October 2, 2011 admin

ਪਰਕਸ ਵਲੋਂ ਸ.ਗੁਰਸ਼ਰਨ ਸਿੰਘ ਭਾਅ ਜੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ (  ਚਰਨਜੀਤ ਸਿੰਘ ਗੁਮਟਾਲਾ)- ਪੰਜਾਬੀ ਰਾਈਟਰਜ਼ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ, ਲੁਧਿਆਣਾ / ਅੰਮ੍ਰਿਤਸਰ (ਪਰਕਸ) ਵੱਲੋਂ ਉੱਘੇ ਨਾਟਕਕਾਰ ,ਰੰਗ ਕਰਮੀ,ਪੱਤਰਕਾਰ ਤੇ ਬੁੱਧੀਜੀਵੀ ਸ.ਗੁਰਸ਼ਰਨ ਸਿੰਘ ਭਾਅ ਜੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੋਸਾਇਟੀ ਦੇ  ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ ,ਸਕੱਤਰ ਸ. ਜੋਧ ਸਿੰਘ ਚਾਹਲ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਬੋਰਡ ਆਫ਼ ਡਾਇਰੈਟਰਜ਼ ਦੇ ਮੈਂਬਰਾਨ ਡਾ. ਸੁਰਿੰਦਰਪਾਲ ਸਿੰਘ ਮੰਡ, ਸ੍ਰੀ ਮਤੀ ਸੁਖਚਰਨਜੀਤ ਕੌਰ ਗਿੱਲ, ਡਾ. ਹਰਜਿੰਦਰ ਸਿੰਘ ਸੂਰੇਵਾਲੀਆ, ਸ.ਜਸਵੰਤ ਸਿੰਘ, ਡਾ.ਗੁਲਜਾਰ ਸਿੰਘ ਕੰਗ, ਪ੍ਰਿਸੀਪਲ ਅੰਮ੍ਰਿਤ ਲਾਲ ਮੰਨਣ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਡਾ. ਜਗੀਰ ਸਿੰਘ ਨੂਰ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਸ.ਗੁਰਸ਼ਰਨ ਸਿੰਘ ਦਾ ਜੀਵਨ ਬਹੁਤ ਸੰਘਰਸ਼ਮਈ ਸੀ। ਉਨ੍ਹਾਂ ਨੇ ਹਮੇਸ਼ਾਂ ਹੱਕ, ਸੱਚ ਤੇ ਇਨਸਾਫ਼ ਲਈ ਪਹਿਰਾ ਦਿੱਤਾ,ਭਾਵੇਂ ਕਿ ਉਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਵਲੋਂ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ।ਉਨਾਂ ਦੀਆਂ ਲਿਖਤਾਂ ਤੇ ਨਾਟਕ ਇਸ ਦੇ ਗਵਾਹ ਹਨ।ਉਨ੍ਹਾਂ ਨੇ ਪੰਜਾਬੀ ਨਾਟਕ ਨੂੰ ਜਨ- ਸਾਧਾਰਨ ਤੀਕ ਪਹੁੰਚਾਇਆ ਤੇ ਆਮ ਜਨਤਾ ਦੇ ਭਖ਼ਦੇ ਮਸਲਿਆਂ ਨੂੰ ਵਿਸ਼ੇ ਲਈ ਚੁਣਿਆ।ਉਨ੍ਹਾਂ ਦੀਆਂ ਲਿਖਤਾਂ ਤੇ ਨਾਟਕ ਹਮੇਸ਼ਾਂ ਸਾਡੇ ਲਈ ਰੌਸ਼ਨ ਮਿਨਾਰ ਬਣੇ ਰਹਿਣਗੇ।

Translate »