ਅਮਲੋਹ ਵਿਖੇ ਚਲ ਰਹੀ ਰਾਮਲੀਲਾ ਵਿਚ ਕੀਤੀ ਸ਼ਮੂਲੀਅਤ
ਅਮਲੋਹ (ਭਾਰਤ ਸੰਦੇਸ਼) – ਬੱਧੀ ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਪਵਿਤਰ ਤਿਓਹਾਰ ਦੁਸਹਿਰੇ ਤੇ ਵੱਖ ਵੱਖ ਸ਼ਹਿਰਾਂ ਵਿਚ ਹੋ ਰਹੀਆਂ ਰਾਮ ਲੀਲਾਵਾਂ ਤੋਂ ਸਾਨੂੰ ਸਾਰਿਆਂ ਨੂੰ ਸਿਖਿਆ ਲੈਣੀ ਚਾਹੀਦੀ ਹੈ ਕਿਉਕਿ ਸ਼੍ਰੀ ਰਾਮ ਚੰਦਰ ਜੀ ਵਲੋਂ ਜਿਥੇ ਇਕ ਆਗਿਆਕਾਰੀ ਪੁੱਤਰ ਹੋਣ ਦਾ ਇਤਿਹਾਸ ਰਚਿਆ ਗਿਆ ਉਥੇ ਉਨਾਂ ਹੰਕਾਰੀ ਰਾਵਣ ਤੇ ਵੀ ਫਤਿਹ ਹਾਸਿਲ ਕੀਤੀ ਹੈ ਇਸ ਗੱਲ ਦਾ ਪ੍ਰਗਟਾਵਾ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸ਼੍ਰੀ ਰਾਮ ਸ਼ਰਧਾ ਮੰਚ ਅਮਲੋਹ ਵਲੋਂ ਕਰਵਾਈ ਜਾ ਰਹੀ ਰਾਮਲੀਲਾ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਣ ਸਮੇਂ ਵੱਡੀ ਗਿਣਤੀ ਵਿਚ ਇੱਕਤਰ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਹੋਣੇ ਸਮੇਂ ਦੀ ਮੁੱਖ ਲੋੜ ਹੈ ਜਿਨਾਂ ਤੋਂ ਸਾਨੂੰ ਸਿਖਿਆਵਾਂ ਮਿਲਦੀਆਂ ਹੋਣ, ਉਨਾਂ ਇਸ ਮੌਕੇ ਤੇ ਮੰਚ ਨੂੰ ਮਾਲੀ ਸਹਾਇਤਾ ਦੇ ਤੌਰ ਤੇ 5100/- ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਤੇ ਮੰਚ ਦੇ ਪ੍ਰਧਾਨ ਰਕੇਸ਼ ਕੁਮਾਰ ਗੋਗੀ, ਕੈਸ਼ੀਅਰ ਭਗਵਾਨ ਦਾਸ ਮਾਜਰੀ ਤੇ ਉੱਘੇ ਸਮਾਜ ਸੇਵਕ ਬਲਦੇਵ ਸੇਢਾ ਵਲੋਂ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਥਾਣਾ ਮੁੱਖੀ ਪਰਸ਼ੋਤਮ ਬੱਲ ਤੇ ਚਮਕੌਰ ਸਿੰਘ ਤੰਦਾਬੱਧਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਸਤੀਸ਼ ਕੁਮਾਰ ਸੈਕਟਰੀ, ਪਵਨ ਧੰਮੀ ਡਾਇਰੈਕਟਰ, ਜਸਪਾਲ ਜੱਸਾ, ਗੁਲਸ਼ਨ ਧੱਗੜ, ਮਹਿੰਦਰਪਾਲ ਲਟਾਵਾ, ਵਿੱਕੀ ਮਿੱਤਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।