October 3, 2011 admin

ਸ| ਸੁਖਹਰਪ੍ਰੀਤ ਸਿੰਘ ਤੇ ਸ| ਬਲਦੇਵ ਸਿੰਘ ਕਲਿਆਣ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ

ਅੰਮ੍ਰਿਤਸਰ  – ਸਤੰਬਰ ਮਹੀਨੇ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਹਲਕਾ ਬਾਘਾ ਪੁਰਾਣਾ ਤੋਂ ਜੇਤੂ ਰਹੇ ਸ| ਸੁਖਹਰਪ੍ਰੀਤ ਸਿੰਘ ਅਤੇ ਹਲਕਾ ਸ਼ਾਹਕੋਟ ਤੋਂ ਜੇਤੂ ਰਹੇ ਸ| ਬਲਦੇਵ ਸਿੰਘ ਕਲਿਆਣ ਸਤਿਗੁਰਾਂ ਦੇ ਸ਼ੁਕਰਾਨੇ ਵਜੋਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਇਲਾਹੀ ਬਾਣੀ ਦਾ ਕੀਰਤਨ ਸਰਵਨ ਕੀਤਾ। ਉਪਰੰਤ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਐਡੀਸ਼ਨਲ ਸਕੱਤਰ ਸ| ਮਨਜੀਤ ਸਿੰਘ, ਮੀਤ ਸਕੱਤਰ ਸ| ਰਾਮ ਸਿੰਘ ਤੇ ਸ| ਸੁਖਦੇਵ ਸਿੰਘ ਨੇ ਉਨ੍ਹਾਂ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ। ਇਸ ਮੌਕੇ ਸ| ਸਮਿੰਦਰ ਸਿੰਘ ਰੋਡੇ, ਸ| ਗੁਰਮੀਤ ਸਿੰਘ, ਸ| ਗੁਰਚਰਨ ਸਿੰਘ, ਚੀਫ਼ ਅਕਾਊਂਟੈਂਟ ਸ| ਹਰਿੰਦਰਪਾਲ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਐਡੀ| ਮੈਨੇਜਰ ਸ| ਜਸਵਿੰਦਰ ਸਿੰਘ, ਸੁਪਰਵਾਈਜ਼ਰ ਸ| ਪਲਵਿੰਦਰ ਸਿੰਘ, ਸ| ਜਤਿੰਦਰ ਸਿੰਘ ਤੇ ਸ| ਹਰਪ੍ਰੀਤ ਸਿੰਘ ਅਤੇ ਸ| ਬਲਵਿੰਦਰ ਸਿੰਘ ਮੰਡ ਵੀ ਮੌਜੂਦ ਸਨ।
 

Translate »