ਲੁਧਿਆਣਾ- ਅੱਜ ਵਿਧਾਨ ਸਭਾ ਹਲਕਾ ਆਤਮ ਨਗਰ ਵਿਚ ਅੰਬੇਦਰਕ ਨਗਰ ਵਿਖੇ ਰਾਸ਼ਟਰ ਪਿਤਾ ਮਹਾਂਤਮਾ ਗਾਂਧੀ ਜੀ ਦੀ ਗਾਂਧੀ ਜਯੰਤੀ ਤੇ ਵਿਸ਼ਾਲ ਪ੍ਰਭਾਤਫੇਰੀ ਦਾ ਆਯੋਜਨ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜਿਲ•ਾਂ ਕਾਂਗਰਸ ਕਮੇਟੀ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਦਾ ਪ੍ਰਬੰਧ ਕਰਨੈਲ ਸਿੰਘ ਲਿਟ, ਬਲੇਸਵਰ ਦੈਤਿਯ, ਕਰਮਵੀਰ ਸੈਲੀ, ਸੋਨੂੰ ਚੋਧਰੀ ਅਤੇ ਬਿਸ਼ਨਾ ਪ੍ਰਧਾਨ ਵਲੋ ਕੀਤਾ ਗਿਆ। ਇਸ ਸਮੇ ਨਿਰਮਲ ਕੈੜ•ਾ ਜਿਲ•ਾ ਪ੍ਰਧਾਨ ਕਾਗਰਸ ਸੇਵਾ ਦਲ, ਹਰਚੰਦ ਸਿੰਘ ਧੀਰ ਵਾਇਸ ਪ੍ਰਧਾਨ ਜਿਲ•ਾ ਕਾਂਗਰਸ ਕਮੇਟੀ, ਪਰਮਜੀਤ ਸਿੰਘ ਆਹਲੂਵਾਲੀਆ ਜਿਲ•ਾ ਚੇਅਰਮੈਨ ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ, ਡਾ ਸੁਰਜੀਤ ਸਿੰਘ, ਅਮਿਤ ਸ਼ੋਰੀ, ਸੁਨੀਲ ਕਪੂਰ (ਪੱਪਲ), ਮਹਿੰਦਰਪਾਲ ਸਿੰੰਗਲਾ, ਤਿਲਕ ਰਾਜ ਸੋਨੂੰ, ਕੁਲਦੀਪ ਚੰਦ ਸ਼ਰਮਾਂ ਵਾਰਡ ਪ੍ਰਧਾਨ, ਸਿਮਰਜੀਤ ਸੋਨੂੰ, ਰੇਸ਼ਮ ਸਿੰਘ ਸੱਗੂ, ਵਿਵੇਕ ਭਾਟੀਆ ਅਤੇ ਕੁਲਵਿੰਦਰ ਕਲਸੀ ਵੀ ਵਿਸ਼ੇਸ਼ ਤੌਰ ਤੇ ਹਾਜਰ ਹੋਏ।
ਇਹ ਪ੍ਰਭਾਤ ਫੇਰੀ ਸਵੇਰੇ 5 ਵਜੇ ਦੁੱਗਰੀ ਰੋਡ ਤੋ ਚੱਲ ਕੇ ਡਾਂ ਅੰਬੇਦਕਰ ਨਗਰ ਵਿਚ ਮਹਾਂਰਿਸ਼ੀ ਵਾਲਮੀਕ ਜੀ ਦੇ ਮੰਦਿਰ ਗਈ ਜਿਥੇ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਅਤੇ ਮੋਹਿਤ ਨਾਮਦੇਵ ਦੀ ਭਜਨ ਮੰਡਲੀ ਦੀ ਅਗਵਾਈ ਵਿਚ ” ਰਘੂਪਤੀ ਰਾਘਵ ਰਾਜਾ ਰਾਮ, ਪਤੀਤਾ ਪਾਵਨ ਸੀਤਾ ਰਾਮ” ਭਜਨ ਦਾ ਗਾਇਨ ਕਰਦੀ ਹੋਈ ਹਰ ਗਲੀ ਮੁਹੱਲੇ ਗਈ। ਇਸ ਸਮੇ ਗੁਰੂਦੁਆਰਾ ਸਿੰਘ ਸਭਾ ਸਾਹਿਬ ਮਾਡਲ ਹਾਊਸ ਵਿਚ ਵੀ ਸੰਗਤਾਂ ਨੇ ਆਸ਼ੀਰਵਾਦ ਲਿਆ।
ਇਸ ਸਮੇ ਬੋਲਦੇ ਸ੍ਰੀ ਬਾਵਾ ਨੇ ਕਿਹਾ ਕਿ ਲੋੜ ਹੈ ਰਾਸ਼ਟਰ ਪਿਤਾ ਮਹਾਤਮਾਂ ਗਾਂਧੀ ਜੀ ਦੇ ਦਰਸਾਏ ਅਹਿੰਸਾ ਦੇ ਰਸਤੇ ਤੇ ਚੱਲ ਕੇ ਪੂਰੇ ਵਿਸ਼ਵ ਵਿਚ ਸ਼ਾਤੀ ਸਥਾਪਤ ਕਰਨ ਲਈ ਉਪਰਾਲੇ ਕਰੀਏ। ਉਹਨਾਂ ਕਿਹਾ ਕਿ ਗਾਂਧੀ ਜੀ ਨੇ ਅਹਿੰਸਾ ਅਤੇ ਸ਼ਾਤੀ ਦੇ ਮਾਰਗ ਤੇ ਚੱਲ ਕੇ ਭਾਰਤ ਨੂੰ ਆਜਾਦੀ ਲੈ ਕੇ ਦਿੱਤੀ ਪਰ ਅੱਜ ਦੁੱਖ ਦੀ ਗੱਲ ਹੈ ਕਿ ਗਾਂਧੀ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਅਸੀ ਕਾਮਯਾਬ ਨਹੀ ਹੋਏ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਦੇ ਰਾਜ ਵਿਚ ਅੱਜ ਅੰਬੇਦਕਰ ਨਗਰ ਦੇ ਲੋਕ ਮੁਢਲੀਆਂ ਸਹੂਲਤਾਂ ਤੋ ਵਾਂਝੇ ਹਨ ਉਹਨਾਂ ਕਿਹਾ ਕਿ ਲਾਈਟਾ, ਪਾਣੀ, ਰਸਤਿਆ ਦੀ ਖਸਤਾ ਹਾਲਤ ਇਸ ਇਲਾਕੇ ਦੀ ਤਸਵੀਰ ਪੇਸ਼ ਕਰ ਰਹੀ ਹੈ। ਉਹਨਾਂ ਸਖਤ ਸ਼ਬਦਾ ਵਿਚ ਕਿਹਾ ਕਿ ਦੁੱਗਰੀ ਰੋਡ ਮੀਟ ਦੀ ਦੁਕਾਨ ਜੋ ਮਹਾਰਿਸ਼ੀ ਵਾਲਮੀਕ ਜੀ ਦੇ ਮੰਦਿਰ ਦੇ ਨਜਦੀਕ ਹੈ ਉਹ 15 ਦਿਨ ਅੰਦਰ ਮਿਊਸੀਪਲ ਕਾਰਪੋਰੇਸ਼ਨ ਲੁਧਿਆਣਾ ਉਠਾਵੇ ਨਹੀ ਤਾਂ ਅਸੀ ਸਖਤ ਕਦਮ ਚੁੱਕਣ ਲਈ ਮਜਬੂਰ ਹੋਵਾਗੇ।
ਇਸ ਸਮੇ ” ਜੈ ਜਵਾਨ, ਜੈ ਕਿਸਾਨ” ਦਾ ਨਾਅਰਾ ਪ੍ਰਫੁੱਲਤ ਕਰਨ ਵਾਲੇ ਸਵ: ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਅਤੇ ਪੰਜਾਬ ਦੀ ਕਿਸਾਨੀ ਅਤੇ ਸਰਵਪੱਖੀ ਵਿਕਾਸ ਦੇ ਮੁਦਈ ਪ੍ਰਤਾਪ ਸਿੰਘ ਕੈਰੋ ਨੂੰ ਵੀ ਉਹਨਾਂ ਦੇ ਜਨਮ ਦਿਵਸ ਤੇ ਯਾਦ ਕੀਤਾ ਗਿਆ।
ਇਸ ਸਮੇ ਨਿਰਮਲ ਕੈੜਾ ਅਤੇ ਹਰਚੰਦ ਸਿੰਘ ਧੀਰ ਨੇ ਦੱਸਿਆ ਕਿ ਅਜਿਹੀਆਂ ਪ੍ਰਭਾਤ ਫੇਰੀਆਂ ਪੂਰੇ ਆਤਮ ਨਗਰ ਦੇ 11 ਵਾਰਡਾ ਵਿਚ ਕੱਢੀਆਂ ਜਾਣਗੀਆਂ ਜਿਹਨਾਂ ਦਾ ਉਦੇਸ਼ ਅਕਾਲੀ-ਭਾਜਪਾ ਰਾਜ ਦੀ ਨਿਰਾਸ਼ਾਜਨਕ ਕਾਰਗੁਜਾਰੀ ਤੋ ਹਲਕੇ ਦੇ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ ਅਤੇ ਸਮਾਜ ਵਿਚ ਚੇਤਨਤਾ ਪੈਦਾ ਕਰਨਾ ਹੋਵੇਗਾ।
ਅਖੀਰ ਵਿਚ ਇਹ ਪ੍ਰਭਾਤ ਫੇਰੀ ਰਾਸ਼ਟਰਪਿਤਾ ਮਹਾਤਮਾਂ ਗਾਂਧੀ ਜੀ ਦੀ ਤਸਵੀਰ ਅੱਗੇ ਮੋਮਬੱਤੀਆਂ ਜਗਾ ਕੇ ਸ਼ਰਧਾਜਲੀ ਭੇਟ ਕਰਦੇ ਸਮਾਪਤ ਕੀਤੀ ਗਈ। ਇਸ ਸਮੇ ਆਮ ਲੋਕਾਂ ‘ਚ ਚਰਚਾ ਸੀ ਕਿ ਪਹਿਲੀ ਵਾਰ ਕੋਈ ਨੇਤਾ ਸਾਡਾ ਵੀ ਹਾਲ ਚਾਲ ਪੁੱਛਣ ਲਈ ਆਇਆ। ਇਸ ਸਮੇ ਹੋਰਨਾਂ ਤੋ ਇਲਾਵਾ ਸੋਹਣਵੀਰ ਸੋਨੂੰ, ਡਾਂ ਧਰਮਵੀਰ, ਨਵਦੀਪ ਬਾਵਾ, ਅਰਜੁਨ ਬਾਵਾ, ਜੈ ਆਲਮਤ ਦਾਤਾ ਲਾਲ ਬਾਦਸ਼ਾਹ ਸੇਵਾ ਮੰਡਲ, ਬਬਲੂ, ਬਾਬੂ ਰਮਾ, ਰਾਜੂ ਰਾਹੀ, ਰਾਪਾਲ ਕੁਹਾਲ, ਸਾਜਨ ਮਲਹੋਤਰਾ, ਧਰਮਵੀਰ, ਟੀਟੂ, ਗੋਲਡੀ, ਅਸਵਨੀ, ਰਕੇਸ਼ ਮਲਹੋਤਰਾ, ਗੋਬਿੰਦ, ਮਨੋਜ ਅਤੇ ਮੰਗੇ ਰਾਮ ਫੌਜੀ ਵੀ ਹਾਜਰ ਸਨ।