ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦੀਆਂ ਅਸਥੀਆਂ ਨੂੰ ਸਾਹਿਤਕਾਰਾਂ ,ਰੰਗਕਰਮੀਆਂ ਅਤੇ ਕਲਾਪ੍ਰੇਮੀਆਂ ਨੇ ਸ਼ਰਧਾ ਦੇ ਫੁੱਲ ਅਰਪਤ ਕੀਤੇ
ਲੁਧਿਆਣਾ – ਪੰਜਾਬੀ ਦੇ ਸ਼੍ਰੋਮਣੀ ਨਾਟਕਕਾਰ ਸਰਦਾਰ ਗੁਰਸ਼ਰਨ ਸਿੰਘ ਦੀਆਂ ਅਸਥੀਆਂ ਨੂੰ ਲੁਧਿਆਣਾ ਵਿਖੇ ਪਹੁੰਚਣ ਤੇ ਸਾਹਿਤਕਾਰਾਂ ,ਰੰਗਕਰਮੀਆਂ ਅਤੇ ਕਲਾਪ੍ਰੇਮੀਆਂ ਨੇ ਸ਼ਰਧਾ ਦੇ ਫੁੱਲ ਅਰਪਤ ਕੀਤੇ । ਪੰਜਾਬੀ ਨਾਟ ਅਕਾਦਮੀ ਦੇ ਚੇਅਰਮੈਨ ਸੰਤੋਖ ਸਿੰਘ ਸੁਖਾਣਾ ਦੇ ਉਪਰਾਲੇ ਨਾਲ ਚੰਡੀਗੜ ਤੋਂ ਚਲਕੇ ਹੁਸੈਨੀਵਾਲਾ ਦੇ ਸਫਰ ਦੌਰਾਨ ਇਸ ਮਹਾਨ ਲੋਕ ਨਾਇਕ ਦੀਆਂ ਅਸਥੀਆਂ ਨੂੰ ਪੰਜਾਬੀ ਭਵਨ ਦੇ ਖੁਲ•ੇ ਰੰਗ ਮੰਚ ਮੰਚ ਤੇ ਸ਼ਰਧਾ ਭੇਂਟ ਕਰਦਿਆਂ ਡਾ. ਸੁਰਜੀਤ ਪਾਤਰ ਨੇ ਇਹਨਾ ਪਲਾਂ ਨੂੰ ਇਤਿਹਾਸਕ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਇਸ ਧਰਤੀ ਦੀ ਖੁਸ਼ਕਿਸਮਤੀ ਹੈ ਜਿਥੇ ਖੜਕੇ ਸ. ਗੁਰਸ਼ਰਨ ਸਿੰਘ ਲੋਕਾਂ ਦੀ ਅਵਾਜ਼ ਬਣਦੇ ਸਨ । ਡਾ. ਪਾਤਰ ਕਿਹਾ ਕਿ ਅਵਾਮ ਦੇ ਨਾਇਕ ਕਦੇ ਮਰਦੇ ਨਹੀਂ ਇਸੇ ਤਰਾਂ ਸ. ਗੁਰਸ਼ਰਨ ਸਿੰਘ ਦੀ ਸੋਚ ਵੀ ਹਮੇਸ਼ਾ ਜਿਉਂਦੀ ਰਹੇਗੀ ।
ਸ. ਗੁਰਸ਼ਰਨ ਸਿੰਘ ਦੀ ਦੇ ਜਵਿਨ ਸਾਥੀ ਸ਼੍ਰੀਮਤੀ ਕੈਲਾਸ਼ ਕੌਰ, ਪਰਿਵਾਰ ਅਤੇ ਰੰਗਕਰਮੀਆਂ ਦੇ ਵੱਡੇ ਕਾਫਲੇ ਦਾ ਅਕਾਦਮੀ ਦੇ ਚੇਅਰਮੈਨ ਸੰਤੋਖ ਸਿੰਘ ਸੁਖਾਣਾ ਨੇ ਸਵਾਗਤ ਕੀਤਾ । ਇਸ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਸ਼੍ਰੀ ਗੁਰਭਜਨ ਗਿੱਲ ਨੇ ਕਿਹਾ ਕਿ ਅਕਾਡਮੀ ਵੱਲੋਂ ਸ.ਗੁਰਸ਼ਰਨ ਸਿੰਘ ਦੀ ਪਲੇਠੀ ਕਰਮ ਭੂਮੀ ਉਪਰ ਜਲਦੀ ਇੱਕ ਵਿਸ਼ਾਲ ਸਮਾਗਮ ਕੀਤਾ ਜਾਵੇਗਾ । Àਘੇ ਰੰਗਕਰਮੀ ਡਾ ਨਿਰਮਲ ਜੌੜਾ ਨੇ ਕਿਹਾ ਸ.ਗੁਰਸ਼ਰਨ ਸਿੰਘ ਹਮੇਸਾ ਸਾਡੇ ਸਿਰ ਤੇ ਸੀ ਅਤੇ ਹਮੇਸ਼ਾ ਸਿਰ ਤੇ ਰਹਿਣਗੇ ।
ਇਸ ਮੌਕੇ ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਸ. ਜਗਦੇਵ ਸਿੰਘ ਜੱਸੋਵਾਲ ਅਤੇ ਸਕੱਤਰ ਹਰਦਿਆਲ ਸਿੰਘ ਅਮਨ , ਬਾਬਾ ਫਰੀਦ ਫਾਂਉਡੇਸ਼ਨ ਇੰਟਰਨੈਸ਼ਨਲ ਅਤੇ ਰੰਗ ਮੰਚ ਪੰਜਾਬ ਦੇ ਚੇਅਰਮੈਨ ਪ੍ਰੀਤਮ ਸਿੰਘ ਭਰੋਵਾਲ , ਗੁਰੁ ਨਾਨਕ ਯੂਨੀਵਰਸਲ ਸੇਵਾ ਇੰਗਲੈਂਡ ਦੇ ਸਰਪ੍ਰਸਤ ਡਾ ਤਾਰਾ ਸਿੰਘ ਆਲਮ , ਬਾਬਾ ਬੰਦਾ ਸਿੰਘ ਬਹਾਦਰ ਮੰਚ ਦੇ ਪ੍ਰਧਾਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ, ਮਿੱਤਰ ਸੈਨ ਮੀਤ , ਸਭਿਆਚਾਰ ਸੱਥ ਦੇ ਜਸਮੇਰ ਸਿੰਘ ਢੱਟ, ਕਾਮਰੇਡ ਅਮੋਲਕ ਸਿੰਘ , ਗੁਰਦੀਪ ਸਿੰਘ ਲੀਲ਼ , ਗੁਲਜ਼ਾਰ ਪੰਧੇਰ , ਮੈਡਮ ਨਿਰਮਲ ਰਿਸ਼ੀ , ਤ੍ਰੈਲੋਚਨ ਲੋਚੀ , ਜਨਮੇਜਾ ਸਿੰਘ ਜੋਹਲ,ਸ ਨ ਸੇਵਕ , ਰਵਿੰਦਰ ਭੱਠਲ. ਸਤੀਸ਼ ਗੁਲਾਟੀ , ਪ੍ਰਿ ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ , ਨਾਟਕਕਾਰ ਤਰਲੋਚਨ ਸਿੰਘ , ਸੋਮਪਾਲ ਹੀਰਾ , ਅਸ਼ੋਕ ਤਰਕਸ਼ੀਲ , ਬੁਧ ਸਿੰਘ ਨੀਲੋਂ , ਸਮੇਤ ਸਾਹਿਤਕਾਰ ,ਕਲਾਕਾਰ ਤੇ ਕਲਾ ਪਰੇਮੀ ਹਾਜ਼ਰ ਸਨ ਡਾ. ਸ ਨ ਸੇਵਕ ਨੇ ਸਭ ਦਾ ਧੰਨਵਾਦ ਕੀਤਾ ।