October 1, 2011 admin

ੜਕੀਆਂ ਨੂੰ ਮਾਈ ਬਾਗੋ ਸਕੀਮ ਤਹਿਤ ਮੁਫਤ ਬਾਈ ਸਾਈਕਲ ਦੇਣ ਦੀ ਸ਼ੁਰੂਆਤ

ਗੁਰਦਾਸਪੁਰ- ਪੰਜਾਬ ਸਰਕਾਰ ਵਲੋਂ ਲੜਕੀਆਂ ਨੂੰ ਉੱਚ ਮਿਆਰੀ ਅਤੇ ਗੁਣਵੱਤਾ ਸਿੱਖਿਆ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵਲੋਂ ਪੰਜਾਬ ਭਰ ਵਿੱਚ ਲੜਕੀਆਂ ਨੂੰ ਮਾਈ ਬਾਗੋ ਸਕੀਮ ਤਹਿਤ ਮੁਫਤ ਬਾਈ ਸਾਈਕਲ ਦੇਣ ਦੀ ਸ਼ੁਰੂਆਤ ਅੱਜ ਸਿੱਖਿਆ ਮੰਤਰੀ ਪੰਜਾਬ ਸ. ਸੇਵਾ ਸਿੰਘ ਸੇਖਵਾਂ ਵਲੋਂ ਗੁਰਦਾਸਪੁਰ ਜਿਲੇ ਦੇ ਬਲਾਕ ਕਾਹਨੂੰਵਾਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤੋਂ ਕੀਤੀ ਗਈ। ਸ. ਸੇਖਵਾ ਜੋ ਅੱਜ ਸੀਨੀਅਰ ਸੈਕੰਡਰੀ ਸਕੂਲ ਕਾਹਨੂੰਵਾਨ ਵਿਖੇ 5 ਲੱਖ 63 ਹਜ਼ਾਰ ਰੁਪਏ ਦੀ ਲਾਗਤ ਨਾਲ ਬਣੇ ਬਾਬਾ ਮੱਖਣ ਸ਼ਾਹ ਲੁਬਾਣਾ ਯਾਦਗਾਰੀ ਬਲਾਕ ਦਾ ਉਦਘਾਟਨ ਕਰਨ ਆਏ ਸਨ ਨੇ ਸਕੂਲ ‘ਚ ਕਰਵਾਏ ਸਮਾਗਮ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਆਖਿਆ ਕਿ ਪੰਜਾਬ ਸਰਕਾਰ ਲੜਕੀਆਂ ਨੂੰ  ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਪੂਰੀ ਤਰਾ ਵਚਨਬੱਧ ਹੈ। ਪੰਜਾਬ ਸਕਾਰ ਵਲੋਂ ਗਿਆਰਵੀ ਅਤੇ ਬਾਰਵੀ ਜਮਾਤ ਦੀਆਂ ਵਿਦਿਆਰਥਣਾਂ ਜੋ ਤਿੰਨ ਕਿਲੋਮੀਟਰ ਦੀ ਦੂਰੀ ਤੋਂ ਸਕੂਲ ਆਉਦੀਆਂ ਹਨ, ਨੂੰ ਮਾਈ ਭਾਗੋ ਸਕੀਮ ਤਹਿਤ ਮੁਫਤ ਬਾਈ ਸਾਈਕਲ ਦਿੱਤੇ ਜਾ ਰਹੇ ਹਨ। ਜਿਸ ਤਹਿਤ ਗੁਰਦਾਸਪੁਰ ਜਿਲੇ ਦੇ ਕਾਹਨੂੰਵਾਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ  263 ਲੜਕੀਆਂ ਨੂੰ ਮੁਫਤ ਬਾਈ ਸਾਈਕਲ ਦੇ ਕੇ ਅੱਜ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾ ਅੱਗੇ ਦੱਸਿਆ ਕਿ ਗੁਰਦਾਸਪੁਰ ਜਿਲੇ ਵਿੱਚ 1800 ਬਾਈ ਸਾਈਕਲ ਲੜਕੀਆਂ ਨੂੰ ਮੁਫਤ ਵੰਡੇ ਜਾ ਰਹੇ ਹਨ। ਉਨਾ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮਾਈ ਭਾਗੋ ਸਕੀਮ ਤਹਿਤ ਜਿਥੇ ਗਿਆਰਵੀ ਅਤੇ ਬਾਰਵੀ ਜਮਾਤ ਦੀਆਂ ਵਿਦਿਆਰਥਣਾ ਨੂੰ ਮੁਫਤ ਸਾਈਕਲ ਵੰਡੇ ਜਾ ਰਹੇ ਹਨ , ਉਥੇ ਛੇਵੀਂ ਅਤੇ ਅੱਠਵੀ ਜਮਾਤ ਦੀਆਂ ਵਿਦਿਆਰਥਣਾਂ ਨੂੰ ਵੀ ਮੁਫਤ ਸਾਈਕਲ ਵੰਡੇ ਜਾਣਗੇ। ਉਨਾ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੱਖ-ਵੱਖ ਤਰਾ ਦੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਅਤੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਮੁਹੱਈਆ ਕਰਵਾਉਣ ਲਈ 54 ਹਜਾਰ ਅਧਿਆਪਕਾ ਦੀ ਨਿਰੋਲ ਮੈਰਿਟ ਦੇ ਆਧਾਰ ਤੇ ਨਿਯੁਕਤੀ ਕੀਤੀ ਗਈ ਹੈ। ਉਨਾਂ ਅੱਗੇ ਕਿਹਾ ਕਿ ਪਿਛਲੇ ਸਾਲ ਕੇਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਕੇਵਲ 517 ਕਰੋੜ ਰੁਪਏ ਦੀ ਗਰਾਂਟ ਦਿੱਤੀ ਗਈ ਸੀ ਪਰ ਹੁਣ ਉਨਾ ਦੇ ਯਤਨਾ ਸਦਕਾ ਚਾਲੂ ਸਾਲ ਦੌਰਾਨ ਕੇਦਰ ਸਰਕਾਰ ਕੋਲੋ 1052 ਕਰੋੜ ਰੁਪਏ ਦੀ ਗਰਾਂਟ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਪ੍ਰਾਪਤ ਕੀਤੀ ਗਈ ਹੈ। ਉਨਾ ਅੱਗੇ ਕਿਹਾ ਕਿ ਜੇਕਰ ਕਿਤੇ ਵੀ ਸਰਕਾਰੀ ਸਕੂਲ ਜਿਸ ਦੀ ਇਮਾਰਤ ਨਹੀ ਹੈ, ਸਬੰਧੀ ਮੇਰੇ ਧਿਆਨ ਵਿੱਚ ਲਿਆਦਾ ਜਾਵੇ। ਕੋਈ ਵੀ ਸਕੂਲ ਬਿਨਾ ਇਮਾਰਤ ਦੇ ਨਹੀ ਰਹਿਣ ਦਿੱਤੀ ਜਾਵੇਗੀ। ਉਨਾ ਅੱਗੇ ਕਿਹਾ ਕਿ ਸਰਕਾਰੀ ਸਕੂਲ ਹੁਣ ਪਾ੍ਰਈਵੇਟ ਸਕੂਲਾ ਤੋਂ ਬਿਹਤਰ ਹੋ ਗਏ ਹਨ ਅਤੇ ਲੋਕਾਂ ਦਾ ਰੁਝਾਨ ਆਪਣੇ ਬੱਚਿਆ ਨੂੰ ਸਰਕਾਰੀ ਸਕੂਲ ਵਿੱਚ ਪਾਉਣ ਦਾ ਵਧ ਰਿਹਾ ਹੈ। ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਕੂਲਾਂ ਅਤੇ ਹੋਰ ਸਰਕਾਰੀ ਪ੍ਰਾਪਰਟੀ ਦੀ ਸਾਂਭ-ਸੰਭਾਲ ਵਿੱਚ ਸਰਕਾਰ ਦਾ ਸਾਥ ਦੇਣ । ਉਨਾ ਅੱਗੇ ਕਿਹਾ ਕਿਹਾ ਕਿ ਸ. ਪਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਦੀ ਦੂਰ ਅੰਦੇਸ਼ੀ ਤੇ ਸਕਾਰਤਮਕ ਸੋਚ ਸਦਕਾ ਪੂਰੇ ਪੰਜਾਬ ਵਿੱਚ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਵੱਲੋ ਵੱਖ ਵੱਖ ਵਿਕਾਸ ਪ੍ਰੋਜੈਕਟ ਕਰਵਾਏ ਗਏ ਹਨ। ਹਰ ਖੇਤਰ ਵਿੱਚ ਸਰਕਾਰ ਵਲੋਂ ਵਿਕਾਸ ਕਾਰਜ ਬਿਨਾ ਕਿਸੇ ਪੱਖਪਾਤ ਦੇ ਕਰਵਾਏ ਜਾ ਰਹੇ ਹਨ।
             ਸ. ਸੇਖਵਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨੂੰਵਾਨ ਦੇ ਪ੍ਰਿੰਸੀਪਲ ਅਤੇ ਸਟਾਫ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਇਨਾ ਵਲੋਂ ਬਿਹਤਰ ਤਰੀਕੇ ਨਾਲ ਸਕੂਲ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨਾ ਇਸ ਮੌਕੇ ਸਕੂਲ ਵਿੱਚ ਲਾਇਬ੍ਰੇਰੀ ਅਤੇ ਕਮਿਊਨਿਟੀ ਹਾਲ ਬਣਾਉਣ ਲਈ ਕਹੀ ਦਾ ਕੱਟ ਲਾ ਕੇ ਸ਼ੁਰੂਆਤ ਕੀਤੀ ਤੇ 12 ਲੱਖ 63 ਹਜਾਰ ਰੁਪਏ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਸਕੂਲ ਵਿੱਚ ਟਾਇਲਟ ਬਣਾਉਣ ਲਈ 2 ਲੱਖ ਰੁਪਏ ਅਤੇ ਸਕੂਲ ਦੀ ਪਹਿਲੀ ਇਮਾਰਤ ਦੀ ਮੁਰੰਮਤ ਆਦਿ ਕਰਨ ਲਈ 1 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੰੰਵਲਪ੍ਰੀਤ ਸਿੰਘ ਕਾਕੀ ਚੇਅਰਮੈਨ, ਸ੍ਰੀਮਤੀ ਸਿੰਦੋ ਸਾਹਨੀ ਜਿਲਾ ਸਿੱਖਿਆ ਅਫਸਰ, ਪ੍ਰਿੰਸੀਪਲ ਸੁਖਜਿੰਦਰ ਸਿੰਘ, ਸ੍ਰੀ ਮੋਤੀ ਭਾਟੀਆ, ਸੋਹਣ ਸਿੰਘ ਨੋਣੋਕੋਟ, ਹਰਦੇਵ ਸਿੰਘ, ਪੂਰਨ ਸਿੰਘ ਸਰਪੰਚ ਭਿਖਾਰੀ ਹਾਰਨੀ, ਕਸ਼ਮੀਰ ਸਿੰਘ ਡਾਇਰੈਕਟਰ , ਸ. ਤਰਸੇਮ ਸਿੰਘ, ਬਲਜੀਤ ਸਿੰਘ ਭਿਖਾਰੀ, ਬਾਬਾ ਜਸਵੰਤ ਸਿੰਘ, ਸ. ਸੁਖਦੇਵ ਸਿੰਘ  ਹਾਰਨੀ ਹਾਜ਼ਰ ਸਨ।

ਕੈਪਸ਼ਨ     ਸ. ਸੇਵਾ ਸਿੰਘ ਸੇਖਵਾ ਸਿੱਖਿਆ ਮੰਤਰੀ ਪੰਜਾਬ ਗੁਰਦਾਸਪੁਰ ਜਿਲੇ ਦੇ ਬਲਾਕ ਕਾਹਨੂੰਵਾਨ ਦੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤੋਂ ਪੰਜਾਬ ਭਰ ਵਿੱਚ ਲੜਕੀਆਂ ਨੂੰ ਮੁਫਤ ਬਾਈ ਸਾਈਕਲ ਦੇਣ ਦੀ ਸ਼ੁਰੂਆਤ ਕਰਦੇ ਹੋਏ।
2 ਸ. ਸੇਖਵਾਂ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕਾਹਨੂੰਵਾਨ ਵਿਖੇਨਵੀ ਬਣੀ ਇਮਾਰਤ ਦਾ ਉਦਘਾਟਨ ਕਰਦੇ ਹੋਏ।

Translate »