September 30, 2011 admin

ਦੁਨੀਆ ਵਿਚ ਚੀਨੀ ਭਾਸ਼ਾ ਦਾ ਵੱਧ ਰਿਹਾ ਬੋਲ ਬਾਲਾ

ਅਮਰਜੀਤ ਸਿੰਘ ‘ਪੰਜਾਬੀ ਚੇਤਨਾ’
ਹਾਂਗ ਕਾਂਗ
ਅੱਜ ਪਹਿਲੀ ਅਕਤੂਬਰ ਨੂੰ ਚੀਨ ਦੀ ਸਥਾਪਨਾ ਦੇ ੬੨ ਸਾਲ ਹੋ ਗਏ ਹਨ। ਇਸ ਤੇ ਇਕ ਵਿਸ਼ੇਸ ਲੇਖ ਪਾਠਕਾਂ ਦੀ ਨਜਰ ਹੈ।
 ਦੁਨੀਆ ਦਾ ਕੋਈ ਅਜਿਹਾ ਦੇਸ ਨਹੀ ਹੈ ਜਿਥੇ ਚੀਨ ਦੀਆਂ ਬਣੀਆ ਵਸਤਾ ਨਾ ਮਿਲਦੀਆ ਹੋਣ । ਭਾਵੇ ਉਹ ਦੇਸ ਕੋਈ aੁੱਨਤ ਦੇਸ ਅਮਰੀਕਾ ਹੋਵੇ ਜਾ ਫਿਰ ਦੱਖਣੀ ਅਫੀਰਕਾ ਖਿੱਤੇ ਦਾ ਕੋਈ ਗਰੀਬ ਦੇਸ। ਪੂਰੀ ਦੁਨੀਆ ਵਿੱਚ ਚੀਨ ਨੇ ਆਪਣੀ ਮੰਡੀ ਬਣਾਈ ਹੈ ਤੇ ਇਸ ਤੋ ਉਸ ਨੂੰ ਬਹੁਤ ਲਾਭ ਵੀ  ਹੋਇਆ ਹੈ। ਹੁਣ ਚੀਨ ਦੀਆ ਬਣੀਆਂ ਵਸਤਾ ਤੋਂ ਬਾਅਦ ਚੀਨੀ ਭਾਸਾ ਦੁਨੀਆਂ ਦੇ ਕਈ ਦੇਸ ਵਿਚ ਪੁਹੰਚ ਚੁੱਕੀ ਹੈ। ਇਸ ਵੇਲੇ ਜਿਸ ਭਾਸਾ ਦਾ ਦੁਨੀਆ ਵਿਚ ਸਭ ਤੋ ਵੱਧ ਜਿਕਰ ਹੋ ਰਿਹਾ ਹੈ ਉਹ ਹੈ ਚੀਨੀ ਭਾਸਾ। ਦੁਨੀਆਂ ਦੇ ੧੦੯ ਦੇਸਾਂ ਦੇ ਕੁਲ ੩੦੦੦ ਯੁਨੀਵਰਸਿਟੀਆ ਤੇ ਕਾਲਿਜ ਇਸ ਵੇਲੇ ਚੀਨੀ ਭਾਸਾ ਦੀਆ ਕਲਾਸਾ ਲਾ ਕੇ ਆਪਣੇ ਲੋਕਾ ਨੂੰ ਚੀਨੀ ਭਾਸਾ ਤੋ ਜਾਣੂ ਕਰਵਾ ਰਹੇ ਹਨ।ਇਸ ਤੋ ਇਲਾਵਾ ੫੦੦ ਵਿਸੇਸ ਸਕੂਲਾਂ ਦੀ ਵੀ ਸਥਾਪਨਾ ਇਸ ਕੰਮ ਲਈ ਕੀਤੀ ਗਈ ਹੈ। ਇਸ ਕੰਮ ਵਿਚ ਵਿਸੇਸ ਤੋਰ ਤੇ ਭਾਰਤ, ਅਮਰੀਕਾ, ਫਰਾਸ ਤੇ ਸੋਵੀਅਤ ਦੇਸਾ ਦਾ ਨਾ ਆਉਦਾ ਹੈ ਜਿਥੇ ਦੇ ਸਕੂਲਾਂ ਵਿਚ ਚੀਨੀ ਹੋਰ ਵਿਸਿਆ ਦੀ ਤਰਾ ਪੜ੍ਹਾਈ ਜਾਣ ਲੱਗ ਪਈ ਹੈ। ਇਹੀ ਹੀ ਨਹੀ ਸਗੋ ਇਨਾ ਦੇਸਾ ਵਿਚ ਜੇਕਰ ਵਿਦਿਆਥੀ ਚਹੁੰਣ ਤਾ ਚੀਨੀ ਨੂੰ ਦੂਜੀ ਭਾਸਾ ਵੱਜੋ ਪੜ੍ਹ ਸਕਦੇ ਹਨ। ਭਾਰਤ ਵਿਚ ਸੀ ਬੀ ਅੇਸ ਸੀ ਦੇ ਵਿਦਿਆਰਥੀ ਚੀਨੀ ਭਾਸਾ ਪੜ੍ਹ ਸਕਦੇ ਹਨ ਤੇ ਅਮਰੀਕਾ ਵਿਚ ਇਸ ਵੇਲੇ ਅਗਰੇਜੀ ਤੇ ਸਪੇਨ ਤੋ ਬਾਅਦ ਚੀਨੀ ਭਾਸਾ ਦਾ ਨੰਬਰ ਆਉਦਾ ਹੈ।
 ਚੀਨੀ ਭਾਸਾ ਨੂੰਂ ਮਿਲ ਰਹੀ ਇਸ ਲੋਕਪ੍ਰੀਅਤਾ ਦੇ ਕਈ ਅਹਿਮ ਕਾਰਨ ਹਨ। ਇਸ ਦਾ ਇਕ ਕਾਰਨ ਹੈ ਚੀਨ ਦੀ ਤਰੱਕੀ । ਜਿਸ ਤਰਾ ਚੀਨ ਨੇ ਪਿਛਲੇ ੩੦ ਸਾਲਾ ਵਿਚ ਤਰੱਕੀ ਕੀਤੀ ਹੈ ਉਸ ਨੇ ਕਈਆ ਨੂੰ ਅਚੰਬੇ ਵਿਚ ਪਾ ਦਿਤਾ ਹੈ । ਜੇਕਰ ੨੫-੩੦ ਪਿੱਛੇ ਨਜਰ ਮਾਰੀਏ ਤਾ ਚੀਨ ਕੁਝ ਵੀ ਨਹੀ ਸੀ, ਇੱਕ ਗਰੀਬ  ਤੇ ਪਛੜਿਆ ਹੋਇਆ ਦੇਸ ਜਿਥੈ ਅਬਾਦੀ ਇੱਕ ਜਵਾਲਾ ਮੁੱਖੀ ਦੀ ਤਰਾ ਡਰਾ ਰਹੀ ਸੀ। ਪਰ ਚੀਨੀ ਦੇ ਸਯੋਗ ਲੀਡਰਾ ਦੀ ਦੂਰ ਅਦੇਸੀ ਸੋਚ ਤੇ ਉਸਰੂ ਯੋਜਨਾਵਾ ਨੇ ਚੀਨ ਨੂੰ ਦੂਨੀਆਂ ਦੀ ਦੂਜੀ ਵੱਡੀ ਆਰਥਕ ਸਕਤੀ ਬਣਾ ਦਿਤਾ ਹੈ। ਸਨ ੨੦੦੮ ਵਿਚ ਹੋਈਆ ਉਲੰਪਿਕ ਖੇਡਾਂ ਤੇ ੨੦੧੦ ਵਿਚ ਹੋਇਆ ਸੰਘਾਈ ਐੇਕਸਪੋ ਦੁਆਰਾ ਦੁਨੀਆ ਨੁੰ ਚੀਨ ਨੂੰ ਨੇੜੈ ਤੋ ਜਾਨਣ ਤੇ ਦੇਖਣ ਦੇ ਮੌਕੇ ਮਿਲੇ । ਇਸ ਤਰਾ ਚੀਨੀ ਲੋਕਾ ਨੇ ਵੀ ਦੁਨੀਆ ਨੂੰ ਨੇੜੈ ਹੋ ਕੇ ਦੇਖਿਆ। ਚੀਨ ਨੇ ਦੁਨੀਆਂ ਦੇ ਕਈ ਮਸਲਿਆ ਵਿਚ ਅਹਿਮ ਭੁਮਿਕਾ ਨਿਭਾਈ ਹੈ। ਦੁਜਾ ਦੁਨੀਆ ਵਿਚ ਚੀਨੀਆ ਦੀ ਥਾਕ ਦਾ ਕਾਰਨ ਹੈ ਕਿ ਜਦ ਸਨ ੨੦੦੭ ਵਿਚ ਪੂਰੀ ਦੁਨੀਆ  ਆਰਥਕ ਮੰਦੇ ਦੇ ਦੌਰਾ ਵਿਚ ਸੀ ਤਾ ਚੀਨੀ ਸਰਕਾਰ ਚੱਲੋ ਅਪਣਾਈ ਉਸਾਰੂ  ਪਹੁੰਚ ਨੇ ਦੁਨੀਆ ਨੁੰ ਇਸ ਦੌਰ ਵਿਚੋ ਬਾਹਰ ਲਿਉਣ ਦਾ ਰਾਹ ਹੀ ਨਹੀ ਦਿਖਾਇਆ ਸਗੋ ਇਸ ਵਿਚੋ ਦੁਨੀਆ ਨੂੰ ਪਾਰ ਵੀ ਲਗਾਇਆ।
  ਇਸ ਤੋ  ਇਲਾਵਾ ਇਕ ਹੋਰ ਕਾਰਨ ਚੀਨੀ ਸਿੱਖਣ ਦਾ ਇਹ ਵੀ ਹੈ ਕਿ ਵੱਡੀਆ ਕੰਪਨੀਆ ਜੋ ਚੀਨ ਨਾਲ ਵਿਉਾਪਰ ਕਰ ਰਹੀਆ ਹਨ ਜਾ ਜਿਨਾ ਦੇ ਕਾਰੋਬਾਰ ਚੀਨ ਵਿਚ ਹਨ aਹ ਆਪਣੇ ਕਰਮਚਾਰੀਆ ਨੂੰ ਚੀਨੀ ਸਿੱਖਣ ਲਈ ਉਤਾਸਾਹਤ ਕਰ ਰਹੇ ਹਨ ਤੇ ਕਈ ਤਾ ਆਪਣੀ ਅਗਲੀ ਪੀੜ੍ਹੀ ਨਾਲ ਚੀਨੀ ਵਿਚ ਮਾਹਿਰ ਬਣਾਉਣ ਲਈ ਬੱਚਿਆ ਨੂੰ ਸੁਰੂ ਤੋ ਹੀ ਚੀਨੀ ਭਾਸਾ ਦਾ ਗਿਆਨ ਦਿਵਾ ਰਹੇ ਹਨ। ਕਈ ਕੰਪਨੀਆ ਚੀਨੀ ਭਾਸਾ ਦੇ ਜਾਣਕਾਰਾ ਨੂੰ ਉਚੀਆਂ ਪਦਵੀਆਂ ਦੇ ਰੱਖ ਰਹੀਆਂ ਹਨ।  ਇਸ ਤਰਾ ਕਿਹਾ ਜਾ ਸਕਦੇ  ਹੈ ਕਿ ਚੀਨੀ ਸਿਖਣਾ  ਅੱਜ ਕੱਲ ਦੀ ਪੜ੍ਹਾਈ ਦਾ ਇਕ ਜਰੂਰੀ ਅੰਗ ਬਣ ਗਿਆ ਹੈ। ਕੀ ਤੁਸੀ ਵੀ ਚੀਨੀ ਸਿਖਣ ਬਾਰੇ ਸੋਚਣ ਲੱਗ ਪਏ ਹੋ। ਸੋਚ ਮਾੜੀ ਨਹੀ। ਜਿੰਨੀ ਜਲਦੀ ਜੋਵੇ ਇਸ ਨੂੰ ਅਮਲੀ ਜਾਮਾ ਪਹਿਨਾ ਦੇਵੋ।

 

Translate »