ਫਿਰੋਜ਼ਪੁਰ 1 ਅਕਤੂਬਰ 2011( ) ਬਾਰ ਕੌਂਸਲ ਪੰਜਾਬ ਤੇ ਹਰਿਆਣਾ ਚੰਡੀਗੜ• ਅਤੇ ਜ਼ਿਲ•ਾ ਬਾਰ ਐਸ਼ੋਸ਼ੀਏਸ਼ਨ ਦੇ ਸਾਂਝੇ ਉੱਦਮ ਸਦਕਾ ਸਥਾਨਕ ਜ਼ਿਲ•ਾ ਕਚਿਹਰੀਆਂ ਵਿਖੇ ਨੋਜਵਾਨ ਵਕੀਲਾਂ ਲਈ ਲੀਗਲ ਟ੍ਰੇਨਿਗ ਪੋਗਰਾਮ ਅਤੇ ਆਰਟ ਆਫ ਐਡਵੋਕੇਸੀ ਦੇ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸਦੀ ਪ੍ਰਧਾਨਗੀ ਜਸਟਿਸ ਟੀ.ਪੀ.ਐਸ ਮਾਨ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੀਤੇ। ਇਸ ਮੌਕੇ ਜਸਇਸ ਐਮ.ਐਮ.ਐਸ.ਬੇਦੀ ਅਤੇ ਜਸਟਿਸ ਜਤਿੰਦਰਾ ਪ੍ਰਸ਼ਾਦ ਵਿਸ਼ੇਸ਼ ਮਹਿਮਾਨ ਵਜੋ ਸ਼ਾਮਲ ਹੋਏ। ਜ਼ਿਲ•ਾ ਤੇ ਸ਼ੈਸ਼ਨ ਜੱਜ ਸ੍ਰੀਮਤੀ ਰੇਖਾ ਮਿੱਤਲ ਨੇ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆ ਜਸਇਸ ਟੀ.ਐਮ.ਐਸ ਮਾਨ ਨੇ ਵਕਾਲਤ ਦੇ ਕਿੱਤੇ ਵਿਚ ਸਫਲ ਹੋਣ ਲਈ ਬੜੇ ਹੀ ਕੀਮਤੀ ਨੁਕਤੇ ਨੌਜਵਾਨ ਵਕੀਲਾਂ ਨਾਲ ਸਾਂਝੇ ਕੀਤੇ। ਜਸਇਸ ਐਮ.ਐਮ.ਐਸ. ਬੇਦੀ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਵਿਚ ਦੱਸਿਆ ਕਿ ਮੇਰੀ ਫਿਰੋਜ਼ਪੁਰ ਨਾਲ ਪੁਰਾਣੀ ਸਾਂਝ ਹੈ ਅਤੇ ਮੈ ਇਸ ਜ਼ਿਲ•ੇ ਤੋਂ ਹੀ ਤਰੱਕੀ ਲੈ ਕੇ ਹਾਈ ਕੋਰਟ ਪੁੱਜਿਆ ਹਾਂ। ਸ੍ਰੀ ਬੇਦੀ ਨੇ ਤਰਤੀਬਵਾਰ ਨੋਜਵਾਨ ਵਕੀਲਾਂ ਨੂੰ ਵਕਾਲਤ ਦੇ ਕਿੱਤੇ ਵਿੱਚ ਸਫਲ ਹੋਣ ਲਈ ਛੋਟੇ-ਛੋਟੇ ਅਤੇ ਬੜੇ ਹੀ ਪ੍ਰਭਾਵਸ਼ਾਲੀ ਨੁਕਤਿਆ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ, ਜ਼ਿਨ•ਾਂ ਨੂੰ ਨੋਜਵਾਨ ਵਕੀਲਾਂ ਨੇ ਬੜੇ ਹੀ ਧਿਆਨ ਨਾਲ ਸੁÎਣਿਆ। ਇਸੇ ਤਰ•ਾਂ ਹੀ ਜਸਟਿਸ ਜਤਿੰਦਰਾ ਚੋਹਾਨ ਨੇ ਵੀ ਵਕਾਲਤ ਵਿੱਚ ਨੋਜਵਾਨ ਵਕੀਲਾਂ ਨੂੰ ਸਫਲ ਹੋਣ ਬਾਰੇ ਮਿਹਨਤ ਅਤੇ ਲਗਨ ਦਾ ਪੱਲਾ ਫੜਨ ਲਈ ਪ੍ਰੇਰਿਆ।
ਪ੍ਰਧਾਨ ਜ਼ਿਲ•ਾ ਬਾਰ ਐਸੋਸ਼ੀਏਸ਼ਨ ਫਿਰੋਜ਼ਪੁਰ ਸ੍ਰੀ ਕੰਵਰਦੀਪ ਸਿੰਘ ਸਿਆਲ ਨੇ ਆਏ ਹੋਏ ਮਹਿਮਾਨਾਂ ਅਤੇ ਸਭਨਾ ਵਕੀਲਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਸੀਨੀਅਰ ਵਕੀਲਾਂ ਜੋ 40-50 ਸਾਲਾਂ ਤੋਂ ਵਕਾਲਤ ਕਰ ਰਹੇ ਹਨ ਉਨ•ਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਸੈਮੀਨਾਰ ਵਿਚ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਦੇ ਚੇਅਰਮੈਨ ਸ੍ਰੀ ਲੇਖ ਰਾਜ ਸ਼ਰਮਾਂ, ਸਕੱਤਰ ਸ੍ਰੀ ਅਮਰੀਕ ਸਿੰਘ ਕਾਲੜਾ, ਚੇਅਰਮੈਨ ਲੀਗਲ ਟ੍ਰੇਨਿਗ ਸ੍ਰੀ ਗੁਰਿੰਦਰ ਪਾਲ ਸਿੰਘ, ਸ੍ਰੀ ਸੀ.ਐਲ.ਮੁਜਾਲ, ਸ੍ਰੀ ਜੇ.ਐਸ.ਥਿੰਦ ਜਰਨਲ ਸਕੱਤਰ, ਸ੍ਰੀ ਰਾਜਿੰਦਰ ਸਿੰਘ ਕੰਬੋਜ, ਉਪ ਪ੍ਰਧਾਨ ਸੁਨੀਲ ਕੰਬੋਜ, ਸ਼ਿਵਦੀਪ ਸਿੰਘ ਸੰਧੂ ਸਮੇਤ ਵੱਡੀ ਗਿਣਤੀ ਵਿਚ ਨੋਜਵਾਨ ਵਕੀਲ ਹਾਜ਼ਰ ਸਨ। ਇਸ ਉਪਰੰਤ ਮਹਿਮਾਨ ਜੱਜ ਸਾਹਿਬਾਨਾਂ ਵੱਲੋਂ ਹੂਸੈਨੀ ਵਾਲਾ ਵਿਖੇ ਸ਼ਹੀਦਾਂ ਦੀਆਂ ਸਮਾਧਾਂ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਡਿਪਟੀ ਕਮਿਸਨਰ ਡਾ.ਐਸ.ਕੇ.ਰਾਜੂ ਅਤੇ ਵਧੀਕ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ.ਖਰਬੰਦਾ ਵੀ ਹਾਜ਼ਰ ਸਨ।