ਲੁਧਿਆਣਾ- ਬੱਦੋਵਾਲ ਵਿਖੇ ਫੌਜ ਅਸਲਾ ਡਿਪੂ ਨਜ਼ਦੀਕ ਕਿਸੇ ਵੀ ਪ੍ਰਕਾਰ ਦੇ ਨਿਰਮਾਣ/ਮੁਰੰਮਤ ‘ਤੇ ਪੂਰਣ ਤੌਰ ‘ਤੇ ਪਾਬੰਦੀ ਲਗਾਉਣ ਦੇ ਹੁਕਮ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਐਸ.ਆਰ. ਕਲੇਰ ਵੱਲੋਂ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਕਲੇਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਕਿ ਬੱਦੋਵਾਲ ਵਿਖੇ ਫੌਜ ਅਸਲਾ ਡਿਪੂ ਦੇ ਇਰਦ-ਗਿਰਦ ਗੈਰ-ਕਾਨੂੰਨੀ ਨਿਰਮਾਣ ਹੋ ਰਹੇ ਹਨ, ਜੋ ਕਿ ਦੇਸ਼ ਦੀ ਸੁਰੱਖਿਆ ਅਤੇ ਆਮ ਲੋਕਾਂ ਦੇ ਹਿੱਤ ‘ਚ ਨਹੀਂ ਹਨ। ਇਸ ਲਈ ਦਫਾ 144 ਸੀ.ਆਰ.ਪੀ.ਸੀ. ਅਧੀਨ ਉਨ੍ਹਾਂ ਨੇ ਡਿਪੂ ਦੇ 1000 ਗਜ਼ ਦੇ ਖੇਤਰ ਨਜ਼ਦੀਕ ਕਿਸੇ ਵੀ ਨਿਰਮਾਣ/ਮੁਰੰਮਤ ‘ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ। ਇਹ ਹੁਕਮ 30 ਸਤੰਬਰ ਤੋਂ ਲੈ ਕੇ 28 ਅਕਤੂਬਰ ਤੱਕ ਜਾਰੀ ਰਹਿਣਗੇ।