October 1, 2011 admin

ਐਨ ਆਰ ਆਈ ਸਭਾ ਪੰਜਾਬ ਪ੍ਰਵਾਸੀ ਪੰਜਾਬੀਆਂ ਦੇ ਮਸਲੇ

ਹੱਲ ਕਰਵਾਉਣ ਲਈ ਇਕ ਪ੍ਰਭਾਵਸ਼ਾਲੀ ਮੰਚ- ਹੇਅਰ
* ਐਨ ਆਰ ਆਈ ਸਭਾ ਅਲਬਰਟਾ ਵੱਲੋਂ ਹੇਅਰ ਦਾ ਐਡਮਿੰਟਨ ਵਿਚ ਸ਼ਾਨਦਾਰ ਸਨਮਾਨ
ਐਡਮਿੰਟਨ- -ਐਨ ਆਰ ਆਈ ਸਭਾ ਪੰਜਾਬ ਪ੍ਰਵਾਸੀ ਪੰਜਾਬੀਆਂ ਲਈ ਇਕ ਅਜਿਹਾ ਸਾਂਝਾ ਮੰਚ ਹੈ ਜਿੱਥੇ ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਤੱਕ ਆਵਾਜ਼ ਪੁਹੰਚਾਈ ਜਾਂਦੀ ਹੈ। ਇਸ ਸਾਂਝੇ ਮੰਚ ਦੀ ਬਦੌਲਤ ਹੀ ਅੱਜ ਅਸੀਂ ਐਨ ਆਰ ਆਈ ਭਰਾਵਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਦੂਰ ਕਰਨ ਲਈ ਸਫਲ ਹੋਏ ਹਾਂ। ਇਹਨਾਂ ਸ਼ਬਦਾਂ ਦਾ ਪ੍ਰਗਾਟਾ ਬੀਤੇ ਦਿਨੀਂ ਐਡਮਿੰਟਨ ਵਿਖੇ ਐਨ ਆਰ ਆਈ ਸਭਾ ਅਲਬਰਟਾ ਵੱਲੋਂ ਕਰਵਾਏ ਗਏ ਇਕ ਸਮਾਗਮ ਦੌਰਾਨ ਐਨ ਆਰ ਆਈ ਸਭਾ ਪੰਜਾਬ ਦੇ ਪ੍ਰਧਾਨ ਸ ਕਮਲਜੀਤ ਸਿੰਘ ਹੇਅਰ ਨੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਸਭਾ ਨੂੰ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਸਭਾ ਦੇ ਯਤਨਾਂ ਸਦਕਾ ਪੰਜਾਬ ਵਿਚ ਐਨ ਆਰ ਆਈ ਥਾਣੇ, ਫਾਸਟ ਟ੍ਰੈਕ ਅਦਾਲਤ ਅਤੇ ਹੁਣ ਇਕ ਸ਼ਾਨਦਾਰ ਐਨ ਆਰ ਆਈ ਭਵਨ ਦਾ ਨਿਰਮਾਣ ਕੀਤਾ ਗਿਆ ਹੈ। ਸ ਹੇਅਰ ਨੇ ਦੱਸਿਆ ਕਿ ਪਹਿਲਾਂ ਪ੍ਰਵਾਸੀ ਪੰਜਾਬੀਆਂ ਨੂੰ ਆਪਣੇ ਕੰਮਾਂ ਲਈ ਥਾਣਿਆਂ ਵਿਚ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਇਹਨਾਂ ਥਾਣਿਆਂ ਵਿਚ ਉਹਨਾਂ ਦੇ ਕੰਮ ਤਰਜੀਹੀ ਆਧਾਰ ਉਪਰ ਹੁੰਦੇ ਹਨ। ਸਭਾ ਦੇ ਨਵੇਂ ਭਵਨ ਦੀ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਇਸ ਭਵਨ ਵਿਚ ਸਾਰੀਆਂ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਕੋਈ ਵੀ ਪ੍ਰਵਾਸੀ ਪੰਜਾਬੀ ਇੰਟਰਨੈਟ ਰਾਹੀਂ ਇਸ ਭਵਨ ਨਾਲ ਸੰਪਰਕ ਕਰ ਸਕਦਾ ਹੈ। ਇਥੇ ਸਾਬਕਾ ਉਚ ਅਧਿਕਾਰੀ ਨਿਯੁਕਤ ਕੀਤੇ ਗਏ ਹਨ ਜਿਹਨਾਂ ਵਿਚ ਇਕ ਸਾਬਕਾ ਡੀ ਸੀ , ਇਕ ਸਾਬਕਾ ਪੀ ਸੀ ਐਸ ਅਤੇ ਸਾਬਕਾ ਐਸ ਪੀ ਸ਼ਾਮਿਲ ਹਨ ਜੋ ਇਥੇ ਆਉਣ ਵਾਲੇ ਪ੍ਰਵਾਸੀਆਂ ਨੂੰ ਉਹਨਾਂ ਦੀ ਹਰ ਸਰਕਾਰੀ ਦਫਤਰ ਨਾਲ ਸਬੰਧਿਤ ਕਿਸੇ ਸਮੱਸਿਆ ਦੇ ਸਬੰਧ ਵਿਚ ਨੇਕ ਸਲਾਹ ਦੇਣ ਅਤੇ ਸਹੀ ਰਸਤਾ ਵਿਖਾਉਣ ਵਿਚ ਸਹਾਈ ਹੁੰਦੇ ਹਨ। ਸ ਹੇਅਰ ਨੇ ਹੋਰ ਦੱਸਿਆ ਕਿ ਐਨ ਆਰ ਆਈ ਸਭਾ ਦੀ ਬੇਹਤਰੀਨ ਕਾਰਗੁਜ਼ਾਰੀ ਦਾ ਹੀ ਨਤੀਜਾ ਹੈ ਅੱਜ ਸਭਾ ਦੀ ਮੈਂਬਰਸ਼ਿਪ 16,000 ਤੋਂ ਉੱਪਰ ਪੁੱਜ ਚੁੱਕੀ ਹੈ। ਸਭਾ ਦੀਆਂ ਇਕਾਈਆਂ ਯੂਰਪ, ਉਤਰੀ ਅਮਰੀਕਾ, ਆਸਟਰੇਲੀਆ ਅਤੇ ਨਿਊਜੀਲੈਂਡ ਤੱਕ ਬਣ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਸਭਾ ਕੋਲ ਉਹਨਾਂ ਦੇ ਕਾਰਜਕਾਲ ਦੌਰਾਨ ਹੁਣ ਤੱਕ ਵੱਖ-ਵੱਖ ਮਸਲਿਆਂ ਨਾਲ ਸਬੰਧਿਤ 1100-1200 ਸ਼ਿਕਾਇਤਾਂ ਆਈਆਂ ਹਨ ਜਿਹਨਾਂ ਵਿਚੋਂ 800 ਸ਼ਿਕਾਇਤਾ ਦਾ ਹੁਣ ਤੱਕ ਤਸੱਲੀਪੂਰਵਕ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਹਨਾਂ ਪ੍ਰਵਾਸੀ ਪੰਜਾਬੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਸਭਾ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਐਨ ਆਰ ਆਈਜ਼ ਨੂੰ ਵੋਟ ਦਾ ਅਧਿਕਾਰ ਦੇਣ ਨਾਲ ਹੁਣ ਉਹਨਾਂ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ।

ਇਸ ਮੌਕੇ ਐਨ ਆਰ ਆਈ ਸਭਾ ਅਲਬਰਟਾ ਦੇ ਪ੍ਰਧਾਨ ਸ ਗੁਰਭਲਿੰਦਰ ਸਿੰਘ ਸੰਧੂ ਮਾੜੀਮੇਘਾ ਨੇ ਉਹਨਾਂ ਨੂੰ ਜੀ ਆਇਆ ਕਿਹਾ ਅਤੇ ਆਏ ਲੋਕਾਂ ਨਾਲ ਜਾਣ-ਪਹਿਚਾਣ ਕਰਵਾਈ। ਉਹਨਾਂ ਆਪਣਾ ਅਨੁਭਵ ਸਾਂਝਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਹੁਣ ਤੱਕ ਅਲਬਰਟਾ ਵਿਚੋਂ ਜਿੰਨੀਆਂ ਵੀ ਸ਼ਿਕਾਇਤਾਂ ਪ੍ਰਾਪਤ ਹੋਈਆਂ, ਉਹਨਾਂ ਸ਼ਿਕਾਇਤਾਂ ਉਪਰ ਐਨ ਆਰ ਆਈ ਸਭਾ ਪੰਜਾਬ ਵੱਲੋਂ ਯੋਗ ਕਾਰਵਾਈ ਕਰਦਿਆਂ ਕਾਫੀ ਹੱਦ ਤੱਕ ਮਸਲੇ ਨਿਪਟਾਏ ਗਏ ਹਨ ਜਿਸ ਲਈ ਉਹ ਸਭਾ ਅਤੇ ਪ੍ਰਧਾਨ ਸਾਹਿਬ ਦੇ ਧੰਨਵਾਦੀ ਹਨ। ਇਸ ਮੌਕੇ ਐਨ ਆਰ ਆਈ ਸਭਾ ਐਡਮਿੰਟਨ ਦੇ ਚੇਅਰਮੈਨ ਸਤਵਿੰਦਰ ਸਿੰਘ ਕਾਹਲੋਂ, ਐਡਮਿੰਟਨ ਦੇ ਪ੍ਰਧਾਨ ਪ੍ਰਦੁਮਣ ਸਿੰਘ ਗਿੱਲ, ਪ੍ਰੈਸ ਕਲੱਬ ਅਲਬਰਟਾ ਦੇ ਪ੍ਰਧਾਨ ਡਾ ਪੀ ਆਰ ਕਾਲੀਆ, ਰੇਡੀਓ ਦੇਸ਼ ਪੰਜਾਬ ਦੇ ਕੁਲਮੀਤ ਸਿੰਘ ਸੰਘਾ, ਜਸਵਿੰਦਰ ਸਿੰਘ ਢਿੱਲੋਂ, ਜੋਗਾ ਸਿੰਘ ਪੂਨੀਆ, ਮਨਜੀਤ ਸਿੰਘ ਧਾਲੀਵਾਲ, ਸੁਹੇਲ ਕਾਦਰੀ, ਰੇਡੀਓ ਪੰਜਾਬ ਦੇ ਜਰਨੈਲ ਸਿੰਘ ਬਸੋਤਾ, ਵਤਨ ਟੀਵੀ ਦੇ ਹਰਜੀਤ ਸਿੰਘ ਸੰਧੂ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਐਨ ਆਰ ਆਈ ਸਭਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਿੱਥੇ ਸ਼ਲਾਘਾ ਕੀਤੀ ਉਥੇ ਸਭਾ ਲਈ ਕਈ ਸੁਝਾਅ ਵੀ ਦਿੱਤੇ। ਇਸ ਮੌਕੇ ਗਾਇਕ ਪੱਪੂ ਜੋਗਰ ਨੇ ਬਾਬਾ ਬੁੱਲ੍ਹੇ ਸ਼ਾਹ ਦਾ ਕਲਾਮ ‘ ਆਓ ਨੀ ਸਈਓ ਰਲ ਦਿਓ ਨੀ ਵਧਾਈ… ਗਾਕੇ ਮਾਹੌਲ ਨੂੰ ਰੰਗੀਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਮਿਲਵੁਡਜ਼ ਦੇ ਪ੍ਰਧਾਨ ਬਲਬੀਰ ਸਿੰਘ ਚਾਨਾ, ਹਰਵਿੰਦਰ ਸਿੰਘ ਚੱਠਾ ਕੈਲਗਰੀ, ਗੁਰਚਰਨ ਧਾਲੀਵਾਲ ਰਣਸ਼ੀਹ, ਹਰਸ਼ਮਿੰਦਰ ਧਾਲੀਵਾਲ, ਜਗਦੀਪ ਗਰੇਵਾਲ, ਬਲਦੇਵ ਧਾਲੀਵਾਲ, ਅਸ਼ੋਕ ਗਗਵਾਨੀ, ਪ੍ਰਤਾਪ ਸਿੰਘ ਕਾਹਲੋਂ, ਹਰਕਮਲ ਪਨੇਸਰ, ਕ੍ਰਿਸ਼ ਧਨਖੜ, ਬਲਰਾਜ ਮਿਨਹਾਸ, ਗੁਲਜ਼ਾਰ ਸਿੰਘ ਨਿਰਮਾਣ, ਜਗਦੀਪ ਕਾਹਲੋਂ, ਸੁੱਚਾ ਸਿੰਘ ਭੰਗਲ, ਦਰਸ਼ਨ ਸਿੰਘ ਗਿੱਲ, ਲਖਵਿੰਦਰ ਸਿੰਘ ਸੱਗੂ ਤੇ ਹੋਰ ਕਈ ਸਖਸ਼ੀਅਤਾਂ ਹਾਜ਼ਰ ਸਨ।

Translate »