੍ਰੀ ਕੌਸ਼ਿਕ ਆਪਣੇ ਸੇਵਾਕਾਲ ਦੌਰਾਨ ਏ.ਐਸ.ਪੀ. ਰੋਪੜ, ਐਸ.ਪੀ. ਮੁੱਖ ਦਫ਼ਤਰ
ਜਲੰਧਰ, ਐਸ.ਪੀ. ਡਿਟੈਕਟਿਵ ਹੁਸ਼ਿਆਰਪੁਰ, ਐਸ.ਪੀ. ਮੁੱਖ ਦਫ਼ਤਰ ਬਠਿੰਡਾ, ਐਸ.ਪੀ.
ਡਿਟੈਕਟਿਵ ਅੰਮ੍ਰਿਤਸਰ ਤੋਂ ਬਾਅਦ ਰੋਪੜ ਅਤੇ ਫਿਰੋਜ਼ਪੁਰ ਦੇ ਜਿਲ•ਾ ਪੁਲਿਸ ਮੁਖੀ ਵੀ
ਰਹੇ ਹਨ।  ਉਸ ਤੋਂ ਬਾਅਦ ਉਹ ਡੀ.ਆਈ.ਜੀ. ਇੰਟੈਲੀਜੈਂਸ ਬਣੇ ਅਤੇ
ਸੀ.ਆਰ.ਪੀ.ਐੱਫ਼. ਵਿਚ ਡੈਪੂਟੇਸ਼ਨ ਉਪਰੰਤ ਪੰਜਾਬ, ਜੰਮੂ-ਕਸ਼ਮੀਰ ਅਤੇ ਤ੍ਰਿਪੁਰਾ ਵਿਖੇ
ਉਕਤ ਕੇਂਦਰੀ ਫ਼ੋਰਸ ਦੇ ਡੀ.ਆਈ.ਜੀ. ਰਹੇ। ਇਸ ਤੋਂ ਇਲਾਵਾ ਉਹ ਆਈ.ਜੀ. ਜੋਨਲ
ਪਟਿਆਲਾ, ਵਧੀਕ ਡੀ.ਜੀ.ਪੀ. ਕ੍ਰਾਈਮ ਅਤੇ ਵਧੀਕ ਡੀ.ਜੀ.ਪੀ. ਸੁਰੱਖਿਆ ਵੀ ਰਹੇ।
ਉਨ•ਾਂ ਨੂੰ 28 ਅਪ੍ਰੈਲ 2009 ਨੂੰ ਡੀ.ਜੀ.ਪੀ. ਵਜੋਂ ਪਦ ਉੱਨਤ ਕੀਤਾ ਗਿਆ ਅਤੇ
ਡੀ.ਜੀ.ਪੀ. ਜੇਲ•ਾਂ ਦੇ ਤੌਰ ‘ਤੇ ਨਿਯੁਕਤ ਕੀਤਾ ਗਿਆ। ਸ੍ਰੀ ਕੌਸ਼ਿਕ ਨੂੰ ਸੰਨ 1998
ਵਿਚ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਅਤੇ ਸਾਲ 2007 ਵਿਚ ਵਿਲੱਖਣ ਸੇਵਾਵਾਂ ਲਈ
ਰਾਸ਼ਟਰਪਤੀ ਪੁਲਿਸ ਮੈਡਲ ਨਾਲ ਵੀ ਸਨਮਾਨਤ ਕੀਤਾ ਜਾ ਚੁੱਕਿਆ ਹੈ।

Translate »