October 2, 2011 admin

ਸਿਨਸਿਨਾਟੀ ਦੇ ਗੁਰਦੁਆਰਾ ਸਾਹਿਬ ਵਿਖੇ ਤਿੰਨ ਰੋਜ਼ਾ ਗੁਰਮਤ ਸਮਾਗਮ ਸ਼ੁਰੂ

ਡੇਟਨ (ਚਰਨਜੀਤ ਸਿੰਘ ਗੁਮਟਾਲਾ): ਅਮਰੀਕਾ ਦੇ ਪ੍ਰਸਿੱਧ ਉਦਯੋਗਿਕ ਸ਼ਹਿਰ ਸਿਨਸਿਨਾਟੀ ਦੇ ਗੁਰੂ ਨਾਨਕ ਸੋਸਾਇਟੀ ਗੁਰਦੁਆਰਾ ਸਾਹਿਬ ਵਿਖੇ ਤਿੰਨ ਰੋਜ਼ਾ ,ਨੌਵਾਂ ਸਾਲਾਨਾ ਸਿਨਸਿਨਾਟੀ ਗੁਰਮਿਤ ਸਮਾਗਮ ਬੀਤੀ ਸ਼ਾਮ ਨੂੰ ਬੜੀ ਸ਼ਰਧਾਪੂਰਵਕ ਆਰੰਭ ਹੋਇਆ।ਸ਼ਾਮ ਨੂੰ ਰਹਿਰਾਸ ਜੀ ਦੇ ਪਾਠ ਉਪਰੰਤ ਵੱਖ ਵੱਖ ਜਥਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਲਾਹੀ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।ਉਪਰੰਤ ਗੁਰੂ ਕਾ ਅਤੁਟ ਲੰਗਰ ਵਰਤਾਇਆ ਗਿਆ ।ਹਰ ਸਾਲ ਦੀ ਤਰ੍ਹਾਂ, ਇਸ ਗੁਰਮਤਿ ਸਮਾਗਮ ਵਿਚ ਵੀ ਅਮਰੀਕਾ ਤੇ ਕਨੇਡਾ ਦੀਆਂ ਸੰਗਤਾਂ ਵੱਧ ਚੜ੍ਹ ਕੇ ਭਾਗ ਲੈ ਰਹੀਆਂ ਹਨ। ਇਸ ਮੌਕੇ ‘ਤੇ ਸਿਖ ਧਰਮ ਨਾਲ ਸਬੰਧਤ ਪੁਸਤਕਾਂ, ਵੀਡੀਓ ਕੈਸੇਟਾਂ ਤੇ ਵਸਤੂਆਂ ਜਿਵੇਂ ਕੰਘਾ,ਕੜ੍ਹਾ ਆਦਿ ਦਾ ਸਟਾਲ ਵੀ ਲੰਗਰ ਹਾਲ ਵਿਚ ਲਗਾਇਆ ਗਿਆ ਹੈ।ਸੰਗਤਾਂ ਵਲੋਂ ਕੈਸਟਾਂ ,ਪੁਸਤਕਾਂ ਵਗੈਰਾ ਖ੍ਰੀਦਣ ਪ੍ਰਤੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇਹ ਗੁਰਮਤਿ ਸਮਾਗਮ ਐਤਵਾਰ ਬਾਦ ਤੀਕ ਚਲੇਗਾ।

Translate »