September 30, 2011 admin

ਪੰਚ ਪਰਧਾਨੀ ਨੇ ਪੰਜਾਬ ਦੇ ਸਾਰੇ ਵਧਾਇਕਾਂ ਨੂੰ ਪ੍ਰੋ. ਭੁੱਲਰ ਦੇ ਹੱਕ ਵਚਿ ਵਧਾਨ ਸਭਾ ਵਚਿ ਮਤਾ ਪਾਉਂਣ ਲਈ ਪੱਤਰ ਸਪੀਡ ਪੋਸਟ ਕੀਤਾ

ਸੰਗਤਾਂ – ਦੇ ਗੁ: ਅੰਬ ਸਾਹਬਿ ਮੋਹਾਲੀ ਤੋਂ ਪੰਜਾਬ ਵਧਾਨ ਸਭਾ ਵੱਲ ਮਾਰਚ ਵਚਿ ਵੱਧ-ਚਡ਼੍ਹ ਕੇ ਸ਼ਾਮਲ ਹੋਣ
ਸ਼੍ਰੀ ਅਕਾਲ ਤਖਤ ਸਾਹਬਿ ਦੇ ਜਥੇਦਾਰ ਨੂੰ ਵੀ ਆਦੇਸ਼ ਕਰਨ ਦੀ ਬੇਨਤੀ ਕੀਤੀ
ਅਕਾਲੀ ਦਲ ਪੰਚ ਪਰਧਾਨੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸੰਿਘ ਮੰਝਪੁਰ ਨੇ ਪ੍ਰੈਸ ਦੇ ਨਾਮ ਬਆਿਨ ਜਾਰੀ ਕਰਦਆਿ ਦੱਸਆਿ ਕ ਿਅੱਜ ਪਾਰਟੀ ਵਲੋਂ ਪੰਜਾਬ ਵਧਾਨ ਸਭਾ ਦੇ ਸਾਰੇ ਮੈਂਬਰਾਂ ਨੂੰ ਪ੍ਰੋ. ਭੁੱਲਰ ਦੇ ਹੱਕ ਵਚਿ ਵਧਾਨ ਸਭਾ ਵਚਿ ਮਤਾ ਪਾਉਂਣ ਲਈ ਇਕ ਪੱਤਰ ਸਪੀਡ ਪੋਸਟ ਕੀਤਾ ਗਆਿ ਹੈ ਅਤੇ ਇਸ ਤੋਂ ਇਲਾਵਾ ੩ ਅਕਤੂਬਰ ਦਨਿ ਸੋਮਵਾਰ ਨੂੰ ਸਵੇਰੇ ੧੦ ਵਜੇ ਗੁਰਦੁਆਰਾ ਅੰਬ ਸਾਹਬਿ ਮੋਹਾਲੀ ਤੋਂ ਪੰਜਾਬ ਵਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੇ ਵਧਾਇਕਾਂ ਨੂੰ ਆਪਣੀ ਜੰਿਮੇਵਾਰੀ ਦਾ ਅਹਸਾਸ ਕਰਾਇਆ ਜਾ ਸਕੇ।
ਪਾਰਟੀ ਦੇ ਕੌਮੀ ਪੰਚ ਤੇ ਸ਼ਰੋਮਣੀ ਕਮੇਟੀ ਮੈਂਬਰ ਜਥੇਦਾਰ ਕੁਲਵੀਰ ਸੰਿਘ ਬਡ਼ਾਪੰਿਡ ਨੱ ਦੱਸਆਿ ਕ ਿ ਪ੍ਰੋ. ਦਵੰਿਦਰਪਾਲ ਸੰਿਘ ਭੁੱਲਰ ਨੂੰ ਫਾਂਸੀ ਦਾ ਮਾਮਲਾ ਪੂਰੀ ਦੁਨੀਆਂ ਵਚਿ ਚਰਚਾ ਦਾ ਵਸ਼ਾ ਹੈ ਅਤੇ ਅੱਜ ਦੁਨੀਆਂ ਭਰ ਵਚਿ ਫਾਂਸੀ ਦੀ ਸਜ਼ਾ ਦਾ ਵਰੋਧ ਹੋ ਰਹਾ ਹੈ ਅਤੇ ਵੱਖ-ਵੱਖ ਮੁਲਕਾਂ ਦੀਆਂ ਪਾਰਲੀਮੈਂਟਾਂ ਦੇ ਮੈਂਬਰਾਂ ਵਲੋਂ ਪ੍ਰੋ. ਭੁੱਲਰ ਨੂੰ ਫਾਂਸੀ ਦੇਣ ਦਾ ਵਰੋਧ ਕੀਤਾ ਜਾ ਰਹਾ ਹੈ। ਰਾਜੀਵ ਗਾਂਧੀ ਕਤਲ ਕਾਂਡ ਦੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਬਰਖਾਸਤ ਕਰਨ ਲਈ ਤਾਮਲਿਨਾਡੂ ਦੀ ਵਧਾਨ ਸਭਾ ਨੇ ਮਤਾ ਪਾਸ ਕਰ ਦੱਿਤਾ ਹੈ।ਕਸ਼ਮੀਰੀ ਮੁਸਲਮਾਨ ਅਫਜਲ ਗੁਰੂ ਦੀ ਫਾਂਸੀ ਨੂੰ ਖਤਮ ਕਰਨ ਲਈ ਵੀ ਜੰਮੂ ਕਸ਼ਮੀਰ ਵਧਾਨ ਸਭਾ ਵਚਿ ਮਤਾ ਪੇਸ਼ ਹੋ ਚੁੱਕਾ ਹੈ ਭਾਵ ਕ ਿਦੋਹਾਂ ਪ੍ਰਾਂਤਾਂ ਦੀਆਂ ਸਰਕਾਰਾਂ ਨੇ ਆਪਣਆਿਂ ਪੁੱਤਰਾਂ ਨੂੰ ਮੌਤ ਦੀ ਸਜ਼ਾ ਤੋਂ ਮੁਕਤੀ ਦਵਾਉਂਣ ਲਈ ਆਪਣਾ ਫਰਜ਼ ਅਦਾ ਕੀਤਾ ਹੈ।
ਉਹਨਾਂ ਕਹਾ ਕ ਿਪ੍ਰੋ. ਦਵੰਿਦਰਪਾਲ ਸੰਿਘ ਭੁੱਲਰ ਪੰਜਾਬ ਦਾ ਪਡ਼੍ਹਆਿ ਲਖਿਆਿ ਹੋਣਹਾਰ ਨੌਜਵਾਨ ਹੈ ਜਸਿਨੇ ਇੰਜੀਨੀਅਰੰਿਗ ਦੀ ਪਡ਼੍ਹਾਈ ਆਪ ਕੀਤੀ ਤੇ ਕਰਵਾਈ। ਜਸਿਨੂੰ ਪਛਿਲੇ ਕਰੀਬ ੧੭ ਸਾਲਾਂ ਤੋਂ ਤਹਾਡ਼ ਜੇਲ੍ਹ ਵਚਿ ਬੰਦ ਰੱਖਆਿ ਹੋਇਆ ਹੈ ਅਤੇ ਜਸਿਨੂੰ ਸੁਪਰੀਮ ਕੋਰਟ ਦੇ ੩ ਜੱਜਾਂ ਵਲੋਂ ੨:੧ ਦੇ ਵੰਡਵੇ ਫੈਸਲੇ ਨਾਲ ਕੇਵਲ ਪੁਲਸਿ ਹਰਾਸਤ ਵਚਿ ਦੱਿਤੇ ਕਥਤਿ ਇਕਬਾਲੀਆ ਬਆਿਨ ਨੂੰ ਆਧਾਰ ਬਣਾ ਕੇ ਫਾਂਸੀ ਦੀ ਸਜ਼ਾ ਦੱਿਤੀ ਗਈ ਹੈ ਜੋ ਕ ਿਭਾਰਤੀ ਕਾਨੂੰਨ, ਕੌਮਾਂਤਰੀ ਸਮਝੌਤਆਿਂ ਤੇ ਮਨੁੱਖੀ ਅਧਕਾਰਾਂ ਦੀ ਘੋਰ ਉਲੰਘਣਾ ਹੈ।
ਐਡਵੋਕੇਟ ਜਸਪਾਲ ਸੰਿਘ ਮੰਝਪੁਰ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਕ ਿਉਹ ਅਕਾਲ ਤਖ਼ਤ ਸਾਹਬਿ ਤੋਂ ਪੰਜਾਬ  ਦੇ ਸਾਰੇ ਸੱਿਖ ਵਧਾਇਕਾਂ ਤੇ ਖਾਸ ਤੌਰ ਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸੰਿਘ ਬਾਦਲ ਨੂੰ ਆਦੇਸ਼ ਜਾਰੀ ਕਰਨ ਕ ਿਉਹ ੩ ਤੋਂ ੫ ਅਕਤੂਬਰ ੨੦੧੧ ਦੇ ਵਧਾਨ ਸਭਾ ਸੈਸ਼ਨ ਦੌਰਾਨ ਪ੍ਰੋ. ਦਵੰਿਦਰਪਾਲ ਸੰਿਘ ਭੁੱਲਰ ਦੀ ਰਹਾਈ ਲਈ ਮਤਾ ਪਾਸ ਕਰਨ।

ਪਾਰਟੀ ਵਲੋਂ ਜਾਰੀ ਪੱਤਰ ਵਚਿ ਵਧਾਇਕਾਂ ਨੂੰ ਕਹਾ ਗਆਿ ਹੈ ਕ ਿ ਗੁਰੂ ਵਰੋਸਾਈ ਧਰਤ ਪੰਜਾਬ ਤੋਂ ਲੋਕਾਂ ਦੇ ਨੁੰਮਾਇੰਦੇ ਹੋਣ ਦੇ ਨਾਤੇ ਪੰਜਾਬ ਦੇ ਪੰਜਾਂ ਦਰਆਿਵਾਂ ਦਾ ਪਾਣੀ ਤੁਹਾਡੀਆਂ ਰਗਾਂ ਵਚਿ ਦੌਡ਼ ਰਹਾ ਹੈ ਤਾਂ ਫਰਿ ਇਸ ਹੋ ਰਹੇ ਸਰਕਾਰੀ ਕਤਲ ਵਰੁੱਧ ਪੰਜਾਬ ਵਧਾਨ ਸਭਾ ਵਚਿ ਮਤਾ ਪਾ ਕੇ ਅਤੇ ਸਰਬਸੰਮਤੀ ਨਾਲ ਪਾਸ ਕਰ ਕੇ ਪੰਜਾਬ ਦੇ ਲੋਕਾਂ ਦੇ ਸੱਚੇ ਨੁੰਮਾਇੰਦੇ ਹੋਣ ਦਾ ਸਬੂਤ ਦੇਣ ਦੀ ਲੋਡ਼ ਹੈ ਪਰ ਜੇ ਕਰ ਅਜਹਾ ਨਾ ਹੋਇਆ ਤੇ ਪੰਜਾਬ ਦੇ ਇਸ ਨੌਜਵਾਨ ਨੂੰ ਫਾਂਸੀ ਲੱਗ ਗਈ ਤਾਂ ਆਉਣ ਵਾਲਾ ਵਕਤ ਤੁਹਾਨੂੰ ਲੋਕਾਂ ਦੀ ਕਚਹਰੀ ਵਚਿ ਖਡ਼ਾ ਕਰਕੇ ਲੋਕਾਂ ਦੀ ਸਹੀ ਨੁੰਮਾਇੰਦਗੀ ਨਾ ਕਰਨ ਬਾਰੇ ਸਵਾਲ ਕਰੇਗਾ।

Translate »