ਚੰਡੀਗੜ -ਚੌਣ ਕਮਿਸ਼ਨ ਵੱਲੋ ਸ਼੍ਰੀ ਜਸਪਾਲ ਭੱਟੀ ਨੂੰ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੌਣਾਂ ਅਤੇ ਚੌਣ ਸੂਚੀਆਂ ਦੀ ਸੁਧਾਈ ਲਈ ਬ੍ਰਾਂਡ ਆਈਕਾਨ ਚੁਣਿਆ ਗਿਆ ਹੈ।ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਚੌਣ ਅਧਿਕਾਰੀ ਪੰਜਾਬ ਮੈਡਮ ਕੁਸੁਮਜੀਤ ਸਿੱਧੂ ਨੇ ਇਸ ਮਹੱਤਵਪੂਰਨ ਜਮਹੂਰੀ ਅਭਿਆਸ ਲਈ ਚੌਣ ਕਮਿਸ਼ਨ ਵੱਲੋ ਸ਼੍ਰੀ ਭੱਟੀ ਨੂੰ ਬ੍ਰਾਂਡ ਆਈਕਾਨ ਚੁਣਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।ਸ਼੍ਰੀ ਭੱਟੀ ਚੰਡੀਗੜ ਤੋਂ ਇੱਕ ਕੌਮੀ ਸ਼ਖਸੀਅਤ ਹਨ ਜਿਹਨਾਂ ਨੇ ਹਾਸਰਸ ਅਤੇ ਵਿਅੰਗ ਦੇ ਖੇਤਰ ਵਿੱਚ ਬੇਹਤਰੀਨ ਕੰਮ ਕੀਤਾ ਹੈ।ਸ਼੍ਰੀ ਭੱਟੀ ਦੇ ਵਿਅੰਗ ਦਾ ਕੇਂਦਰ ਬੇਸ਼ੁਮਾਰ ਭ੍ਰਿਸ਼ਟਾਚਾਰ ਅਤੇ ਸਮਾਜਿਕ ਬੁਰਾਈਆਂ ਰਹੈ ਹਨ।
ਮੈਡਮ ਸਿੱਧੂ ਨੇ ਕਿਹਾ ਕਿ ਬ੍ਰਾਂਡ ਆਈਕਾਨ ਵਿੱਚ ਬਹੁਤ ਸਾਰੇ ਪੱਖ ਜਿਹਨਾਂ ਵਿੱਚ ਲੋਕਾਂ ਦੀ ਪਸੰਦ,ਲੋਕਾਂ ਵਿੱਚ ਪਹਿਚਾਣ,ਗੈਰ ਰਾਜਨੀਤਿਕ ਅਤੇ ਸਾਫ਼ਅਕਸ਼ ਸ਼ਾਮਲ ਹਨ।ਉਹਨਾਂ ਕਿਹਾ ਕਿ ਸ਼ਭੱਟੀ ਕਂਈ ਵਰਿਆਂ ਤੋਂ ਫਿਲਮਾਂ ਅਤੇ ਟੀ ਵੀ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਅਤੇ ਕੇਵਲ ਪੰਜਾਬ ਹੀ ਨਹੀ ਬਲਕਿ ਦੂਜੇ ਮੁਲਕਾਂ ਵਿੱਚ ਵੀ ਇਹ ਸਾਫ਼ ਅਤੇ ਉਦੇਸ਼ਪੂਰਨ ਵਿਅੰਗ ਵੱਜੋਂ ਪਛਾਣੇ ਜਾਂਦੇ ਹਨ।ਸ਼੍ਰੀ ਭੱਂਟੀ ਪੰਜਾਬ ਵਿਧਾਨ ਸਭਾ ਚੌਣਾਂ ਦੀ ਪ੍ਰਕਿਰਿਆ ਦੇ ਸਮਾਪਨ ਤੱਕ ਬ੍ਰਾਂਡ ਆਈਕਾਨ ਵੱਜੋਂ ਚੌਣ ਕਮਿਸ਼ਨ ਦੇ ਸਾਰੇ ਪ੍ਰਿੰਟ ਅਤੇ ਵਿਜੂਅਲ ਵਿਗਿਆਪਨਾਂ ਵਿੱਚ ਭੂਮਿਕਾ ਨਿਭਾਉਣਗੇ।ਉਹਨਾਂ ਅੱਗੇ ਦੱਸਿਆ ਕਿ ਸ਼੍ਰਭੱਟੀ ਨੇ ਥੈਂਕਯੂ,ਉਲਟਾ ਪੁਲਟਾ,ਫਲਾਪ ਸ਼ੋ ਆਦਿ ਟੈਲੀਵੀਜ਼ਨ ਸੀਰੀਅਲਾਂ ਨੂੰ ਨਿਰਦੇਸ਼ਤ ਅਤੇ ਨਿਰਮਾਣ ਕੀਤਾ ਹੈ।ਉਹਨਾਂ ਨੇ ਕਈ ਹਿੰਦੀ ਫਿਲਮਾਂ ਵਿੱਚ ਵਧੀਆ ਭੂਮਿਕਾ ਨਿਭਾਈ ਹੈ।
ਚੌਕ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਮੈਡਮ ਸਿੰਧੂ ਨੇ ਦੱਸਿਆ ਕਿ ਚੌਣ ਸੂਚੀਆਂ ਦੀ ਸੁਧਾਈ ਦਾ ਕੰਮ 4 ਅਕਤੂਬਰ ਤੋਂ ਆਰੰਭ ਹੋ ਜਾਵੇਗਾ ਅਤੇ 20 ਅਕਤੂਬਰ ਤੱਕ ਚਲਦਾ ਰਹੇਗਾ। ਇਸ ਸਮੇਂ ਦੌਰਾਨ ਦੇਸ਼ ਦਾ ਕੋਈ ਵੀ ਨਾਗਰਿਕ ਜੋ ਆਪਣੀ ਵੋਟ ਬਣਾਉਣ ਲਈ ਯੋਗ ਹੈ,ਸਬੰਧਤ ਚੌਣ ਰਜਿਸਟ੍ਰੇਸ਼ਨ ਅਧਿਕਾਰੀ ਕੋਲ ਇਸ ਸਬੰਧੀ ਅਪਲਾਈ ਕਰ ਸਕਦਾ ਹੈ।ਇਕ ਵੋਟਰ ਜੋ ਆਪਣੇ ਆਪ ਨੂੰ ਵੋਟਰ ਵੱਜੋਂ ਰਜਿਸਟਰ ਕਰਾਉਣਾ ਚਾਹੁੰਦਾ ਹੈ ਉੇਸ ਨੂੰ ਫਾਰਮ 6 ਤੇ ਅਪਲਾਈ ਕਰਨਾ ਹੋਵੇਗਾ।ਇਸ ਸਬੰਧੀ ਚੌਣ ਕਮਿਸ਼ਨ ਦੇ ਦੂਜੇ ਫਾਰਮ ਵੀ ਹਨ ਜੋ ਕਿ ਜ਼ਰ੍ਵਰਤ ਅਨੂਸਾਰ ਭਰੇ ਜਾ ਸਕਦੇ ਹਨ।ਇਹ ਫਾਰਮ ਖੇਤਰ ਦੇ ਬੂਥ ਲੇਵਲ ਅਧਿਕਾਰੀਆਂ ਜਾਂ ਚੌਣ ਰਜਿਸਟਰੇਸ਼ਨ ਅਧਿਕਾਰੀਆਂ ਕੋਲ ਉਪਲੱਬਧ ਹਨ।ਇਹਨਾਂ ਫਾਰਮਾਂ ਨੂੰ www.ceopunjab.nic.in ਤੇ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਇੱਕ ਵਿਸ਼ੇਸ਼ ਸਰਚ ਸੁਵਿਧਾ ਵੀ www.ceopunjab.nic.in ਉਪਲੱਬਧ ਹੈ ਜਿਥੇ ਕੋਈ ਵੀ ਵਿਅਕਤੀ ਆਪਣੀ ਵੋਟਰ ਵੇਰਵਾ ਆਪਣੇ ਘਰ ਵਿੱਚ ਹੀ ਆਨਲਾਈਨ ਵੇਖ ਸਕਦਾ ਹੈ। ਕਿਸੇ ਵੀ ਸ਼ਿਕਾਇਤ ਲਈ ਸਬੰਧਤ ਜਿਲਾ ਡਿਪਟੀ ਕਮਿਸ਼ਨਰ ਜਾਂ ਚੌਣ ਰਜਿਸਟਰੇਸ਼ਨ ਅਧਿਕਾਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਇਕ ਟੋਲ ਫਰੀ ਲਾਈਨ "੧੯੫੦" ਪਹਿਲਾਂ ਹੀ ਮੁੱਖ ਚੌਣ ਅਧਿਕਾਰੀ ਪੰਜਾਬ ਦੇ ਦਫ਼ਤਰ ਵਿੱਚ ਕਾਰਜ਼ਸ਼ੀਲ ਹੈ।