October 2, 2011 admin

ਅਕਾਲੀR09;ਭਾਜਪਾ ਸਰਕਾਰ ਨੇ ਹਮੇਸਾ ਹੀ ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆR09;ਬਾਦਲ

R09;ਗਿੱਦੜਬਾਹਾ ਵਿਚ ਜੈਨ ਸਮਾਜ ਵੱਲੋਂ ਤਪਾਚਾਰੀਆ ਸ੍ਰੀ ਹੇਮ ਕੁੰਵਰ ਜੀ ਮਹਾਰਾਜ ਦੀ 88ਵੀਂ ਜੈਯੰਤੀ ਸਮਾਰੋਹ ਆਯੋਜਿਤ
ਗਿੱਦੜਬਾਹਾ-ਅਕਾਲੀR09;ਭਾਜਪਾ ਸਰਕਾਰ ਰਾਜ ਵਿਚ ਹਰ ਧਰਮ ਦਾ ਸਤਿਕਾਰ ਕਰਦੀ ਹੈ ਅਤੇ ਇਹੀ ਕਾਰਨ ਹੈ ਕਿ ਪੰਜਾਬ ਵਿਚ ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਬਰਕਰਾਰ ਹੈ ਜਦੋਂ ਕਿ ਦੇਸ਼ ਦੇ ਦੂਜੇ ਸੂਬਿਆਂ ਵਿਚ ਨਿੱਤ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਰਹਿੰਦੀ ਹੈ।
ਇਹ ਵਿਚਾਰ ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਵਿਖੇ ਐਸ. ਐਸ. ਜੈਨ ਸਭਾ ਵੱਲੋਂ ਆਯੋਜਿਤ ਤਪਾਚਾਰੀਆ ਸ੍ਰੀ ਹੇਮ ਕੁੰਵਰ ਜੀ ਮਹਾਰਾਜ ਦੀ 88ਵੀਂ ਜੈਯੰਤੀ ਸਮਾਗਮ ਮੌਕੇ ਲੋਕਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਡੀ ਸਰਕਾਰ ਲਈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਦਰਸ਼ ਹੈ। ਅਕਾਲੀ ਭਾਜਪਾ ਸਰਕਾਰ ਸਭ ਧਰਮਾਂ ਦਾ ਸਤਿਕਾਰ ਕਰਦੀ ਹੈ ਇਸੇ ਕਾਰਨ ਸਭ ਧਰਮਾਂ ਦੇ ਲੋਕ ਇਸ ਸਰਕਾਰ ਵਿਚ ਆਪਣਾ ਵਿਸ਼ਵਾਸ ਜਿਤਾਉਂਦੇ ਹਨ। ਪੰਜਾਬ ਸਰਕਾਰ ਵੱਲੋਂ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਲਈ ਘੱਟ ਗਿਣਤੀ ਕਮਿਸ਼ਨ ਬਣਾਇਆ ਗਿਆ ਹੈ ਜਿਸ ਵਿਚ ਰਾਜ ਦੀਆਂ ਸਮੂਹ ਘੱਟ ਗਿਣਤੀਆਂ ਦੇ ਨੁਮਾਇੰਦੇ ਸਾਮਿਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਦੇ ਸਿਆਸੀ, ਆਰਥਿਕ ਅਤੇ ਸਮਾਜਿਕ ਹਿੱਤ ਸਾਡੀ ਸਰਕਾਰ ਦੇ ਰਾਜ ਵਿਚ ਪੁਰੀ ਤਰਾਂ ਸੁਰੱਖਿਅਤ ਹਨ। 
ਸ: ਬਾਦਲ ਨੇ ਤਪਾਚਾਰੀਆ ਸ੍ਰੀ ਹੇਮ ਕੁੰਵਰ ਜੀ ਮਹਾਰਾਜ ਦੇ ਜੀਵਨ ਵਿਰਤਾਂਤ ਦਾ ਜਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ਵਿਚ ਹਮੇਸਾ ਹੀ ਜੈਨ ਧਰਮ ਦਾ ਪ੍ਰਚਾਰ ਕਰਨ ਲਈ ਵੱਡਮੁੱਲਾ ਯੋਗਦਾਨ ਪਾਇਆ ਅਤੇ ਸਮਾਜ ਸੇਵਾ ਅਤੇ ਸਿੱਖਿਆ ਦੇ ਖੇਤਰ ਵਿਚ ਵੀ ਭਰਪੂਰ ਉਪਰਾਲੇ ਕੀਤੇ। ਉਨ੍ਹਾਂ ਵੱਲੋਂ ਰਾਮਾ ਮੰਡੀ ਵਿਖੇ ਤਪਾਚਾਰੀਆ ਜੈਨ ਗਰਲਜ਼ ਕਾਲਜ, ਬਾਘਾਪੁਰਾਣਾ ਵਿਖੇ ਹੋਮਿਓਪੈਥੀ ਚੈਰੀਟੇਬਲ ਸੁਸਾਇਟੀ, ਮਲੇਰਕੋਟਲਾ ਵਿਖੇ ਗੁਰੂਧਾਮ ਤੀਰਥ ਦਾ ਨਿਰਮਾਣ ਅਤੇ ਖੰਨਾ ਵਿਚ ਸਿਲਾਈ ਸਿਖਲਾਈ ਸੈਂਟਰ ਕਾਇਮ ਕੀਤੇ। ਉਨ੍ਹਾਂ ਨੇ ਇਕ ਸਾਲ ਤੋਂ ਵੱਧ ਦਾ ਸਮਾਂ ਗਿੱਦੜਬਾਹਾ ਵਿਖੇ ਬਿਤਾਇਆ ਅਤੇ ਲੋਕਾਂ ਨੂੰ ਜੈਨ ਧਰਮ ਦਾ ਮਹਾਨ ਉਪਦੇਸ਼ ਦਿੱਤਾ।
ਗਿੱਦੜਬਾਹਾ ਖੇਤਰ ਨਾਲ ਆਪਣੇ ਮੋਹ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਸ: ਬਾਦਲ ਨੇ ਕਿਹਾ ਕਿ ਇੱਥੋਂ ਦੇ ਲੋਕਾਂ ਨਾਲ ਮੇਰਾ ਬਹੁਤ ਪੁਰਾਣਾ ਅਤੇ ਗਹਿਰਾ ਸਬੰਧ ਹੈ ਅਤੇ ਮੇਰੇ ਸਿਆਸੀ ਜੀਵਨ ਦੀ ਨੀਂਹ ਵੀ ਇਸ ਹਲਕੇ ਨੇ ਮਜਬੂਤ ਕੀਤੀ ਸੀ। ਇਸੇ ਕਾਰਨ ਜਦ ਵੀ ਗਿੱਦੜਬਾਹਾ ਦੇ ਲੋਕਾਂ ਤੋਂ ਮੈਨੂੰ ਸੱਦਾ ਮਿਲਦਾ ਹੈ ਮੈਂ ਆਪਣੇ ਸਾਰੇ ਰੁਝਵੇਂ ਛੱਡ ਕੇ ਇੱਥੇ ਪਹੁੰਚਦਾ ਹਾਂ। 
ਇਸ ਮੌਕੇ ਉਨ੍ਹਾਂ ਸ੍ਰੀ ਮਹਾਵੀਰ ਜੈਨ ਧਰਮਸ਼ਾਲਾ ਦੀ ਉਸਾਰੀ ਲਈ 11 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਣ ਕੀਤਾ ਅਤੇ ਜੈਨ ਸਮਾਜ ਵੱਲੋਂ ਉਨ੍ਹਾਂ ਨੂੰ ਮਾਲਾ, ਦੁਸ਼ਾਲਾ ਅਤੇ ਇਕ ਸਨਮਾਨ੍ਹ ਚਿਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਤੋਂ ਪਹਿਲਾਂ ਸ੍ਰੀ ਪ੍ਰਦੀਪ ਰਸ਼ਮੀ ਜੀ ਮਹਾਰਾਜ ਨੇ ਇਸ ਜੈਯੰਤੀ ਮੌਕੇ ਆਪਣੇ ਪ੍ਰਵਚਨਾਂ ਵਿਚ ਜੈਨ ਧਰਮ ਬਾਰੇ ਜਾਣਕਾਰੀ ਦਿੱਤੀ। 
ਹੋਰਨਾਂ ਤੋਂ ਇਲਾਵਾ ਇਸ ਮੌਕੇ ‘ਤੇ ਸ: ਕੇ.ਜੇ.ਐਸ. ਚੀਮਾ ਵਿਸ਼ੇਸ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ, ਸ: ਪੀ.ਐਸ. ਗਰੇਵਾਲ ਡੀ.ਆਈ.ਜੀ. ਬਠਿੰਡਾ, ਸ: ਅਰਸ਼ਦੀਪ ਸਿੰਘ ਥਿੰਦ ਡਿਪਟੀ ਕਮਿਸ਼ਨਰ, ਸ: ਇੰਦਰ ਮੋਹਨ ਸਿੰਘ ਐਸ.ਐਸ.ਪੀ., ਸ੍ਰੀ ਅਮਿਤ ਢਾਕਾ ਏ.ਡੀ.ਸੀ., ਸ: ਗੁਰਪਾਲ ਸਿੰਘ ਗੋਰਾ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਬਿਹਾਰੀ ਲਾਲ ਜੈਨ ਸਰਪ੍ਰਸਤ ਐਸ.ਐਸ. ਜੈਨ ਸਭਾ, ਸ੍ਰੀ ਸੁਭਾਸ਼ ਜੈਨ ਪ੍ਰਧਾਨ, ਸ੍ਰੀ ਵਿਜੇ ਕੁਮਾਰ ਜੈਨ ਸਕੱਤਰ, ਸ੍ਰੀ ਰਾਜਿੰਦਰ ਜੈਨ ਪ੍ਰਧਾਨ ਯੁਵਕ ਮੰਡਲ, ਅਸੋਕ ਕੁਮਾਰ ਜੈਨ, ਸ੍ਰੀ ਰਾਕੇਸ ਜੈਨ ਪ੍ਰਧਾਨ ਐਸ. ਐਸ. ਜੈਨ ਮਹਾਸਭਾ ਲੁਧਿਆਣਾ ਉੱਤਰ ਭਾਰਤ ਆਦਿ ਵੀ ਹਾਜਰ ਸਨ। 
ਕੈਪਸ਼ਨ
2 ਐਮ.ਕੇ.ਟੀ.01 ਅਤੇ 02.ਜੇ.ਪੀ.ਜੀ.    ਜੈਨ ਸਮਾਜ ਦੇ ਅਹੁਦੇਦਾਰ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੂੰ ਗਿੱਦੜਬਾਹਾ ਵਿਖੇ ਆਯੋਜਿਤ ਸਮਾਗਮ ਦੌਰਾਨ ਸਨਮਾਨਤ ਕਰਦੇ ਹੋਏ।
2 ਐਮ.ਕੇ.ਟੀ.03.ਜੇ.ਪੀ.ਜੀ.    ਜੈਨ ਸਮਾਜ ਦੇ ਗਿੱਦੜਬਾਹਾ ਵਿਖੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ: ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ
2 ਐਮ.ਕੇ.ਟੀ. 04 ਅਤੇ 05.ਜੇ.ਪੀ.ਜੀ.     ਗਿੱਦੜਬਾਹਾ ਵਿਖੇ ਜੈਨ ਸਮਾਜ ਦੇ ਸਮਾਗਮ ਮੌਕੇ ਹਾਜਰ ਇਕੱਠ ਦਾ ਦ੍ਰਿਸ਼।

Translate »