October 1, 2011 admin

ਟਰਸਟ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ: ਰਾਜੂ ਖੰਨਾ

ਸਿਰਾਜਮਾਜਰਾ, ਫਤਿਹਗੜ੍ਹ ਨਿਊਆਂ ਤੇ ਜੱਲੋਵਾਲ ਦੇ ਯੂਥ ਕਲੱਬਾਂ ਨੂੰ ਦਿਤਾ ਖੇਡਾਂ ਦਾ ਸਮਾਨ
ਮੰਡੀ ਗੋਬਿੰਦਗੜ੍ਹ -ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਲਾਂਭੇ ਕਰਨ ਲਈ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਜਿਥੇ ਰਿਵਾਇਤੀ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਉਥੇ ਹੇਠਲੇ ਪੱਧਰ ਤੇ ਯੂਥ ਕਲੱਬਾਂ ਨੂੰ ਖੇਡਾਂ ਦਾ ਸਮਾਨ ਅਤੇ ਗਰਾਂਟਾਂ ਦੇ ਕੇ ਖਿਡਾਰੀ ਪੈਦਾ ਕੀਤੇ ਜਾ ਰਹੇ ਹਨ, ਇਸ ਗੱਲ ਦਾ ਪ੍ਰਗਟਾਵਾ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਗੁਰ ਅਸੀਸ ਚੈਰੀਟੇਬਲ ਟਰੱਸਟ ਵਲੋਂ ਪਿੰਡ ਸਿਰਰਾਜਮਾਜਰਾ, ਫਤਿਹਗੜ੍ਹ ਨਿਊਆਂ ਤੇ ਜੱਲੋਵਾਲ ਦੇ ਯੂਥ ਕਲੱਬਾਂ ਨੂੰ ਜਿੰਮ ਅਤੇ ਕ੍ਰਿਕਟ ਕਿਟਾਂ ਦੇਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਸੂਬੇ ਦੀ ਇਹ ਪਹਿਲੀ ਅਕਾਲੀ ਸਰਕਾਰ ਹੈ ਜਿਸ ਵਲੋਂ ਪੰਜਾਬ ਦੀ ਕੁਰਾਹੇ ਪਈ ਜਵਾਨੀ ਨੂੰ ਸਿਧੇ ਰਾਹ ਤੇ ਤੋਰਨ ਲਈ ਖੇਡਾਂ ਉਪਰ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਇਸੇ ਕੜੀ ਤਹਿਤ ਹਜ਼ਾਰਾਂ ਦੀ ਖੇਡ ਮੰਨੀ ਜਾਂਦੀ ਮਾਂ ਕੱਬਡੀ ਨੂੰ ਕਰੋੜਾਂ ਦੀ ਬਣਾ ਦਿਤਾ ਹੈ, ਹਰ ਸਾਲ ਵਿਸ਼ਵ ਕੱਬਡੀ ਕੱਪ ਕਰਵਾ ਕੇ ਜਿਥੇ ਇਸ ਖੇਡ ਨੂੰ ਕੌਮਾਂਤਰੀ ਪੱਧਰ ਤੇ ਪਹੁੰਚਾ ਦਿਤਾ ਗਿਆ ਹੈ ਉਥੇ ਭਾਰਤੀ ਟੀਮ ਵਿਚ ਖੇਡਣ ਵਾਲੇ ਖਿਡਾਰੀਆਂ ਦਾ ਮਨੋ ਬਲ ਉਚਾ ਕਰਨ ਲਈ ਉਨਾਂ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀਆਂ ਵੀ ਦਿਤੀਆਂ ਗਈਆਂ ਹਨ। ਉਨਾਂ ਕਿਹਾ ਕਿ ਕਿਸੇ ਪਾਰਟੀ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਨੌਜਵਾਨਾਂ ਦਾ ਅਹਿਮ ਰੋਲ ਹੁੰਦਾ ਹੈ ਜਿਹੜੀਆਂ ਪਾਰਟੀਆਂ ਅਤੇ ਕੌਮਾਂ ਨੌਜਵਾਨਾਂ ਨੂੰ ਅਣਗੋਲਿਆਂ ਕਰਦੀਆਂ ਹਨ ਉਹ ਕਦੇ ਵੀ ਆਪਣੇ ਮਕਸਦ ਵਿਚ ਕਾਮਯਾਬ ਨਹੀ ਹੁੰਦੀਆਂ।ਉਨਾਂ ਵੱਡੀ ਗਿਣਤੀ ਇਕਤਰ ਯੂਥ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀ ਅਤੇ ਨੌਜਵਾਨ ਵਰਗ ਲਈ ਅਕਾਲੀ ਭਾਜਪਾ ਵਲੋਂ ਕੀਤੇ ਗਏ ਕਾਰਜਾਂ ਨੂੰ ਧਿਆਨ ਵਿਚ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਸੋਚ ਉਪਰ ਪਹਿਰਾ ਦੇਣ ਤਾਂ ਜੋ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਵੱਡੀ ਜਿੱਤ ਦਰਜ ਕਰਕੇ ਮੁੜ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੂਬੇ ਅੰਦਰ ਸਰਕਾਰ ਬਣਾ ਸਕੇ। ਇਸ ਮੌਕੇ ਤੇ ਸਿਰਾਜਮਾਜਰਾ, ਫਤਿਹਗੜ੍ਹ ਨਿਊਆਂ ਤੇ ਜੱਲੋਵਾਲ ਦੇ ਸਰਪੰਚਾਂ ਤੇ ਪ੍ਰਮੁੱਖ ਆਗੂਆਂ ਵਲੋਂ ਜਿਥੇ ਖੇਡਾਂ ਦਾ ਸਮਾਨ ਦੇਣ ਤੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਉਥੇ ਸਿਰੋਪਾ ਭੇਟ ਕਰਕੇ ਰਾਜੂ ਖੰਨਾ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਤੇ ਬਲਵਿੰਦਰ ਸਿੰਘ ਸਰਪੰਚ ਸਿਰਾਜਮਾਜਰਾ, ਰਣਜੀਤ ਸਿੰਘ ਮੈਂਬਰ ਮਾਰਕੀਟ ਕਮੇਟੀ ਖਮਾਣੋਂ, ਰਾਮ ਸਿੰਘ ਸਰਪੰਚ ਫਤਿਹਗੜ੍ਹ ਨਿਊਆਂ, ਸ਼੍ਰੀ ਮਤੀ ਕੁਲਦੀਪ ਕੌਰ ਸਰਪੰਚ ਜੱਲੋਵਾਲ, ਗੁਰਚਰਨ ਸਿੰਘ ਨੰਬਰਦਾਰ ਸਿਰਾਜਮਾਜਰਾ, ਗੁਲਜਾਰ ਸਿੰਘ ਪੰਚ, ਸੁਰਜੀਤ ਸਿੰਘ ਸਾਬਕਾ ਸਰਪੰਚ ਸਿਰਾਜਮਾਜਰਾ, ਅਜੀਤਪਾਲ ਸਿੰਘ ਸਾਬਕਾ ਸਰਪੰਚ, ਕੁਲਵੰਤ ਸਿੰਘ ਸਾਬਕਾ ਸਰਪੰਚ ਫਤਿਹਗੜ੍ਹ ਨਿਊਆਂ, ਜਗਜੀਵਨ ਸਿੰਘ ਪ੍ਰਧਾਨ ਕਲੱਬ ਜੱਲੋਵਾਲ, ਕੁਲਵੰਤ ਸਿੰਘ ਸੀਨੀਅਰ ਅਕਾਲੀ ਆਗੂ, ਭੀਮ ਸਿੰਘ ਨੰਬਰਦਾਰ, ਰਜਿੰਦਰ ਸਿੰਘ, ਹਰਜੋਤ ਸਿੰਘ, ਅਮਨਜੋਤ ਸਿੰਘ, ਨਿਰਭੈ ਸਿੰਘ, ਖੁਸ਼ਵੀਰ ਸਿੰਘ, ਜਸਵਿੰਦਰ ਸਿੰਘ, ਦਰਸ਼ਨ ਸਿੰਘ ਪੰਚ, ਲਾਭ ਸਿੰਘ, ਗਗਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਤਿੰਨੋ ਪਿੰਡਾਂ ਦੇ ਨੌਜਵਾਨ ਤੇ ਪ੍ਰਮੁੱਖ ਆਗੂ ਹਾਜ਼ਰ ਸਨ।

ਫੋਟੋ ਕੈਪਸ਼ਨ: ਗੁਰ ਅਸੀਸ ਚੈਰੀਟੇਬਲ ਟਰਸਟ ਵਲੋਂ ਪਿੰਡ ਸਿਰਾਜਮਾਜਰਾ, ਫਤਿਹਗੜ੍ਹ ਨਿਊਆਂ ਤੇ ਜੱਲੋਵਾਲ ਦੇ ਯੂਥ ਕਲੱਬਾਂ ਨੂੰ ਜਿੰਮ ਤੇ ਕ੍ਰਿਕਟ ਕਿੱਟ ਦਿੰਦੇ ਹੋਏ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਨਾਲ ਦਿਖਾਈ ਦੇ ਰਹੇ ਹਨ ਤਿੰਨੇ ਪਿੰਡਾਂ ਦੇ ਪੱਤਵੰਤੇ।

Translate »