October 2, 2011 admin

ਸਪਰਿੰਗਫੀਲਡ ਮੇਲੇ ਵਿਚ ਭੰਗੜੇ ਨੇ ਖ਼ੂਬ ਰੰਗ ਬੰਨਿਆਂ

ਡੇਟਨ (ਚਰਨਜੀਤ ਸਿੰਘ ਗੁਮਟਾਲਾ): ਅਮਰੀਕਾ ਵਿੱਚ ਦੁਨੀਆਂ ਭਰ ਦੇ ਲੋਕ ਆ ਕੇ ਵੱਸੇ ਹੋਏ ਹਨ। ਵੱਖ ਵੱਖ ਮੁਲਕਾਂ ਦੇ ਸਭਿਆਚਾਰ ਨੂੰ ਦਰਸਾ ਕੇ ਅਮਰੀਕਾ ਵਿੱਚ ਰਹਿੰਦੇ ਲੋਕਾਂ ਵਿੱਚ ਵਖਰੇਵਿਆਂ ਦੇ ਬਾਵਜੂਦ ਉਨ੍ਹਾਂ ਵਿੱਚ ਇਕ ਸਾਂਝ ਪੈਦਾ ਕਰਨ ਲਈ ਅਮਰੀਕਾ ਦੇ ਹਰੇਕ ਸ਼ਹਿਰ ਵਿੱਚ ਮੇਲਾ ਲੱਗਦਾ ਹੈ। ਇਨ੍ਹਾਂ ਮੇਲਿਆਂ ਵਿੱਚ ਇਕ ਸਟੇਜ ‘ਤੇ ਵੱਖ ਵੱਖ ਸੰਗੀਤ, ਨਾਚ ਵਗੈਰਾ ਪੇਸ਼ ਕਰਕੇ ਜਿਥੇ ਅਮਰੀਕੀ ਲੋਕਾਂ ਦਾ ਮਨੋਰੰਜਨ ਪੈਦਾ ਕੀਤਾ ਜਾਂਦਾ ਹੈ, ਉਥੇ ਲੋਕਾਂ ਨੂੰ ਵਿਭਿੰਨ ਦੇਸ਼ਾਂ ਦੇ ਸੰਗੀਤ ਅਤੇ ਨਾਚਾਂ ਵਿੱਚ ਸਾਂਝਾਂ ਅਤੇ ਵਖਰੇਵਿਆਂ ਤੋਂ ਜਾਣਕਾਰੀ ਮਿਲਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਮੇਲਿਆਂ ਵਿੱਚ ਆਪੋ ਆਪਣੇ ਦੇਸ਼ ਦਾ ਪਹਿਰਾਵਾ, ਖਾਣਾ, ਰਹਿਣੀ ਬਹਿਣੀ ਆਦਿ ਬਾਰੇ ਵੀ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲਦਾ ਹੈ। ਇਸ ਤਰ੍ਹਾਂ ਜਿਥੇ ਇਹ ਮੇਲੇ ਅਮਰੀਕਨਾਂ ਨੂੰ ਜਾਣਕਾਰੀ ਦਿੰਦੇ ਹਨ, ਉਥੇ ਅਮਰੀਕਾ ਵਿੱਚ ਵੱਸਦੇ ਲੋਕਾਂ ਨੂੰ ਆਪੋ ਆਪਣੇ ਮੁਲਕ ਨਾਲ ਜੁੜੇ ਰਹਿਣ ਦਾ ਮੌਕਾ ਮਿਲਦਾ ਹੈ। ਇਸ ਤਰ੍ਹਾਂ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ।

         ਓਹਾਇਹੋ ਸੂਬੇ ਦੇ ਪ੍ਰਸਿੱਧ ਸ਼ਹਿਰ ਸਪਰਿੰਗਫ਼ੀਲਡ ਵਿਖੇ 15 ਵਾਂ ਸਿਟੀ ਮੇਲਾ ਸਿਟੀ ਹਾਲ ਪਲਾਜ਼ਾ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ।ਰਸਮੀ ਉਦਘਾਟਨ ਦੀ ਰਸਮ ਮੇਅਰ ਵੈਰਨ ਕੋਪਲੈਡ ਨੇ ਅਦਾ ਕੀਤੀ।  ਸਟੇਜ ‘ਤੇ ਵੱਖ ਵੱਖ ਦੇਸ਼ਾਂ ਤੋਂ ਆਏ ਲੋਕਾਂ ਜਿੰਨ੍ਹਾਂ ਵਿੱਚ ਚੀਨੀ, ਜਪਾਨੀ, ਆਇਰਲੈਂਡ ਆਦਿ ਸ਼ਾਮਲ ਸਨ ਨੇ ਆਪੋ ਆਪਣੇ ਸੰਗੀਤ ਨਾਲ ਦਰਸ਼ਕਾਂ ਦਾ ਮਨ ਮੋਹਿਆ। ਇਥੋਂ ਦੇ ਅਫਰੀਕੀ ਅਮਰੀਕੀਆਂ ਨੇ ਵੀ ਆਪਣੇ ਰਿਵਾਇਤੀ ਸੰਗੀਤ ਨਾਲ ਖੂਬ ਰੌਣਕਾਂ ਲਾਈਆਂ।ਇਸੇ ਸਟੇਜ਼ ਉਪਰ   ਅਵਤਾਰ ਸਿੰਘ ਸਪਰਿੰਗਫ਼ੀਲਡ , ਸਰਬਜੀਤ ਕੌਰ, ਕਰਨਵੀਰ ਸਿੰਘ,ਇੰਜ.ਰਾਜਪਾਲ ਸਿੰਘ ਬਜਾਜ, ਇੰਜ.ਸਮੀਪ ਸਿੰਘ ਗੁਮਟਾਲਾ,ਮਨਪ੍ਰੀਤ ਸਿੰਘ, ਰਵਜੋਤ ਕੌਰ, ਗੁਰਜੀਤ  ਕੌਰ ਬਜਾਜ਼,, ਹਰਲੀਨ ਕੌਰ ਬਜਾਜ, ਗੁਨਮੀਤ ਕੌਰ ਬਜਾਜ,ਕਮਲਜੀਤ ਕੌਰ ਤੇ ਰੁਪਿੰਦਰ ਕੌਰ ਵੱਲੋਂ ਪਾਏ   ਭੰਗੜੇ ਨੇ ਖੂਬ ਰੰਗ ਬੰਨਿਆ ਤੇ ਅਮਰੀਕਨਾਂ ਨੇ ਤਾੜੀਆਂ ਮਾਰ ਮਾਰ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ।ਕਈ ਤਾਂ ਨਚਣ ਵੀ ਲੱਗ ਪਏ,ਕਿਉਂਕਿ ਪੰਜਾਬੀ ਮਿਊਜ਼ਕ ਅਮਰੀਕਨਾਂ ਨੂੰ ਬਹੁਤ ਪਸੰਦ ਹੈ।

         ਪੰਜਾਬੀ ਸਭਿਆਚਾਰ ਤੋਂ ਜਾਣੂ ਕਰਾਉਣ ਲਈ ਲਗਾਈ ਗਈ ਪ੍ਰਦਰਸ਼ਨੀ ਵਿੱਚ ਹਰਮੋਨੀਅਮ, ਢੋਲ, ਚਿਮਟਾ, ਬੀਨ, ਸੁਰਾਹੀ, ਚਰਖਾ, ਮਧਾਣੀ, ਪੀੜੀ, ਆਟਾ ਪੀਣ ਵਾਲੀ ਚੱਕੀ, ਪੱਖੀਆਂ ਆਦਿ ਰੱਖੀਆਂ ਗਈਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਸਿੱਖ ਫੌਜੀਆਂ, ਡਾ. ਮਨਮੋਹਨ ਸਿੰਘ ਦੀਆਂ ਰਾਸ਼ਟਰਪਤੀ ਓਬਾਮਾ ਅਤੇ ਸਾਬਕਾ ਰਾਸ਼ਟਰਪਤੀ ਬੁਸ਼ ਨਾਲ ਤਸਵੀਰਾਂ ‘ਤੇ ਸਿੱਖ ਧਰਮ ਨਾਲ ਸਬੰਧਿਤ ਹੋਰ ਤਸਵੀਰਾਂ ਦੀ ਪ੍ਰਦਰਸ਼ਂਨੀ ਲਗਾਈ ਗਈ।ਸਿੱਖ ਧਰਮ ਤੇ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਪੁਸਤਕਾਂ ਵੀ ਰੱਖੀਆਂ ਗਈਆਂ । ਅਮਰੀਕਨਾਂ ਨੇ ਇਨ੍ਹਾਂ ਵਿੱਚ ਕਾਫੀ ਦਿਲਚਸਪੀ ਦਿਖਾਈ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਬਹੁਤ ਸਾਰਿਆਂ ਨੇ ਸਿੱਖ ਧਰਮ ਨਾਲ ਸਬੰਧਤ ਪੁਸਤਕਾਂ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਖ੍ਰੀਦਣ ਦੀ ਇੱਛਾ ਜਾਹਿਰ ਕੀਤੀ।ਇਸ ਮੌਕੇ ‘ਤੇ ਸਿਖ ਧਰਮ ਨਾਲ ਸਬੰਧਤ  ਇਕ ਹਜ਼ਾਰ ਦੇ ਕਰੀਬ ਪੈਂਫਲਿਟ ਵੰਡੇ।ਪੰਜਾਬੀ ਸਟਾਲ ਦੇ ਬਾਹਰ ਕੇਨ ਅਤੇ ਮੇਰੀ ਦੀ ਟੀਮ ਨੇ ਵੀ ਆਪਣਾ ਸੰਗੀਤ ਪੇਸ਼ ਕਰਕੇ ਖ਼ੂਬ ਰੌਣਕਾਂ ਲਾਈਆਂ।ਇਹ ਟੀਮ ਜਰਮਨ ਤੇ ਅਮਰੀਕੀ ਸੰਗੀਤ ਨੂੰ ਮਿਲਾ ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ।
         ਇਸ ਮੇਲੇ ਦਾ ਭਾਰਤੀਆਂ ਨੇ ਵੀ ਕਾਫੀ ਗਿਣਤੀ ਵਿਚ ਆਨੰਦ ਮਾਣਿਆ । ਇਨ੍ਹਾਂ ਵਿਚ ਹੋਰਨਾਂ ਤੋਂ ਇਲਾਵਾ ਡਾ ਤਰਸੇਮ ਲਾਲ ਗਰਗ,ਡਾ.ਲੀਲਾ ਗਰਗ, ਸ. ਗੁਰਜਤਿੰਦਰ ਸਿੰਘ ਮਾਨ,ਸ. ਗੁਰਦੀਪ ਸਿੰਘ ਮਾਨ,ਡਾ. ਚਰਨਜੀਤ ਸਿੰਘ ਗੁਮਟਾਲਾ,  ਇੰਜ.ਪਿਆਰਾ ਸਿੰਘ ਸੈਂਬੀ, ਪ੍ਰੋਫੈਸਰ ਬਲਬੀਰ ਸਿੰਘ ਚੀਮਾ,ਸ੍ਰੀ ਮਤੀ ਗੁਰਮੀਤ ਕੌਰ ਚੀਮਾ, ਸ੍ਰੀ ਮਤੀ ਚਰਨਜੀਤ ਕੌਰ ਗੁਮਟਾਲਾ ,ਸ੍ਰੀ ਮਤੀ ਪਲਵਿੰਦਰ ਕੌਰ,ਇੰਜ. ਧਨਵੰਤ ਸਿੰਘ,ਨਾਇਟ ਇੰਨ ਦੇ ਸ੍ਰੀ ਕੀਰਤੀ ਸੇਠ, ਸ੍ਰੀ ਵਿਸ਼ਨੂੰ ਪਟੇਲ,ਰਮਾਂਡਾ ਹੋਟਲ ਦੇ ਸ੍ਰੀ ਨਮੇਸ਼,ਡੇਅਜ਼ ਇੰਨ ਦੇ ਸ਼੍ਰੀ ਡੈਨੀ ਪਟੇਲ, ਕੁਆਲਟੀ ਇੰਨ ਦੇ ਸ੍ਰੀ ਸ਼ਾਨ ਪਟੇਲ  ਆਦਿ ਸ਼ਾਮਲ ਸਨ।        
                                                                                   
ਮਿਸਟਰ ਕ੍ਰਿਸ ਮੂਰ ਜੋ ਕਿ ਇਸ ਪ੍ਰੋਗਰਾਮ ਦੇ ਪ੍ਰਧਾਨ ਸਨ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ। ਸੁਰੱਖਿਆ ਦੀ ਜੁੰਮੇਵਾਰੀ ਸ਼ੈਰਫ਼ ਮਿਸਟਰ ਜੀਨ ਕੈਲੀ ਨੇ ਨਿਭਾਈ ਜਿਥੇ ਲੋਕਾਂ ਨੇ ਜਾਪਾਨੀ, ਕੰਬੋਡੀਆ, ਚੀਨੀ, ਮੈਕਸੀਕਨ ਅਮਰੀਕੀ ਖਾਣਿਆਂ ਦਾ ਸੁਆਦ ਮਾਣਿਆ ਉਥੇ ਅਜੰਤਾ ਇੰਡੀਆ ਤੇ ਜੀਤ ਇੰਡੀਆ ਵਲੋਂ ਪੰਜਾਬੀ ਖਾਣੇ ਦਾ ਲੁਤਫ ਵੀ ਉਨ੍ਹਾਂ ਨੇ ਖ਼ੂਬ ਉਠਾਇਆ।ਕੁਝ ਅਮੀਕੀਆਂ ਨਾਲ ਗਲਬਾਤ ਕਰਨ ‘ਤੇ ਉਨ੍ਹਾਂ ਦੱਸਿਆ ਕਿ ਉਹ ਸਾਗ ਪਨੀਰ ਤੇ ਅੰਬ ਵਾਲੀ ਲਸੀ ਨੂੰ ਬਹੁਤ ਪਸੰਦ ਕਰਦੇ ਹਨ।ਕੁਝ ਨੇ ਚਿਕਨ ਕਰੀ ਨੂੰ ਸਭ ਤੋਂ ਵੱਧ ਪਸੰਦ ਦੱਸਿਆ।ਕੁਝ ਨੇ ਤਾਂ ਇੱਥੋਂ ਤੀਕ ਕਿਹਾ ਕਿ ਉਹ ਪੰਜਾਬੀ ਖਾਣੇ ਖਾਣ ਲਈ ਉਚੇਚਾ ਇਸ ਮੇਲੇ ਵਿਚ ਆਉਂਦੇ ਹਨ ਕਿਉਂਕਿ ਸਪਰਿੰਗਲਡ ਦੇ ਆਸ ਪਾਸ ਕੋਈ ਇੰਡੀਅਨ ਰੈਸਟੋਰੈਂਟ ਨਹੀਂ ਹੈ।ਐਗਜ਼ੈਕਟਿਵ ਇਨ ਮੋਟਲ ਦੇ ਮਾਲਕ ਸ.ਅਵਤਾਰ ਸਿੰਘ ਸਪਰਿੰਗਫ਼ੀਲਡ ਦਾ ਸਾਰਾ ਪ੍ਰਵਾਰ ਸਰਦਾਰਨੀ ਸਰਬਜੀਤ ਕੌਰ ਦੀ ਅਗਵਾਈ ਵਿਚ ਪਿਛਲੇ 10 ਸਾਲਾਂ ਮੇਲੇ ਵਿਚ ਸਟਾਲ ਲਾਉਣ ਅਤੇ ਸਭਿਆਚਾਰ ਪ੍ਰੋਗਰਾਮ ਪੇਸ਼ ਕਰਦਾ ਆ ਰਿਹਾ

Translate »