October 2, 2011 admin

ਜਿਲ•ਾ ਕਾਂਗਰਸ ਸੇਵਾ ਦਲ ਨੇ ਮਨਾਇਆ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਵ: ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਜੀ ਦਾ ਜਨਮ ਦਿਵਸ

ਲੁਧਿਆਣਾ -ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਜੀ ਅਤੇ ”  ਜੈ ਜਵਾਨ, ਜੈ ਕਿਸਾਨ” ਦਾ ਨਾਅਰਾ ਪ੍ਰਫੁਲਿਤ ਕਰਨ ਵਾਲੇ ਸਵ: ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਜੀ ਦਾ ਜਨਮ ਦਿਵਸ  ਜਿਲ•ਾ ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ ਅਤੇ ਦਿਹਾਤੀ ਵਲੋ ਸਾਂਝੇ ਤੌਰ ਤੇ ਮਨਾਇਆ ਗਿਆ। ਇਸ ਸਮਾਗਮ ਦਾ ਆਯੋਜਨ ਨਿਰਮਲ ਸਿੰਘ ਕੈੜਾ ਜਿਲਾ ਪ੍ਰਧਾਨ ਕਾਂਗਰਸ ਸੇਵਾ ਦਲ ਅਤੇ ਬਲਜੀਤ ਜੱਸੋਵਾਲ ਪ੍ਰਧਾਨ ਲੁਧਿਆਣਾ ਦਿਹਾਤੀ ਵਲੋ ਕੀਤਾ ਗਿਆ। ਇਸ ਸਮੇ ਗੁਰਮੇਲ ਬਰਾੜ ਆਰਗੇਨਾਇਜ਼ਰ ਕਾਂਗਰਸ ਸੇਵਾ ਦਲ ਪੰਜਾਬ, ਰਤਨ ਕਮਾਲਪੁਰੀ, ਤਿਲਕ ਰਾਜ ਸੋਨੂੰ, ਬਖਤੌਰ ਸਿੰਘ, ਅਮਿਤ ਸ਼ੋਰੀ, ਬੂਟਾ ਸਿੰਘ ਠੇਕੇਦਾਰ, ਮਨਿੰਦਰਜੀਤ ਝਾਂਡੇ, ਦਲਜੀਤ ਸਿੰਘ, ਤੇਜਿੰਦਰ ਸਿੰਘ, ਗੱਜਣ ਸਿੰਘ, ਅਮਨਦੀਪ ਸਿੰਘ ਪੱਪਲ, ਬਲਜਿੰਦਰ ਭਾਰਤੀ, ਅਸ਼ੋਕ ਕੁਮਾਰ, ਗੁਰਦੀਪ ਸਿੰਘ ਅਤੇ ਪਵਨ ਵੀ ਹਾਜਰ ਸਨ। ਇਸ ਸਮੇ ਬੋਲਦੇ ਉਪਰੋਕਤ ਨੇਤਾਵਾਂ ਨੇ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾਂ ਗਾਂਧੀ ਜੀ ਨੇ ਅਹਿੰਸਾ ਦੇ ਮਾਰਗ ਤੇ ਚੱਲ ਕੇ ਸਾਨੂੰ ਆਜਾਦੀ ਦਿਵਾਈ ਤੇ ਸਵਰਗੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਜੀ ਨੇ ”ਜੈ ਜਵਾਨ, ਜੈ ਕਿਸਾਨ” ਦਾ ਨਾਅਰਾ ਪ੍ਰਫੁਲਿਤ ਕੀਤੇ ਅਤੇ ਸਮਾਜਿਕ ਕ੍ਰਾਤੀ ਵਿਚ ਅਹਿਮ ਯੋਗਦਾਨ ਪਾਇਆ। ਇਹਨਾਂ ਨੇਤਾਵਾਂ ਦੀ ਜਿੰਦਗੀ ਤੋ ਸੇਧ ਲੈ ਕੇ ਸਾਨੂੰ ਭਾਈਚਾਰਕ ਸਾਂਝ ਪੈਦਾ ਕਰਦੇ ਹੋਏ ਦੇਸ਼ ਦੀ ਤਰੱਕੀ ਵਿਚ ਅਹਿਮ ਰੋਲ ਅਦਾ ਕਰਨਾ ਚਾਹੀਦਾ ਹੈ।

Translate »