October 1, 2011 admin

ਸੁਵਿਧਾ ਸੈਂਟਰ ਮੁਲਾਜ਼ਮਾਂ ਦੀ ਹੜਤਾਲ ਖਤਮ, ਸੋਮਵਾਰ ਤੋਂ ਸੇਵਾਵਾਂ ਸ਼ੁਰੂ

ਲੁਧਿਆਣਾ –  ਜ਼ਿਲ•ਾ ਪ੍ਰੀਸ਼ਦ ਦੇ ਸਕੱਤਰ-ਕਮ-ਸੁਵਿਧਾ ਸੈਂਟਰ ਦੇ ਇੰਚਾਰਜ ਸ੍ਰੀ ਏ. ਐਸ. ਗੁਜਰਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੁਵਿਧਾ ਸੈਂਟਰ ਮੁਲਾਜ਼ਮਾਂ ਦੀ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਹੜਤਾਲ ਖਤਮ ਹੋ ਗਈ ਹੈ। ਸੋਮਵਾਰ, 3 ਅਕਤੂਬਰ ਤੋਂ ਸੁਵਿਧਾ ਸੈਂਟਰ, ਲੁਧਿਆਣਾ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਕਾਇਦਾ ਤੌਰ ‘ਤੇ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਸ੍ਰੀ ਗੁਜਰਾਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਵੀ ਵਿਅਕਤੀ ਨੂੰ ਸੁਵਿਧਾ ਸੈਂਟਰ ‘ਚ ਮਿਲ ਰਹੀਆਂ ਸੇਵਾਵਾਂ ਬਾਬਤ ਕੋਈ ਕੰਮ ਹੈ, ਉਹ ਸੋਮਵਾਰ ਤੋਂ ਸੁਵਿਧਾ ਸੈਂਟਰ ਆ ਕੇ ਸੇਵਾਵਾਂ ਪ੍ਰਾਪਤ ਕਰ ਸਕਦਾ ਹੈ।

Translate »