ਹੁਸ਼ਿਆਰਪੁਰ- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਸੈਲ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਕਪੈਸਟੀ ਬਿਲਡਿੰਗ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਿੰਡ ਫੰਬੀਆ, ਬਰਿਆਲ, ਸ਼ੇਖੂਪੁਰ, ਪੰਡੋਰੀ, ਪੰਡੋਰੀ ਭਾਮਾ, ਢੱਕੋਵਾਲ, ਧਿਗਾਨਗੜ੍ਹ, ਦੇ ਜੀ.ਪੀ. ਡਬਲਯੂ. ਐਸ.ਸੀ. ਚੇਅਰਮੈਨ ਅਤੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਸੈਲ ਹੁਸ਼ਿਆਰਪੁਰ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਵਿਜੇ ਕੁਮਾਰ, ਕਾਰਜਕਾਰੀ ਇੰਜੀਨੀਅਰ ਮੰਡਲ-2 ਹੁਸ਼ਿਆਰਪੁਰ ਸ੍ਰੀ ਰਣਜੀਤ ਸਿੰਘ, ਐਸ ਡੀ ਓ ਨਵਨੀਤ ਕੁਮਾਰ ਜਿੰਦਲ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਪਰਮਿੰਦਰ ਸਿੰਘ, ਤੇਜ ਪਾਲ, ਐਚ ਆਰ ਡੀ ਹਰਬੀਰ ਸਿੰਘ, ਆਈ ਈ ਸੀ ਸਪੈਸ਼ਲਿਸਟ ਅੰਜੂ ਸ਼ਰਮਾ, ਜੇ ਈ ਸੁਖਵੀਰ ਸਿੰਘ, ਜੇ ਈ ਅਮਰਜੀਤ ਸਿੰਘ, ਜੇ ਈ ਮਨਜੀਤ ਸਿੰਘ ਸ਼ਾਮਲ ਸਨ। ਸਬੰਧਤ ਅਧਿਕਾਰੀਆਂ ਨੇ ਮੀਟਿੰਗ ਵਿੱਚ ਜੀ.ਪੀ.ਡਬਲਯੂ.ਐਸ.ਸੀ. ਨੂੰ ਆ ਰਹੀਆਂ ਸਮੱਸਿਆਵਾਂ ਦਾ ਮੌਕੇ ਤੇ ਹੱਲ ਕੀਤਾ ਗਿਆ।