October 1, 2011 admin

ਝੋਨੇ ਦੇ ਪਰਾਲੀ ਨੂੰ ਸਾੜਨ ਵਿਰੁੱਧ ਹੋਵੇਗੀ ਸਖਤ ਕਾਰਵਾਈ-ਡੀ ਸੀ ਅੰਮ੍ਰਿਤਸਰ

ਅੰਮ੍ਰਿਤਸਰ- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰੱਜਤ ਅਗਰਵਾਲ ਵੱਲੌਂ ਕਿਸਾਨਾਂ ਵੱਲੋ ਝੌਨਾ ਕੱਟਣ ਤੋਂ ਬਾਅਦ ਬੱਚਦੇ ਪਰਾਲ ਨੂੰ ਅੱਗ ਲਾਉਣ ਤੋਂ ਰੋਕਣ ਲਈ ਧਾਰਾ 144 ਲਗਾ ਦਿੱਤੀ ਗਈ ਹੈ।
         ਸ੍ਰੀ ਅਗਰਵਾਲ ਨੇ   ਖੇਤੀਬਾੜੀ ਅਤੇ ਸਬੰਧਤ ਵਿਭਾਗਾਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਕਿਸਾਨ ਅਜਿਹਾ ਕਰਦਾ ਹੈ ਤਾਂ ਉਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਵੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਸਾੜਨਾ ਕਿਸਾਨੇ, ਮਨੁਖਤਾ,  ਪਸ਼ੂਆਂ ਅਤੇ ਪੰਛੀਆਂ ਲਈ ਨੁਕਸਾਨਦੇਹ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ  ਹੌਸਲੇ ਤੋਂ ਕੰਮ ਲੈ ਕੇ ਖੇਤੀ ਦੀਆਂ ਨਵੀਆਂ ਵਿਕਸਤ ਤਕਨੀਕਾਂ ਦੀ ਵਰਤੋਂ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਹਰ ਸਾਲ ਲਗਭੱਗ 545 ਲੱਖ ਟਨ ਫਸਲੀ ਰਹਿੰਦ ਖੂੰਹਦ ਪੈਦਾ ਹੁੰਦੀ ਹੈ । ਇਸ ਅਮੋਲਕ ਖਜਾਨੇ ਨੂੰ ਜਲਾ ਦੇਣ ਨਾਲ ਬਹੁਤ ਸਾਰੀਆ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ਜੋ ਕਿ ਸਿਹਤ ਲਈ ਹਾਨੀਕਾਰਕ ਹਨ ਅਤੇ ਭਿਆਨਕ ਰੋਗਾ ਦਾ ਕਾਰਨ ਬਣਦੀਆਂ ਹਨ । ਮਿੱਟੀ ਵਿੱਚ ਅਨੇਕ ਤਰਾਂ ਦੇ ਲਾਭਦਾਇਕ ਜੀਵਾਣੂ ਆਪਣੇ ਆਪ ਹੀ ਆਪਣੀ ਸੰਖਿਆ ਸੰਤੁਲਿਤ ਬਣਾ ਕੇ ਰੱਖਦੇ ਹਨ। ਪਰੰਤੂ ਖੇਤਾਂ ਵਿੱਚ ਅੱਗ ਲਗਾਉਣ ਨਾਲ ਇਨਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ । ਇਹ ਜੀਵਾਣੂ ਪੋਦਿਆ ਨੂੰ ਪੋਸ਼ਟਿਕ ਤੱਤ ਉਪਲੱਭਧ ਕਰਾਉਣ ਤੋਂ ਇਲਾਵਾ ਕਈ ਤਰਾਂ ਦੇ ਕਾਰਬਨ ਅਤੇ  ਰਸਾਇਣ ਛੱਡਦੇ ਹਨ ਜੋ ਕਿ ਪੌਦਿਆਂ ਦੇ ਵਾਧੇ ਦੇ ਨਾਲ ਰੋਗਾ ਨਾਲ ਲੜਨ ਦੀ ਸ਼ਕਤੀ ਵੀ ਵਧਾਉਦੀ ਹਨ ।
         ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਸਲਾਂ ਦੀ ਰਹਿੰਦ ਖੁਹਦ ਨੂੰ ਸਾੜ ਦੇਣ ਨਾਲ ਕਰੋੜਾਂ ਰੁਪਏ ਦੇ ਮੁੱਲ ਦੇ ਫਸਲਾਂ ਲਈ ਲੌੜੀਂਦੇ ਮੁੱਖ ਤੱਤ ਕਾਰਬਨ, ਨਾਈਟਰੋਜਨ, ਗੰਧਕ ਹਵਾ ਵਿੱਚ ਉਡ ਜਾਂਦੇ ਹਨ । ਫਸਲਾਂ ਦੀ ਰਹਿੰਦ ਖੂਹਦ ਨੂੰ ਸਾੜਨ ਨਾਲ ਇਕੱਲਾ ਤੱਤਾਂ ਦਾ ਨੁਕਸਾਨ ਹੀ ਨਹੀ ਹੁੰਦਾ ਬਲਕਿ ਜੈਵਿਕ ਮਾਦਾ ਜੋ ਭੂਮੀ ਦੀ ਸਿਹਤ ਸੁਧਾਰਨ ਜਾਂ ਗੁਣਵੱਤਾ ਵਧਾਉਣ ਵਿੱਚ ਸਭ ਤੋਂ ਅਹਿਮ ਰੋਲ ਅਦਾ ਕਰਦਾ ਹੈ ਉਹ ਵੀ ਨਸ਼ਟ ਹੋ ਜਾਂਦਾ ਹੈ । ਜ਼ਮੀਨ ਦੀ ਉਪਜਾਉ ਸ਼ਕਤੀ ਬਰਕਰਾਰ ਰੱਖਣ ਲਈ ਫਸਲਾਂ ਦੀ ਰਹਿੰਦ ਖੂਹੰਦ ਇਕ ਵੱਡੀ ਭੂਮਿਕਾ ਅਦਾ ਕਰ ਸਕਦੀ ਹੈ ।ਪੰਜਾਬ ਵਿੱਚ ਹਰ ਸਾਲ ਵੱਡੀ ਮਾਤਰਾ ਵਿੱਚ ਪਰਾਲੀ ਅਤੇ ਕਣਕ ਦਾ ਨਾੜ ਸਾੜਿਆ ਜਾਂਦਾ ਹੈ ਜੇਕਰ ਇਸ ਰਹਿੰਦ ਖੂਹੰਦ ਨੂੰ ਜ਼ਮੀਨ ਵਿੱਚ ਦਬਾਇਆ ਜਾਵੇ ਤਾਂ ਇਸ ਨਾਲ ਜ਼ਮੀਨ ਦੀ ਉਪਜਾਉ ਸ਼ਕਤੀ ਤਾਂ ਵਧਦੀ ਹੀ ਹੈ ਅਤੇ ਨਾਲ ਨਾਲ ਵਾਤਾਵਰਣ ਵੀ ਪ੍ਰਦੂਸ਼ਤ ਹੋਣ ਤੋਂ ਬਚਦਾ ਹੈ ।
ਡਾ. ਪਰਮਜੀਤ ਸਿੰਘ ਸੰਧੂ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ  ਕਿਸਾਨਾ ਨੂੰ ਝੋਨੇ ਦੀ ਪਰਾਲੀ  ਸਾੜਨ ਦੇ ਭਿਆਨਕ ਸਿੱਟਿਆਂ ਬਾਰੇ ਜਾਗਰੁੱਕ ਕਰਦੇ ਹੋਏ ਕਣਕ ਦੇ ਨਾੜ ਨੂੰ ਜ਼ਮੀਨ ਵਿੱਚ ਵਾਹੁਣ ਲਈ ਜਾਂ ਹੈਪੀਸੀਡਰ ਮਸ਼ੀਨ ਨਾਲ ਕਣਕ ਬੀਜਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਜੀਵਕ ਮਾਦਾ ਜਿਸ ਨੂੰ ਭੂਮੀ ਦੀ ਉਪਜਾਉ ਸ਼ਕਤੀ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਹੈ ਨੂੰ ਨਾ ਸਾੜਨ ਅਤੇ ਇਸ ਕੁਦਰਤੀ ਖਜਾਨੇ ਨੂੰੰ ਜਮੀਨ ਵਿੱਚ ਮਿਲਾ ਕੇ  ਜ਼ਮੀਨ ਦੀ  ਘਟ ਰਹੀ ਉਪਜਾਉ ਸ਼ਕਤੀ ਵਧਾਉਣ। ਇਸ ਨਾਲ ਭੂਮੀ ਦੀ ਸਿਹਤ ਸੁਧਰਣ ਕਾਰਣ ਫਸਲਾਂ ਦਾ ਝਾੜ ਵੀ ਵੱਧ ਜਾਵੇਗਾ ।

Translate »