September 30, 2011 admin

ਸ਼ਹੀਦੀ ਯਾਦਗਾਰ ਛੋਟਾ ਘੱਲੂਘਾਰਾ ਦੀ ਉਸਾਰੀ ਦਾ ਕੰਮ ਅੰਤਿਮ ਪੜਾਅ ਤੇ ਪਹੁੰਚ ਚੁੱਕਾ ਹੈ- ਸੇਵਾ ਸਿੰਘ

ਗੁਰਦਾਸਪੁਰ 30 ਸਤਬੰਰ -ਪੰਜਾਬ ਸਰਕਾਰ ਵਲੋ ਛੋਟਾ ਘੱਲੂਘਾਰਾ ਕਾਹਨੂੰਵਾਨ ਛੰਬ ਦੇ ਸ਼ਹੀਦਾ ਦੀ ਯਾਦ ਵਿਚ 15 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਸ਼ਹੀਦੀ ਯਾਦਗਾਰ ਛੋਟਾ ਘੱਲੂਘਾਰਾ ਦੀ ਉਸਾਰੀ ਦਾ ਕੰਮ ਅੰਤਿਮ ਪੜਾਅ ਤੇ ਪਹੁੰਚ ਚੁੱਕਾ ਹੈ, ਜਿਸ ਦਾ ਉਦਘਾਟਨ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਵਲੋ ਅਕਤੂਬਰ  ਮਹੀਨੇ ਦੇ ਅਖੀਰਲੇ ਹਫਤੇ ਕੀਤਾ ਜਾਵੇਗਾ । ਇਹ ਪ੍ਰਗਟਾਵਾ ਸ ਸੇਵਾ ਸਿੰਘ  ਸਿਖਿਆ ਮੰਤਰੀ ਪੰਜਾਬ ਨੇ ਅੱਜ ਸ਼ਹੀਦੀ ਯਾਦਗਾਰ ਦੇ ਚੱਲ ਰਹੇ ਕੰਮਾਂ ਦਾ ਮੌਕੇ ਤੇ ਜਾਇਜਾ ਲੈਦੇ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨਾ ਨੇ ਅੱਗੇ ਕਿਹਾ ਕਿ  ਇਸ ਯਾਦਗਾਰ ਦੀ ਉਸਾਰੀ ਇੱਕ ਸਾਲ ਤੋ ਵੀ ਘੱਟ ਰਿਕਾਰਡ ਸਮੇ ਵਿਚ ਮੁਕੰਮਲ ਹੋ ਰਹੀ ਹੈ। ਉਨਾ ਨੇ ਇਸ ਸਬੰਧੀ ਜਾਣਕਾਰੀ ਦੇਦਿਆ ਦੱਸਿਆ ਕਿ ਇਸ ਅਸਥਾਨ ਤੇ 11,000 ਤੋ ਵੱਧ ਸਿੰਘ -ਸਿੰਘਣੀਆਂ ਸ਼ਹੀਦ ਹੋਏ ਸਨ । ਅਤੇ ਉਨਾ ਮਹਾਨ ਸ਼ਹੀਦਾਂ ਦੀ  ਅਮੀਰ ਵਿਰਾਸਤ ਨੂੰ ਅਗਲੀਆ ਪੀੜੀਆ ਲਈ ਸੰਭਾਲਣ ਲਈ ਪੰਜਾਬ ਸਰਕਾਰ  ਵਲੋ ਇਹ ਯਾਦਗਾਰ ਉਸਾਰੀ ਜਾ ਰਹੀ ਹੈ । ਉਨਾ ਅੱਗੇ ਦੱਸਿਆ ਕਿ ਇਸ ਯਾਦਗਾਰੀ ਦੇ ਐਟਰੀ ਗੇਟ ਦੇ ਦੋਹੀ ਪਾਸੀ ਕੰਨਟੀਨ ਅਤੇ ਟਿਕਟ ਵਿੰਡੋ ਹੋਵੇਗੀ ਅਤੇ ਯਾਦਗਾਰੀ ਕੰਪਲੈਕਸ ਅੰਦਰ ਇੱਕ ਪਰਮਾਨੈਟ ਗੈਲਰੀ ਅਤੇ ਇੱਕ ਟੈਪਰੇਰੀ ਗੈਲਰੀ ਬਣਾਈ ਗਈ ਹੈ । ਜਿੰਨਾ ਵਿਚ ਘੱਲੂਘਾਰੇ ਦੇ ਮਹਾਨ ਅਮਰ ਸ਼ਹੀਦਾਂ ਦੀਆ ਸ਼ਹਾਦਤਾ ਨੂੰ ਚਿੱਤਰਾਂ ਰਾਹੀ ਪ੍ਰਦਰਸਿੰਤ  ਕੀਤਾ ਜਾਵੇਗਾ ਅਤੇ ਇਸ ਦੇ ਅੰਦਰ 105 ਫੁੱਟ ਉਚਾ ਸ਼ਹੀਦੀ ਮੀਨਾਰ  ਉਸਾਰਿਆ ਗਿਆ ਹੈ । ਜਿਸ ਉਪਰ 15 ਲੱਖ ਰੁਪਏ ਦੀ ਕੀਮਤ ਦਾ 12 ਫੁੱਟਾ ਖੰਡਾ ਲਗਾਇਆ ਜਾਵੇਗਾ । ਅਤੇ ਇਸੇ ਤਰਾਂ ਇਸ ਕੰਪਲੈਕਸ  ਅੰਦਰ  ਇੱਕ ਉਪਨ ਏਅਰ ਥਿਏਟਰ ਹੋਵੇਗਾ ਜਿਸ ਵਿਚ 300 ਲੋਕਾ ਦੇ ਬੈਠਣ ਦਾ ਪ੍ਰਬੰਧ ਹੋਵੇਗਾ। ਇਸ ਦੇ ਮੁੱਖ ਗੇਟ ਦੇ ਨਜਦੀਕ  ਸੂਚਨਾ ਕੇਦਰ ਹੋਵੇਗਾ, ਜਿਥੋ ਇਸ ਹੈਰੀਟੇਜ ਦੇ ਦਰਸ਼ਨ ਕਰਨ ਵਾਲੇ ਲੋਕ  ਸਮੁੱਚੀ ਜਾਣਕਾਰੀ ਪ੍ਰਾਪਤ ਕਰ ਸਕਣਗੇ।

       ਸਰਦਾਰ ਸੇਖਵਾ ਨੇ ਅਫਸੋਸ ਪ੍ਰਗਟ ਕਰਦਿਆ ਕਿਹਾ ਕਿ ਏਨਾ ਲੰਮਾ ਸਮਾ ਬੀਤ ਜਾਣ  ਦੇ ਬਾਅਦ ਹੁਣ ਤੱਕ  ਕਿਸੇ ਵੀ ਸਰਕਾਰ ਜਾ ਸ੍ਰ੍ਰੋਮਣੀ  ਗੁਰਦੁਅਰਾ ਪ੍ਰਬੰਧਕ ਕਮੇਟੀ  ਨੇ ਇਸ  ਮਹਾਨ ਪਵਿੱਤਰ ਸਾਕੇ ਦੀ  ਵਿਰਾਸਤ ਨੂੰ ਸੰਭਾਲਣ ਦਾ ਕੋਈ ਉਪਰਾਲਾ ਨਹੀ ਕੀਤਾ। ਲੋਕਿਨ ਉਨਾ ਵਲੋ  ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਦੇ ਧਿਆਨ ਵਿਚ ਲਿਆਦਾ ਗਿਆ  ਤਾ  ਮੁੱਖ ਮੰਤਰੀ ਪੰਜਾਬ  ਵਲੋ ਪ੍ਰਭਾਵਿਤ ਹੁੰਦਿਆ  ਮੌਕੇ ਤੇ ਹੀ  ਸ਼ਹੀਦਾ  ਦੀ ਇਸ  ਮਹਾਨ  ਯਾਦਗਾਰੀ ਦੀ ਉਸਾਰੀ ਦੀ ਪਰਵਾਨਗੀ ਲਈ ਹੁੱਕਮ  ਜਾਰੀ ਕਰ ਦਿੱਤੇ ਗਏ। ਉਨਾ ਇਸ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆ  ਕਿਹਾ ਕਿ  ਉਨਾ  ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀਆ ਸ਼ਹਾਦਤਾ ਭਰੀ ਅਮੀਰ ਵਿਰਾਸਤ  ਨੂੰ ਸੰਭਾਲਣ ਲਈ ਵੱਡਾ ਉਪਰਾਲਾ ਕੀਤਾ ਹੈ, ਜਿਸ ਤੋ ਸਾਡੀ ਨੋਜਵਾਨ ਪੀੜੀ ਤੇ ਆਉਣ ਵਾਲੀਆ ਨਸਲਾਂ ਅਗਵਾਈ ਲੈ ਕੇ ਆਪਣੇ ਅਮੀਰ ਵਿਰਸੇ ਨਾਲ  ਜੁੜ ਸਕਣਗੀਆ । ਕਿਉਕਿ  ਹਮੇਸਾਂ  ਉਹੀ ਕੌਮਾਂ ਜਿਉਦੀਆ ਰਹਿੰਦੀਆ  ਹਨ ਅਤੇ ਤਰੱਕੀਆ  ਤੇ ਬੁਲੰਦੀਆ ਪ੍ਰਾਪਤ ਕਰਦੀਆ ਹਨ , ਜਿਹੜੀਆ  ਆਪਣੇ ਸ਼ਹੀਦੇ  ਦੇ ਅਮੀਰ ਵਿਰਸੇ ਨੂੰ ਸੰਭਾਲਦੀਆ  ਅਤੇ ਉਨਾ ਤੇ ਚੱਲਦੀਆ ਹਨ । ਉਨਾ ਨੇ ਅੱਗੇ ਦਸਿਆ ਕਿ ਇਸ ਮਹਾਨ ਅਸਥਾਨ ਨੂੰ ਆਉਣ ਵਾਲੀਆ ਸਾਰੀਆ ਸੜਕਾਂ ਨੂੰ  ਏਸ਼ੀਅਨ ਡਿਵੈਲਪਮੈਟ ਬੈਕ ਵਲੋ 32 ਫੁੱਟ ਤੱਕ ਬਣਾਇਆ ਜਾ ਰਿਹਾ ਹੈ । ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸ੍ਰੀ ਨਰੇਸ਼ ਕੁਮਾਰ  ਐਸ ਡੀ ਉ ਅਤੇ ਇੰਜੀਨੀਅਰ ਸ੍ਰੀ ਮਨੋਜ ਕੁਮਾਰ ਹਾਜਰ ਸਨ ।

Translate »