September 30, 2011 admin

ਜਵਾਹਰ ਲਾਲ ਨਹਿਰੂ ਰਾਸ਼ਟਰੀ ਸ਼ਹਿਰੀ ਨਵੀਨੀਕਰਨ ਮਿਸ਼ਨ : ਸ਼ਹਿਰੀ ਗਰੀਬਾਂ ਦੀ ਸੇਵਾ

ਵਿਸ਼ਵ ਵਿੱਚ ਭਾਰਤ ਦੇ ਸ਼ਹਿਰ ਅਤੇ ਕਸਬੇ  ਦੂਜੀ ਸਭ ਤੋਂ ਵੱਡੀ ਸ਼ਹਿਰੀ ਪ੍ਰਣਾਲੀ ਹੈ। ਦੇਸ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਇਸ ਦਾ ਯੋਗਦਾਨ 50 ਫੀਸਦੀ ਤੋਂ ਵੱਧ  ਹੈ ਅਤੇ ਸ਼ਹਿਰੀ ਪ੍ਰਣਾਲੀ ਆਰਥਿਕ ਵਿਕਾਸ ਦਾ ਕੇਂਦਰ ਹੈ। ਇਨਾਂ੍ਹ ਸ਼ਹਿਰਾਂ ਤੇ ਕਸਬਿਆਂ ਦੀ ਪੂਰੀ ਸਮਰੱਥਾ ਦਾ ਫਾਇਦਾ ਉਠਾਉਣ ਅਤੇ ਇਨਾਂ੍ਹ ਨੂੰ ਵਿਕਾਸ ਦਾ ਇੱਕ ਅਹਿਮ ਧੁਰਾ ਬਣਾਉਣ ਵਾਸਤੇ ਇਨਾਂ੍ਹ ਸ਼ਹਿਰਾਂ ਤੇ ਕਸਬਿਆਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਕੇ ਬੁਨਿਆਦੀ ਸੇਵਾਵਾਂ ਨੂੰ ਬਿਹਤਰ ਬਣਾਇਆ ਜਾਣਾ ਲਾਜ਼ਮੀ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਲਈ 3 ਦਸੰਬਰ, 2005 ਨੂੰ ਜਵਾਹਰ ਲਾਲ ਨਹਿਰੂ ਰਾਸ਼ਟਰੀ ਸ਼ਹਿਰੀ ਨਵੀਨੀਕਰਨ ਮਿਸ਼ਲ ਸ਼ੁਰੂ ਕੀਤਾ ਗਿਆ। ਮਕਾਨ ਉਸਾਰੀ ਅਤੇ ਸ਼ਹਿਰੀ ਗਰੀਬੀ ਹਟਾਓ ਮੰਤਰਾਲੇ ਨੇ ਜੇ.ਐਨ.ਐਨ.ਯੂ.ਆਰ.ਐਮ. ਹੇਠ ਛੋਟੇ ਸ਼ਹਿਰਾਂ ਅਤੇ ਨਗਰਾਂ ਵਿੱਚ ਸ਼ਹਿਰੀ ਗਰੀਬਾਂ ਦੀਆਂ ਬੁਨਿਆਦੀ ਸੇਵਾਵਾਂ ਅਤੇ ਸੰਗਠਤ ਮਕਾਨ ਅਤੇ ਝੁੱਗੀ ਝੌਂਪੜੀ ਵਿਕਾਸ ਸਬ ਮਿਸ਼ਨ ਲਾਗੂ ਕੀਤੇ ਹਨ। ਇਸ ਦਾ ਮੁੱਖ ਉਦੇਸ਼ ਮਿੱਥੇ ਸ਼ਹਿਰੀ ਖੇਤਰਾਂ ਦੀਆਂ ਝੁੱਗੀ ਬਸਤੀਆਂ ਵਿੱਚ ਰਹਿਣ ਵਾਲਿਆਂ ਨੂੰ ਛੱਤ ਅਤੇ ਬੁਨਿਆਦੀ ਸਹਾਇਤਾ ਮੁਹੱਈਆ ਕਰਾਵਾਉਣ ਲਈ ਸਿਹਤ ਅਤੇ ਯੋਗ ਸ਼ਹਿਰੀ ਵਾਤਾਵਰਣ ਦੇ ਨਾਲ ਝੁੱਗੀ ਬਸਤੀਆਂ ਦੇ ਸੰਪੂਰਨ ਵਿਕਾਸ ਦੀ ਕੋਸ਼ਿਸ਼ ਕਰਨਾ ਹੈ। ਇਸ ਵਿੱਚ ਸਿੱਖਿਆ, ਸਿਹਤ ਅਤੇ ਸਮਾਜਿਕ ਸੁਰੱਖਿਆ ਵਰਗੀਆਂ ਪਹਿਲਾਂ ਤੋਂ ਮੌਜੂਦ ਸਰਕਾਰੀ ਸੇਵਾਵਾਂ ਨੂੰ ਸ਼ਾਮਿਲ ਕਰਦਿਆਂ ਹੋਇਆ ਬਿਹਤਰ ਮਕਾਨ ਜਲ ਪੂਰਤੀ, ਸਵੱਛਤਾ ਸੇਵਾਵਾਂ ਪ੍ਰਦਾਨ ਕਰਨਾ ਸ਼ਾਮਿਲ ਹੈ।  16 ਲੱਖ 15 ਹਜ਼ਾਰ 775 ਮਕਾਨ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਸ਼ਹਿਰੀ ਗਰੀਬਾਂ ਲਈ ਮਕਾਨ ਅਤੇ ਬੁਨਿਆਦੀ ਸਹੂਲਤਾਂ ਉਪਲਬੱਧ ਕਰਵਾਉਣ ਲਈ 22 ਲੱਖ 11 ਹਜ਼ਾਰ 628 ਕਰੋੜ ਰੁਪਏ ਤੋਂ ਇਲਾਵਾ 1 ਹਜ਼ਾਰ 536 ਪ੍ਰਾਜੈਕਟਾਂ ਲਈ 40 ਹਜ਼ਾਰ 914 ਕਰੋੜ ਰੁਪਏ ਦੀ ਗ੍ਰਾਂਟ ਦੇਣ ਲਈ ਵਚਨਬੱਧ ਹੈ। 11 ਹਜ਼ਾਰ 481 ਕਰੋੜ 52 ਹਜ਼ਾਰ ਰੁਪਏ ਦੀ ਏ.ਸੀ.ਏ. ਜਾਰੀ ਕੀਤੀ ਗਈ ਹੈ। ਸ਼ਹਿਰੀ ਗਰੀਬਾਂ ਦੀਆਂ ਬੁਨਿਆਦੀ ਸਹੂਲਤਾਂ ਹੇਠ ਸਾਰੇ ਰਾਜਾਂ ਅਤੇ 64 ਦੂਜੇ ਸ਼ਹਿਰਾਂ ਨੂੰ ਕਵਰ ਕੀਤਾ ਗਿਆ ਹੈ ਸੰਗਠਿਤ ਮਕਾਨ ਅਤੇ ਝੁੱਗੀ ਬਸਤੀ ਵਿਕਾਸ ਹੇਠ 872 ਦਰਮਿਆਨੇ ਅਤੇ ਛੋਟੇ ਸ਼ਹਿਰਾਂ ਨੂੰ ਕਵਰ ਕੀਤਾ ਗਿਆ ਹੈ। 4 ਲੱਖ 71 ਹਜ਼ਾਰ ਮਕਾਨ ਬਣਾਏ ਗਏ ਹਨ। 4 ਲੱਖ 10 ਹਜ਼ਾਰ ਮਕਾਨ ਬਣਾਉਣ ਦਾ ਕੰਮ ਚਲ ਰਿਹਾ ਹੈ। ਦੋ ਲੱਖ 57 ਹਜ਼ਾਰ ਮਕਾਨਾਂ ਵਿੱਚ ਲੋਕ ਰਹਿ ਰਹੇ ਹਨ। ਹੇ.ਐਨ.ਐਨ. ਯੂ.ਆਰ.ਐਮ. ਤਹਿਤ ਪ੍ਰਮੁੱਖ ਤਿੰਨ ਸੁਧਾਰਾਂ ਦੀ ਪ੍ਰਗਤੀ ਸਹੀ ਦਿਸ਼ਾ ਵਿੱਚ ਹੋ ਰਹੀ ਹੈ।
ਪ੍ਰੋਗਰਾਮ ਦੀਆਂ ਪ੍ਰਮੁੱਖ ਝਲਕੀਆਂ
27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇਨਾਂ੍ਹ ਯੋਜਨਾਵਾਂ ਦੀ ਨਿਗਰਾਨੀ ਲਈ 22 ਪ੍ਰ੍ਰੋਗਰਾਮ ਪ੍ਰਬੰਧ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ। ਸ਼ਹਿਰੀ ਯੋਜਨਾਵਾਂ ਨੂੰ ਬੀ.ਐਸ.ਯੂ.ਪੀ., ਆਈ.ਅੈਚ.ਐਸ.ਡੀ.ਪੀ. ਅਤੇ ਹੋਰ ਸ਼ਹਿਰੀ ਗਰੀਬੀ ਹਟਾਓ ਵਿਕਾਸ ਯੋਜਨਾ ਦੀ ਨਿਗਰਾਨੀ ਲਈ ਸ਼ਹਿਯੋਗ ਦੇਣ ਲਈ 119 ਪ੍ਰੋਗਰਾਮ ਲਾਗੂ ਇਕਾਈਆਂ ਦੀ ਸਥਾਪਨਾ ਲਈ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਗਈ ਹੈ।  18 ਰਾਜਾਂ ਵਿੱਚ ਤੀਜੀ ਪਾਰਟੀ ਵੱਲੋਂ ਆਜ਼ਾਦ ਜਾਂਚ ਅਤੇ ਨਿਗਰਾਨੀ ਕਰਵਾਉਣ ਲਈ 30 ਏਜੰਸੀਆਂ ਬਣਾਈਆਂ ਗਈਆਂ ਹਨ। ਯੋਜਨਾਵਾਂ ਦੀ ਗੁਣਵੰਤਾ ਨੂੰ ਬਰਕਰਾਰ ਰੱਖਣ ਲਈ ਕੇਂਦਰ ਪੱਧਰ ਉਤੇ ਦੋ ਏਜੰਸੀਆਂ ਦੀ ਚੋਣ ਕੀਤੀ ਗਈ ਹੈ। ਆਨ ਲਾਈਨ ਜੇ.ਐਨ.ਐਮ.ਯੂ.ਆਰ.ਐਮ. ਨਿਗਰਾਨੀ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ। ਹੁਣ ਤੱਕ 20 ਰਾਜਾਂ ਨੇ ਇਸ ਦਾ ਇਸਤੇਮਾਲ ਕੀਤਾ ਹੈ। ਯੋਜਨਾਵਾਂ ਦੀ ਸਮਾਜਿਕ ਜਾਂਚ ਕਰਵਾਉਣ ਦੀਆਂ ਤਿਆਰੀਆਂ ਸ਼ੁਰੂ ਕਰਨ ਲਈ ਪ੍ਰੋਤਸਾਹਨ ਕੀਤਾ ਗਿਆ ਹੈ। ਵੱਖ ਵੱਖ ਪੱਧਰ ਉਤੇ ਕਰਮੀਆਂ ਨੂੰ ਸਿੱਖਿਆ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ, ਸੰਸਥਾਗਤ ਸਮਰੱਥਾ ਦੇ ਵਿਕਾਸ ਨੂੰ ਪ੍ਰੋਤਸਾਹਨ ਕਰਨ ਲਈ ਰਾਸ਼ਟਰੀ ਖੇਤਰੀ, ਸੂਬਾ, ਸ਼ਹਿਰੀ ਰਿਸੋਰਸ ਕੇਂਦਰਾਂ ਦੀ ਸਥਾਪਨਾ ਵਾਸਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਪ੍ਰਾਜੈਕਟ ਲਾਗੂ ਅਤੇ ਗੁਣਵੰਤਾ ਨੂੰ ਯਕੀਨੀ ਬਣਾਉਣ ਅਤੇ ਸਮੂਦਾਇਕ ਗਤੀਸ਼ੀਲਤਾ ਨਾਲ ਸਬੰਧਤ ਕਾਰਵਾਈਆਂ ਲਈ  ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਦੇਸ਼ ਭਰ ਵਿੱਚ 200 ਤੋਂ ਵੱਧ ਸਮਰੱਥਾ ਨਿਰਮਾਣ ਸਹਾਇਤਾ ਪ੍ਰੋਗਰਾਮ ਚਲ ਰਹੇ ਹਨ। 15 ਹਜ਼ਾਰ 500 ਤੋਂ ਵੱਧ ਅਧਿਕਾਰੀ ਯੋਜਨਾ ਨਿਰਮਾਣ ਡਿਜ਼ਾਇਨ ਅਤੇ ਕੰਮਕਾਜ਼ ਅਤੇ ਨਿਗਰਾਨੀ ਦੇ ਕੰਮ ਲਈ ਸਿੱਖਿਅਤ ਕੀਤੇ ਗਏ ਹਨ।

Translate »