400 ਦੇ ਲਗਭਗ ਮਰੀਜ਼ਾਂ ਨੂੰ ਵੰਡੀਆਂ ਗਈਆਂ ਮੁਫਤ ਦਵਾਈਆਂ
ਮੰਡੀ ਗੋਬਿੰਦਗੜ੍ਹ- ਮਨੁੱਖਤਾ ਦੀ ਭਲਾਈ ਅਤੇ ਲੋੜਵੰਦਾਂ ਦੀ ਮਦਦ ਅੱਜ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਮਹਿੰਗਾਈ ਅਤੇ ਗਰੀਬੀ ਨੇ ਲੋਕਾਂ ਨੂੰ ਅੰਦਰੋਂ ਅੰਦਰੀ ਝੰਜੋੜ ਕੇ ਰੱਖ ਦਿਤਾ ਹੈ, ਸਰਕਾਰਾਂ ਦੇ ਨਾਲ ਨਾਲ ਸਮਾਜਿਕ ਸੰਸਥਾਵਾਂ ਨੂੰ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅੱਜ ਗੁਰ ਅਸੀਸ ਚੈਰੀਟੇਬਲ ਟਰੱਸਟ ਵਲੋਂ ਪਿੰਡ ਅਜਨਾਲੀ ਦੇ ਮੁੱਹਲਾ ਤ੍ਰਿਲੋਕਪੁਰੀ ਵਿਖੇ ਲਗਾਏ ਗਏ ਫਰੀ ਮੈਡੀਕਲ ਚੈਕਅੱਪ ਕੈਂਪ ਦੀ ਅਰੰਭਤਾ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰ ਅਸੀਸ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਲੋਂ ਇਨਸਾਨੀਅਤ ਦੇ ਭਰਪੂਰ ਜਜ਼ਬੇ ਨਾਲ ਹਲਕਾ ਅਮਲੋਹ ਅੰਦਰ ਅਜਿਹੇ ਕੈਂਪ ਲਗਵਾ ਕੇ ਜਿੱਥੇ ਲੋੜਵੰਦਾਂ ਅਤੇ ਗਰੀਬਾਂ ਦੀ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ ਉਥੇ ਸਮਾਜਿਕ ਬੁਰਾਈਆਂ ਨੂੰ ਠੱਲ ਪਾਉਣ ਲਈ ਵੀ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਅਤੇ ਟਰੱਸਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਯੂਥ ਅਕਾਲੀ ਦਲ ਦੇ ਸਰਪਰਸਤ ਬਿਕਰਮ ਸਿੰਘ ਮਜੀਠੀਆ ਦੀ ਸੋਚ ਨੂੰ ਲੈ ਕੇ ਬਣਾਇਆ ਗਿਆ ਇਹ ਟਰੱਸਟ ਜਿਥੇ ਪੂਰੇ ਪੰਜਾਬ ਅੰਦਰ ਸਮਾਜਿਕ ਬੁਰਾਈਆਂ ਦੇ ਖਿਲਾਫ ਡੱਟ ਕੇ ਪਹਿਰਾ ਦੇ ਰਿਹਾ ਹੈ ਉੱਥੇ ਹਲਕਾ ਅਮਲੋਹ ਅੰਦਰ ਲੋੜਵੰਦਾਂ ਦੀ ਮਦਦ ਵੀ ਪਹਿਲ ਦੇ ਆਧਾਰ ਤੇ ਕੀਤੀ ਜਾ ਰਹੀ ਹੈ, ਟਰੱਸਟ ਦਾ ਮੁੱਖ ਮਕਸਦ ਮੈਡੀਕਲ ਕੈਂਪ ਲਗਵਾ ਕੇ ਲੋੜਵੰਦਾਂ ਲਈ ਫਰੀ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣਾ, ਸਕੂਲਾਂ ਵਿਚ ਪੜਦੇ ਲੋੜਵੰਦ ਬੱਚਿਆਂ ਦੀ ਫੀਸ ਅਤੇ ਕਿਤਾਬਾਂ ਦਾ ਪ੍ਰਬੰਧ ਕਰਨਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਉਤਸ਼ਾਹਿਤ ਕਰਨਾ, ਵੱਧ ਤੋਂ ਵੱਧ ਰੁੱਖ ਲਗਵਾਉਣੇ ਅਤੇ ਸਮਾਜਿਕ ਬੁਰਾਈਆਂ ਭਰੂਣ ਹੱਤਿਆ ਅਤੇ ਦਾਜ ਵਿਰੁੱਧ ਜਾਗਰੂਕ ਕਰਨਾ ਹੈ। ਇਨਾਂ ਉਪਰਾਲਿਆਂ ਤੇ ਟਰੱਸਟ ਲੋਕਾਂ ਵਲੋਂ ਮਿਲ ਰਹੇ ਸਹਿਯੋਗ ਕਾਰਨ ਹਮੇਸ਼ਾਂ ਹੀ ਸੇਵਾ ਕਰਦਾ ਰਹੇਗਾ।ਕੈਂਪ ਦੌਰਾਨ ਡਾ. ਗੁਰਵਿੰਦਰ ਸਿੰਘ, ਡਾ. ਰਾਜਨ ਸ਼ਰਮਾ, ਡਾ. ਅਰਵਿੰਦਰ ਸ਼ਰਮਾ ਤੇ ਗੁਰਵਿੰਦਰ ਗੋਲੂ ਦੀ ਸਮੁੱਚੀ ਟੀਮ ਵਲੋਂ 400 ਦੇ ਲੱਗਭਗ ਮਰੀਜ਼ਾਂ ਦਾ ਚੈਕਅੱਪ ਕਰਕੇ ਮੁਫਤ ਦਵਾਈਆਂ ਦਿਤੀਆਂ ਗਈਆਂ। ।ਇਸ ਕੈਂਪ ਵਿਚ ਅਮਿਤ ਸਿੰਘ ਰਾਠੀ ਮੈਂਬਰ ਯੂਥ ਵਿਕਾਸ ਬੋਰਡ ਪੰਜਾਬ, ਭਿੰਦਰ ਸਿੰਘ ਜ਼ਿਲਾ ਪ੍ਰਧਾਨ ਬੀ.ਸੀ ਵਿੰਗ, ਜਤਿੰਦਰ ਸਿੰਘ ਧਾਲੀਵਾਲ ਜ਼ਿਲਾ ਜਨਰਲ ਸਕਤਰ, ਹਰਮੀਤ ਸਿੰਘ ਖਾਲਸਾ ਸਰਕਲ ਪ੍ਰਧਾਨ ਮੰਡੀ ਗੋਬਿੰਦਗੜ੍ਹ, ਬੀਬੀ ਅਮਰਜੀਤ ਕੌਰ ਮਾਲੜੇ ਮੈਂਬਰ ਜਨਰਲ ਕੌਂਸਲ ਪੰਜਾਬ, ਬੀਬੀ ਹਰਜੀਤ ਕੌਰ ਰਾਣੀ ਸਰਕਲ ਮੀਤ ਪ੍ਰਧਾਨ ਅਮਲੋਹ, ਬੀਬੀ ਲਖਵਿੰਦਰ ਕੌਰ ਪ੍ਰਧਾਨ ਨਸਰਾਲੀ, ਰਣਧੀਰ ਸਿੰਘ ਬਾਗੜੀਆ, ਹਰਮਿੰਦਰ ਸਿੰਘ ਇਕਬਾਲ ਨਗਰ, ਬਲਜੀਤ ਸਿੰਘ ਸੰਗਤਪੁਰਾ, ਸੋਮਨਾਥ ਸਰਪੰਚ ਅਜਨਾਲੀ, ਗੁਰਦੇਵ ਸਿੰਘ ਪੰਚ, ਝਲਮਲ ਸਿੰਘ ਪੰਚ, ਕ੍ਰਿਸ਼ਨਾ ਦੇਵੀ ਪੰਚ, ਰਾਮ ਪ੍ਰਕਾਸ਼ ਪੰਚ, ਬਲਬੀਰ ਸਿੰਘ ਪ੍ਰਧਾਨ ਐਸ.ਓ.ਆਈ, ਚਮਕੌਰ ਸਿੰਘ ਤੰਦਾਬੱਧਾ ਸੀਨੀਅਰ ਯੂਥ ਆਗੂ, ਅਮਨ ਸੇਖਵਾਂ, ਜਗਦੀਸ਼ ਲਾਲਕਾ, ਰਾਜੀ ਬਲਿੰਗ, ਹਰਬੰਸ ਸਿੰਘ ਹੂੰਝਣ, ਸਤਪਾਲ ਸਿੰਘ ਹੈਡ ਗ੍ਰੰਥੀ, ਸ਼ਮਸ਼ੇਰ ਸਿੰਘ ਧਾਲੀਵਾਲ, ਗੁਰਨਾਮ ਸਿੰਘ, ਰਣਜੋਧ ਸਿੰਘ, ਅਮਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਲਕੇ ਦੇ ਪੰਚ ਸਰਪੰਚ ਹਾਜ਼ਰ ਸਨ।