October 1, 2011 admin

ਏ:ਐਸ:ਢੀਂਡਸਾ, ਪ੍ਰਿੰਸੀਪਲ ਦੀ ਅਗਵਾਈ ਹੇਠ ਖੂਨਦਾਨ ਕੈਂਪ ਦਾ ਆਯੋਜਨ

ਅੰਮ੍ਰਿਤਸਰ – ਅੱਜ ਵਿਸ਼ਵ ਖੂਨਦਾਨ ਦਿਵਸ ਦੇ ਸਬੰਧ ਵਿੱਚ ਗਲੋਬਲ ਇੰਸਟੀਚਿਊਟ ਆਫ ਮੈਨੇਜਮੈਂਟ ਤਕਨਾਲੋਜੀ ਵਿਖੇ ਡਾ: ਏ:ਐਸ:ਢੀਂਡਸਾ, ਪ੍ਰਿੰਸੀਪਲ ਦੀ ਅਗਵਾਈ ਹੇਠ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਸ ਸੰਸਥਾ ਦੇ 250 ਦੇ ਜਿਆਦਾ ਬੱÎਚਆਂ ਅਤੇ ਸਟਾਫ ਮੈਂਬਰਾਂ ਨੇ ਸਵੈ ਇੱਛਾ ਨਾਲ ਖੂਨਦਾਨ ਕੀਤਾ।
         ਇਸ ਕੈਂਪ ਵਿੱਚ ਸੰਸਥਾ ਦੇ ਚੇਅਰਮੈਨ ਡਾ: ਬੀ:ਐਸ:ਚੰਡੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਦੇ ਨਾਲ ਵਾਈਸ ਚੇਅਰਮੈਨ ਡਾ: ਅਕਾਸ਼ਦੀਪ ਸਿੰਘ, ਡਾਇਰੈਕਟਰ ਵੀ:ਪੀ: ਸਿੰਘ ਅਤੇ ਡਾਇਰੈਕਟਰ ਮੈਨੇਜਮੈਂਟ ਡਾ: ਐਨ:ਐਸ:ਭੱਲਾ ਵੀ ਸ਼ਾਮਲ ਸਨ।
         ਇਸ  ਮੌਕੇ ਤੇ ਡਾ: ਚੰਡੀ ਨੇ ਦੱਸਿਆ ਕਿ ਖੂਨਦਾਨ ਕਰਨਾ ਇਕ ਬਹੁਤ ਸ਼ਲਾਘਾਯੋਗ ਕੰਮ ਹੈ। ਇਸ ਦੇ ਕਰਨ ਨਾਲ ਸਰੀਰ ਤੇ ਕੋਈ ਮਾੜਾ ਅਸਰ ਨਹੀਂ ਪੈਂਦਾ ਸਗੋਂ ਸਰੀਰ ਅੱਗੇ ਨਾਲੋਂ ਵੀ ਜਿਅਦਾ ਤੰਦਰੁਸਤ ਹੋ ਜਾਂਦਾ ਹੈ। ਉਨ੍ਹਾਂ ਨੇ ਖੂਨਦਾਨ ਕਰਨ ਵਾਲੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਹਰ ਇਨਸਾਨ ਨੂੰ ਜਿਸ ਦੀ ਉਮਰ 18 ਤੋਂ 60 ਸਾਲ ਤੱਕ ਹੈ, ਨੂੰ ਸਾਲ ਵਿੱਚ ਘੱਟ ਤੋਂ ਘੱਟ 3 ਜਾਂ 4 ਵਾਰ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਾਲੰਟਰੀ ਖੂਨਦਾਤਾ ਦੇ ਬਲੱਡ ਬੈਂਕ ਵੱਲੋਂ ਜਰੂਰੀ ਟੈਸਟ ਵੀ ਮੁਫ਼ਤ ਕੀਤੇ ਜਾਂਦੇ ਹਨ, ਜੋ ਕਿ ਬਾਜਾਰ ਵਿੱਚੋਂ ਬਹੁਤ ਮਹਿੰਗੇ ਹੁੰਦੇ ਹਨ।
         ਇਸ ਮੌਕੇ ਤੇ ਪ੍ਰਿੰਸੀਪਲ ਡਾ: ਏ:ਐਸ:ਢੀਂਡਸਾ ਨ ਸੰਬੋਧਨ ਵਿੱਚ ਕਿਹਾ ਕਿ ਵਾਲੰਟਰੀ ਖੂਨਦਾਨ ਕੈਂਪਾਂ ਵਿੱਚ ਇਕੱਠਾ ਕੀਤਾ ਗਿਆ ਖੂਨ ਕੈਂਸਰ ਰੋਗੀਆਂ, ਪਿੰਗਲਵਾੜਾ ਰੋਗੀਆਂ, ਥੈਲਾਸੀਮੀਆਂ ਬਿਮਾਰੀ ਤੋਂ ਪੀੜਤ ਬੱਚੇ, ਰੋਡ ਸਾਈਡ ਐਕਸੀਡੈਂਟ ਵਿੱਚ ਪੀੜਤਾਂ ਅਤੇ ਬੇਸਹਾਰਾ ਮਰੀਜਾਂ ਨੂੰ ਮੁਫ਼ਤ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਬੱਚਿਆਂ ਨੂੰ ਇਹ ਵੀ ਕਿਹਾ ਕਿ ਉਹ ਆਪਣੇ ਘਰਾਂ ਦੇ ਨਜਦੀਕ ਖੂਨਦਾਨ ਕੈਂਪ ਲਗਾ ਕੇ ਇਨ੍ਹਾਂ ਮਰੀਜਾਂ ਦੀ ਮਦਦ ਕਰਨ ਵਿੱਚ ਆਪਣਾ ਯੋਗਦਾਨ ਪਾਉਣ।
         ਇਸ ਮੌਕੇ ਤੇ ਕੈਂਪ ਦੇ ਆਰਗੇਨਾਈਜਰ ਡਾ: ਡੀ:ਐਸ:ਭੰਬਰਾ ਨੇ ਬੱਚਿਆਂ ਦੇ ਇਸ ਕੰਮ ਲਈ ਅੱਗੇ ਆਉਣ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਖੁਦ ਹਰ ਸਾਲ ਖੂਨਦਾਨ ਕੈਂਪ ਤਕਰੀਬਨ 40 ਸਾਲ ਤੋਂ ਲਗਵਾ ਰਿਹਾ ਹੈ ਅਤੇ ਹਰ ਵਾਰੀ ਸਭ ਤੋਂ ਪਹਿਲਾਂ ਆਪਣਾ ਖੂਨਦਾਨ ਕਰਕੇ ਕੈਂਪ ਦੀ ਸ਼ੁਰੂਆਤ ਕਰਦੇ ਹਨ। ਇਹ ਖੂਨਦਾਨ ਕੈਂਪ ਬਲੱਡ ਬੈਂਕ ਗੁਰੂ ਨਾਨਕ ਹਸਪਤਾਲ ਦੇ ਸਹਿਯੋਗ ਨਾਲ ਡਾ: ਆਦਰਸ਼ ਸਾਹਨੀ ਅਤੇ ਸ੍ਰੀ ਰਵੀ ਕੁਮਾਰ ਮਹਾਜਨ ਪਬਲਿਕ ਰਿਲੇਸ਼ਨ ਅਫਸਰ ਦੀ ਅਗਵਾਈ ਹੇਠ ਲਗਾਇਆ ਗਿਆ। ਟੀਮ ਵਿੱਚ ਸ੍ਰੀਮਤੀ ਸਰਬਜੀਤ  ਕੌਰ, ਸ੍ਰੀਮਤੀ ਸਵਿਤਰੀ ਕੁਮਾਰੀ, ਸ੍ਰੀ ਗੁਰਪਿੰਦਰ ਸਿੰਘ, ਸ੍ਰੀਮਤੀ ਪੂਨਮ, ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਰਾਜ ਕੁਮਾਰ, ਸ੍ਰੀ ਗੁਰਦੇਵ ਸਿੰਘ ਅਤੇ ਸ੍ਰੀ ਜਗੀਰ ਸਿੰਘ ਸ਼ਾਮਲ ਸਨ। ਟੀਮ ਵੱਲੋਂ ਗਲੋਬਲ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਤਕਨਾਲੋਜੀ ਦੇ ਪ੍ਰਬੰਧਕਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਆਸ ਕੀਤੀ ਗਈ ਹੈ ਕਿ ਅਜਿਹੇ ਕੈਂਪ ਲਗਾਤਾਰ ਲੱਗਦੇ ਰਹਿਣਗੇ।

Translate »