October 2, 2011 admin

ਮਾਨਵ ਭਲਾਈ ਮੰਚ ਵਲੋਂ ਕੀਤੇ ਕਾਰਜਾਂ ਤੋਂ ਸਮਾਜਸੇਵੀ ਸੰਸਥਾਵਾਂ ਸੇਧ ਲੈਣ : ਰਾਜੂ ਖੰਨਾ

92 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਰਾਸ਼ਨ
ਅਮਲੋਹ – ਹਰ ਇਕ ਸਮਾਜ ਸੇਵੀ ਸੰਸਥਾ ਨੂੰ ਲੋੜਵੰਦਾਂ ਤੇ ਗਰੀਬ ਵਿਅਕਤੀਆਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਕਿ ਸਮੇਂ ਦੀਆਂ ਸਰਕਾਰਾਂ ਦੇ ਨਾਲ ਨਾਲ ਸਮਾਜਸੇਵੀ ਸੰਸਥਾਵਾਂ ਵੀ ਆਪਣਾ ਅਹਿਮ ਰੋਲ ਅਦਾ ਕਰ ਸਕਦੀਆਂ ਹਨ ਇਸ ਗੱਲ ਦਾ ਪ੍ਰਗਟਾਵਾ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਮਾਨਵ ਭਲਾਈ ਮੰਚ ਅਮਲੋਹ ਵਲੋਂ ਆਪਣੇ ਮਨਾਏ ਗਏ 9ਵੇਂ ਸਥਾਪਨਾ ਦਿਵਸ ਤੇ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸ਼ਤਰੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਿਵਲ ਹਸਪਤਾਲ ਵਿਚ ਲਗਾਏ ਗਏ ਫਰੀ ਦੰਦਾ ਦੇ ਚੈਕਅਪ ਕੈਂਪ ਤੇ ਰਾਸ਼ਨ ਵੰਡ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕਰਨ ਸਮੇਂ ਵੱਡੀ ਗਿਣਤੀ ਵਿਚ ਇੱਕਤਰ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਮਾਨਵ ਭਲਾਈ ਮੰਚ ਪਿਛਲੇ ਲੰਮੇ ਸਮੇਂ ਤੋਂ ਹਲਕੇ ਅੰਦਰ ਲੋਕਾਈ ਦੀ ਸੇਵਾ ਕਰ ਰਿਹਾ ਹੈ ਜਿਸ ਵਲੋਂ ਜਿਥੇ ਸਮੇਂ ਸਮੇਂ ਤੇ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਉਥੇ ਹਰ ਹਫਤੇ ਲੋੜਵੰਦਾਂ ਨੂੰ ਇਸ ਮੰਚ ਵਲੋਂ ਰਾਸ਼ਨ ਵੀ ਲੜੀਵਾਰ ਦਿਤਾ ਜਾ ਰਿਹਾ ਹੈ ਜਿਹੜਾ ਕਿ ਇਕ ਸ਼ਲਾਘਾਯੋਗ ਕਾਰਜ ਹੈ। ਉਨਾਂ ਕਿਹਾ ਕਿ ਮੰਚ ਤੋਂ ਸੇਧ ਲੈ ਕੇ ਸਾਨੂੰ ਸਾਰਿਆਂ ਨੂੰ ਲੋਕਾਈ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਹਰੇਕ ਲੋੜਵੰਦ ਦੀਆਂ ਲੋੜਾਂ ਦੀ ਪੂਰਤੀ ਕੀਤੀ ਜਾ ਸਕੇ। ਇਸ ਮੌਕੇ ਤੇ ਮੰਚ ਦੇ ਅਹੁਦੇਦਾਰਾਂ ਵਲੋਂ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਹਰਿੰਦਰ ਸਿੰਘ ਭਾਂਬਰੀ ਜ਼ਿਲਾ ਪ੍ਰਧਾਨ ਕਾਂਗਰਸ ਕਮੇਟੀ, ਗੁਰਦੇਵ ਸਿੰਘ ਖਨਿਆਣ, ਸ਼੍ਰੀ ਮਤੀ ਜਗਦੀਸ਼ ਕੌਰ ਐਸ.ਐਮ.ਓ ਅਮਲੋਹ ਤੇ ਬਾਬਾ ਦਰਸ਼ਨ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਮੰਚ ਵਲੋਂ ਜਿਥੇ ਦੰਦਾਂ ਦੇ ਫਰੀ ਚੈਕਅਪ ਕੈਂਪ ਸਮੇਂ ਡਾ. ਇੰਦੂ ਗੋਇਲ ਤੇ ਡਾ. ਪਰਦੀਪ ਗੋਇਲ ਦੀ ਟੀਮ ਵਲੋਂ 150 ਮਰੀਜਾਂ ਦਾ ਚੈਕਅਪ ਕਰਕੇ ਉਨਾਂ ਨੂੰ ਭਲਾਈ ਮੰਚ ਵਲੋਂ ਦਵਾਈਆਂ ਵੰਡੀਆਂ ਗਈਆਂ, ਉਥੇ 92 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਤਕਸੀਮ ਕੀਤਾ ਗਿਆ। ਅੱਜ ਦੇ ਇਸ ਸਮਾਗਮ ਵਿਚ ਐਡਵੋਕੇਟ ਤੇਜਵੰਤ ਸਿੰਘ, ਨਾਇਬ ਤਹਿਸੀਲਦਾਰ ਜੋਗਿੰਦਰ ਸਿੰਘ, ਹਰਭਜਨ ਸਿੰਘ ਪ੍ਰਧਾਨ ਗੁ. ਸਿੰਘ ਸਭਾ, ਚੰਨਣ ਸਿੰਘ ਮਠਾੜੂ ਉਦਯੋਗਪਤੀ, ਬਲਦੇਵ ਸੇਢਾ ਸਮਾਜਸੇਵਕ, ਭਗਵਾਨ ਦਾਸ ਮਾਜਰੀ ਸਮਾਜਸੇਵਕ, ਜੱਥੇਦਾਰ ਕਾਲਾ ਸਿੰਘ ਬੈਣੀ, ਸੋਮਨਾਥ ਲਟਾਵਾ ਪ੍ਰਧਾਨ ਮੰਚ, ਮਾਸਟਰ ਮਨੋਹਰ ਲਾਲ, ਸੁਰਜਣ ਸਿੰਘ ਮਹਿਮੀ, ਪ੍ਰਸ਼ੋਤਮ ਦਾਸ ਮਿੱਤਲ, ਰਾਜਪਾਲ ਗਰਗ, ਰਾਮ ਸਿੰਘ ਮਠਾੜੂ, ਝੰਡਾ ਸਿੰਘ, ਸਰੂਪ ਸਿੰਘ ਭੜੀ, ਮਹਿੰਗਾ ਸਿੰਘ ਸਰਪੰਚ, ਜੀ.ਐਸ ਸੇਖੋਂ, ਗੁਰਮੀਤ ਸਿੰਘ ਅਲੌੜ ਤੋਂ ਇਲਾਵਾ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਦੇ ਆਗੂ ਤੇ ਹਲਕੇ ਦੇ ਪਤਵੰਤੇ ਹਾਜ਼ਰ ਸਨ।

Translate »