October 3, 2011 admin

ਪੱਤਰ ਸੂਚਨਾ ਦਫਤਰ ਭਾਰਤ ਸਰਕਾਰ

ਰਾਸ਼ਟਰਪਤੀ ਵੱਲੋਂ ਦੁਰਗਾ ਪੂਜਾ ‘ਤੇ ਵਧਾਈ

ਨਵੀਂ ਦਿੱਲੀ-ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਦੂਰਗਾ ਪੂਜਾ ਦੇ ਮੌਕੇ ‘ਤੇ ਦੇਸ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨਾਂ• ਨੇ ਆਪਣੇ ਵਧਾਈ ਸੁਨੇਹੇ ਵਿੱਚ ਕਿਹਾ ਕਿ ਦੂਰਗਾ ਪੂਜਾ ਦਾ ਤਿਉਹਾਰ ਬੁਰਾਈ ਉਤੇ ਅਛਾਈ ਦੀ ਜਿੱਤ ਹੈ। ਉਨਾਂ• ਨੇ ਕਾਮਨਾ ਕੀਤੀ ਕਿ ਇਹ ਤਿਉਹਾਰ ਸਾਨੂੰ ਦੇਸ਼ ਦੀ ਏਕਤਾ ਅਤੇ ਖੁਸ਼ਹਾਲੀ ਲਈ ਕੰਮ ਕਰਨ ਅਤੇ ਇੱਕ ਅਜਿਹੇ ਸਮਾਜ ਦੇ ਨਿਰਮਾਣ ਕਰਨ ਦੀ ਪ੍ਰੇਰਨਾ ਦੇਵੇ ਜਿਸ ਵਿੱਚ ਹਮੇਸ਼ਾਂ ਸ਼ਾਂਤੀ ਅਤੇ ਸਦਭਾਵਨਾ ਕਾਇਮ ਰਹੇ।             ਊਸ਼ਾ/ਭਜਨ
                     

 ਭਾਰਤ ਦੇ ਵਿਦੇਸ਼ੀ ਬਰਾਮਦ ਵਿੱਚ 40.26 ਫੀਸਦੀ ਅਤੇ ਦਰਾਮਦ ਵਿੱਚ 37.89 ਫੀਸਦੀ ਦਾ ਵਾਧਾ
ਨਵੀਂ ਦਿੱਲੀ, 3 ਅਕਤੂਬਰ, 2011
ਅਗਸਤ ਮਹੀਨੇ ਦੌਰਾਨ ਭਾਰਤ ਦੇ ਵਿਦੇਸ਼ੀ ਵਪਾਰ ਵਿੱਚ40.26 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਇਸੇ ਮਹੀਨੇ 78 ਹਜਾਰ 486 ਕਰੋੜ 20 ਲੱਖ ਰੁਪਏ ਦੇ ਮੁਕਾਬਲੇ ਇੱਕ ਲੱਖ 10 ਹਜ਼ਾਰ 84 ਕਰੋੜ 22 ਲੱਖ ਰੁਪਏ ਦੇ ਮੁੱਲ ਦੇ ਸਮਾਨ ਵਿਦੇਸਾਂ ਨੂੰ ਭੇਜਿਆ ਗਿਆ। ਇਸੇ ਤਰਾਂ• ਅਗਸਤ ਮਹੀਨੇ ਦੌਰਾਨ ਦਰਾਮਦ ਵਿੱਚ 37.89 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਪਿਛਲੇ ਸਾਲ ਦੇ ਇਸੇ ਮਹੀਨੇ 1 ਲੱਖ 25 ਹਜ਼ਾਰ 940 ਕਰੋੜ 50 ਲੱਖ ਰੁਪਏ ਦੇ ਮੁਕਾਬਲੇ 1 ਲੱਖ 77 ਹਜ਼ਾਰ 663 ਕਰੋੜ ਰੁਪਏ ਦੇ ਮੁੱਲ ਦੀਆਂ ਵਸਤਾਂ ਬਾਹਰੋ ਮੰਗਵਾਈਆਂ ਗਈਆਂ।                                                          ਊਸ਼ਾ/ਭਜਨ
                             

ਆਈ.ਆਰ.ਈ.ਡੀ.ਏ. ਨੇ ਭਾਰਤ ਸਰਕਾਰ ਨੇ 20 ਕਰੋੜ ਰੁਪਏ ਦਾ ਲਾਂਭਾਸ਼ ਚੈਕ ਭੇਂਟ ਕੀਤਾ
ਨਵੀਂ ਦਿੱਲੀ, 3 ਅਕਤੂਬਰ, 2011
ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਭਾਰਤੀ ਨਵਿਆਉਣਯੋਗ ਊਰਜਾ ਵਿਕਾਸ ਏਜੰਸੀ ਨੇ ਭਾਰਤ ਸਰਕਾਰ ਨੂੰ 2010-11 ਲਈ 20 ਕਰੋੜ ਰੁਪਏ ਲਾਂਭਾਸ਼ ਚੈਕ ਭੇਂਟ ਕੀਤਾ। ਇਹ ਚੈਕ ਆਈ.ਆਰ.ਈ.ਡੀ.ਏ. ਦੇ ਚੇਅਰਮੈਨ ਅਤੇ ਪ੍ਰਬੰਧਕੀ ਡਾਇਰੈਕਟਰ ਨੇ ਨਵੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਫਾਰੁਖ ਅਬਦੁਲਾ ਨੂੰ ਦਿੱਤਾ। ਇਸ ਮੌਕੇ ‘ਤੇ ਇਸ ਮੰਤਰਾਲੇ ਦੇ ਸਕੱਤਰ ਵੀ ਮੌਜੂਦ ਸਨ। ਇਹ ਪਿਛਲੇ ਸਾਲ ਦਿੱਤੇ ਗਏ ਲਾਂਭਾਸ਼ ਨਾਲੋਂ 37 ਫੀਸਦੀ ਵੱਧ ਹੈ।   ਊਸ਼ਾ/ਭਜਨ
                         

ਭਾਰਤ ਅਤੇ ਥਾਈਲੈਂਡ ਵਿਚਾਲੇ ਪੂਰਵ ਮੌਸਮ ਅਨੁਮਾਨ ਅਤੇ ਸੁਨਾਮੀ ਚੇਤਾਵਨੀ ਪ੍ਰਣਾਲੀ ‘ਤੇ ਸਹਿਯੋਗ
      ਨਵੀਂ ਦਿੱਲੀ, 3 ਅਕਤੂਬਰ, 2011
               ਭਾਰਤ ਅਤੇ ਥਾਂਈਲੈਂਡ ਪੂਰਵ ਮੌਸਮ ਅਨੁਮਾਨ ਅਤੇ ਸੁਨਾਮੀ ਚੇਤਾਵਨੀ ਪ੍ਰਣਾਲੀ ਵਿੱਚ ਇੱਕ ਦੂਜੇ ਨੂੰ ਸਹਿਯੋਗ ਦੇਣਗੇ। ਵਿਗਿਆਨ ਅਤੇ ਤਕਨਾਲੌਜੀ, ਭੌਂ ਵਿਗਿਆਨ ਅਤੇ ਯੋਜਨਾ ਰਾਜ ਮੰਤਰੀ ਡਾ. ਅਸ਼ਵਨੀ ਕੁਮਹਾਰ ਅਤੇ ਥਾਈਲੈਂਡ ਦੇ ਵਿਗਿਆਨ ਅਤੇ ਤਕਨਾਲੌਜੀ ਮੰਤਰੀ ਨੇ ਟੋਕੀਓ ਵਿਚੇ ਇੱਕ ਬੈਠਕ ਦੌਰਾਨ ਇਸ ਮਸਲੇ ਉਤੇ ਗੱਲਬਾਤ ਕੀਤੀ। ਦੋਵੇ ਮੰਤਰੀ ਵਿਗਿਆਨ ਤਕਨਾਲੌਜੀ ਦੀ 8ਵੀਂ ਬੈਂਠਕ ਵਿੱਚ ਹਿੱਸਾ ਲੈਣ ਲਈ ਟੋਕੀਓ ਗਏ ਹੋਏ ਹਨ। ਥਾਈਲੈਂਡ ਦੇ ਮੰਤਰੀ ਨੇ ਸਮੁੰਦਰੀ ਵਿਗਿਆਨ ਅਤੇ ਭੌਂ ਵਿਗਿਆਨ ਵਿੱਚ ਭਾਰਤ ਨਾਲ ਸਹਿਯੋਗ ਵਧਾਉਣ ਦੀ ਇੱਛਾ ਪ੍ਰਗਟ ਕੀਤੀ। ਉਨਾਂ• ਨੇ ਭਾਰਤ ਦੀ ਪੂਰਵ ਮੌਸਮੀ ਅਨੁਮਾਨ ਤੇ ਸੁਨਾਮੀ ਚੇਤਾਵਨੀ ਪ੍ਰਣਾਲੀ ਦੇ ਖੇਤਰ ਵਿੱਚ ਵੀ ਸਹਿਯੋਗ ਦੀ ਇੱਛਾ ਜਾਹਿਰ ਕੀਤੀ। ਡਾ. ਅਸ਼ਵਨੀ ਕੁਮਾਰ ਨੇ ਹੈਦਰਾਬਾਦ ਵਿੱਚ ਆਈ.ਐਨ.ਸੀ.ਓ. ਆਈ.ਐਸ. ਦੇ ਕੰਮਾਂ ਨੂੰ ਵੇਖਣ ਲਈ ਅਤੇ ਭਾਰਤ ਵਿੱਚ ਭੌਂ ਵਿਗਿਆਨੀਆਂ ਨਾਲ ਹੋਰ ਵਿਚਾਰ ਵਟਾਂਦਰਾ ਕਰਨ ਲਈ ਥਾਈਲੈਂਡ ਦੇ ਮੰਤਰੀ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ।  
ਊਸ਼ਾ/ਭਜਨ
                                                         

ਜਨਤਕ ਟਰਾਂਸਪੋਰਟ ਦੀ ਵਰਤੋਂ ਨੂੰ ਵਧਾਏ ਜਾਣ ਦੀ ਲੋੜ – ਕੁਮਾਰੀ ਸ਼ੈਲਜਾ
      ਨਵੀਂ ਦਿੱਲੀ, 3 ਅਕਤੂਬਰ, 2011
ਮਕਾਨ ਉਸਾਰੀ ਅਤੇ ਸ਼ਹਿਰੀ ਗਰੀਬੀ ਹਟਾਓ  ਅਤੇ ਸਭਿਆਚਾਰ ਮੰਤਰੀ ਕੁਮਾਰੀ ਸ਼ੈਲਜਾ ਨੇ ਟਿਕਾਊ ਵਿਕਾਸ ‘ਤੇ ਆਧਾਰਿਤ  ਸ਼ਹਿਰੀ ਏਜੰਡੇ ਨੂੰ ਬਣਾਉਣ ਵਿੱਚ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ ਤਾਂ ਕਿ ਦੇਸ਼ ਵਿੱਚ ਖ਼ਾਸ ਕਰਕੇ ਘੱਟ ਆਮਦਨ ਵਾਲੇ ਗਰੁੱਪ ਅਤੇ ਵਾਂਝੇ ਰਹਿ ਰਹੇ ਲੋਕਾਂ ਸਮੇਤ ਸਾਰੇ ਸ਼ਹਿਰੀ ਨਾਗਰਿਕਾਂ ਨੂੰ ਮਿਆਰੀ ਜ਼ਿੰਦਗੀ ਮਿਲ ਸਕੇ। ਉਨਾਂ• ਨੇ ਵਿਸ਼ਵ ਆਵਾਸ ਦਿਵਸ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ਜਲਵਾਯੂ ਤਬਦੀਲੀ ਇੱਕ ਵੱਡੀ ਚੁਣੌਤੀ ਹੈ । ਭਾਵੇਂ ਸ਼ਹਿਰਾਂ ਵਿੱਚ ਆਰਥਿਕ ਵਿਕਾਸ ਅਤੇ ਦੌਲਤ ਪੈਦਾ ਕਰਨ ਲਈ ਕਾਫ਼ੀ ਮੌਕੇ ਹਨ ਪਰ ਜਨਸੰਖਿਆ ਕਾਰਨ ਪ੍ਰਦੂਸ਼ਣ ਉਤੇ ਕਾਫ਼ੀ ਪ੍ਰਭਾਵ ਪਿਆ ਹੈ । ਉਨਾਂ• ਨੇ ਕਿਹਾ ਕਿ ਵਿਸ਼ਵ ਦੀ 50 ਫੀਸਦੀ ਆਬਾਦੀ ਸ਼ਹਿਰਾਂ ਵਿੱਚ ਹੈ। ਉਨਾਂ• ਨੇ ਥਾਂ ਭਾਵੇਂ ਦੋ ਫੀਸਦੀ ਘੇਰੀ ਹੈ ਪਰ ਕੁਦਰਤੀ ਸੋਮਿਆਂ ਦੀ 75 ਫੀਸਦੀ ਖਪਤ ਕਰਦੇ ਹਨ ਅਤੇ 50 ਫੀਸਦੀ ਕਾਰਬਨ ਡਾਈਆਕਸਾਈਡ ਪੈਦਾ ਕਰਦੇ ਹਨ। ਉਨਾਂ• ਨੇ ਇਸ ਮੌਕੇ ‘ਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਨਤਕ ਟਰਾਂਸਪੋਰਟ ਅਤੇ ਆਪਣੇ ਘਰਾਂ ਵਿੱਚ ਯੋਗ ਉੂਰਜਾ ਉਪਕਰਣਾਂ ਦੀ ਵਰਤੋਂ ਕਰਨ ਲਈ ਕਿਹਾ । ਇਸ ਮੌਕੇ ‘ਤੇ ਉਨਾਂ• ਨੇ ਵਿਸ਼ਵ ਆਵਾਸ ਦਿਹਾੜੇ ਉਤੇ ਕਰਵਾਏ ਗਏ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੀ ਵੰਡੇ ਉਨਾਂ• ਨੇ ਕਿਹਾ ਕਿ ਜਲਵਾਯੁ ਦੇ ਅਸਰ ਨੂੰ ਘਟਾਉਣ ਲਈ ਸਾਨੂੰ ਸਾਰਿਆਂ ਨੂੰ ਗਰੀਨ ਹਾਊਸ ਗੈਸ ਨੂੰ ਘਟਾਉਣ ਵਿੱਚ ਧਿਆਨ ਦੇਣਾ ਪਵੇਗਾ।    
ਊਸ਼ਾ/ਭਜਨ
                       

ਊੜੀਸਾ ਦੇ ਉਦੇਗਿਰੀ ਗੁਫਾਵਾਂ ਵਿੱਚ ਰੋਸ਼ਨੀ ਅਤੇ ਆਵਾਜ਼ ਲਈ 125 ਲੱਖ ਰਪਏ ਮਨਜੂਰ
      ਨਵੀਂ ਦਿੱਲੀ, 3 ਅਕਤੂਬਰ, 2011
ਭਾਰਤ ਸਰਕਾਰ ਨੇ ਊੜੀਸਾ ਦੀਆਂ ਉੂਦੇ ਗਿਰੀ ਗੁਫਾਵਾਂ ਵਿੱਚ ਰੋਸ਼ਨੀ ਅਤੇ ਆਵਾਜ਼ ਦਾ ਪ੍ਰਬੰਧ ਕਰਨ ਲਈ ਭਾਰਤੀ ਸੈਰ ਸਪਾਟਾ ਵਿਕਾਸ ਨਿਗਮ ਲਿਮਟਿਡ ਨੂੰ 125 ਲੱਖ ਰੁਪਏ ਦੇਣ ਲਈ ਮਨਜ਼ੂਰੀ ਦਿੱਤੀ ਹੈ। ਆਈ.ਟੀ.ਡੀ.ਸੀ. ਨੇ ਇਹ ਪ੍ਰਾਜੈਕਟ 2008 ਵਿੱਚ ਸ਼ੁਰੂ ਕੀਤਾ ਸੀ।                        
ਊਸ਼ਾ/ਭਜਨ

Translate »