October 3, 2011 admin

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ

ਗੁਰ-ਇਤਿਹਾਸ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ
    ਅੰਮ੍ਰਿਤਸਰ-  ਚੌਥੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 9 ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਬੱਚਿਆਂ ਦੀ ਕਾਰਜ-ਕੁਸ਼ਲਤਾ ਨੂੰ ਨਿਖਾਰਨ ਲਈ ਗੁਰ-ਇਤਿਹਾਸ ਸਬੰਧੀ ਲਿਖਤੀ ਅਤੇ ਪੇਂਟਿੰਗ ਮੁਕਾਬਲੇ ਭਾਈ ਗੁਰਦਾਸ ਹਾਲ ਵਿਖੇ ਕਰਵਾਏ ਗਏ ਜਿਸ ਵਿੱਚ ਬੱਚਿਆਂ ਨੂੰ ਪੇਂਟਿੰਗ ਰਾਹੀਂ ਸਿੱਖ ਸ਼ਖਸੀਅਤਾਂ, ਗਲੋਬਲ ਵਾਰਮਿੰਗ, ਚੌਗਿਰਦੇ ਦੀ ਸਾਂਭ-ਸੰਭਾਲ, ਭਰੂਣ-ਹੱਤਿਆ, ਨਸ਼ਿਆਂ ਦਾ ਮਨੁੱਖੀ ਜੀਵਨ ਅਤੇ ਸਮਾਜ ‘ਤੇ ਮਾਰੂ ਅਸਰ ਆਦਿ ਵਿਸ਼ਿਆਂ ‘ਤੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ‘ਚ ਪੰਜਾਬ ਭਰ ਤੋਂ 32 ਸਕੁੂਲਾਂ ਦੇ 160 ਬੱਚਿਆਂ ਨੇ ਹਿੱਸਾ ਲਿਆ। ਪਂੇਟਿੰਗ ਮੁਕਾਬਲਿਆਂ ‘ਚ ਗਰੁੱਪ ਪਹਿਲਾ ‘ਚ ਛੇਵੀਂ ਤੋਂ ਅੱਠਵੀਂ, ਗਰੁੱਪ ਦੂਜਾ ਨੌਂਵੀਂ ਤੋਂ ਬਾਰ੍ਹਵੀਂ, ਗਰੁੱਪ ਤੀਜੇ ‘ਚ ਬੀ|ਏ| ਭਾਗ ਪਹਿਲਾ ਤੋਂ ਐਮ|ਏ| ਤੀਕ ਦੇ ਵਿਦਿਆਰਥੀ ਸ਼ਾਮਿਲ ਹੋਏ। ਪੰਜਾਬ ਭਰ ਤੋਂ 73 ਸਕੂਲਾਂ/ਕਾਲਜਾਂ ਦੇ ਤਕਰੀਬਨ 303 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਵੱਖ-ਵੱਖ ਵਿਸ਼ਿਆਂ ‘ਤੇ ਖੂਬਸੂਰਤ ਅਤੇ ਭਾਵ-ਪੂਰਤ ਸਲੋਗਨ, ਸਮਾਜਿਕ ਬੁਰਾਈਆਂ ਉੱਪਰ ਕਾਰਟੂਨ ਤੇ ਪੇਂਟਿੰਗਜ਼ ਬਣਾਈਆਂ।
    ਗੁਰਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ‘ਚ ਪਹਿਲਾ, ਦੂਜਾ ਅਤੇ ਤੀਜਾ ਦਰਜਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 9 ਅਕਤੂਬਰ ਨੂੰ ਬਾਅਦ ਦੁਪਹਿਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਨਮਾਨ ਚਿੰਨ੍ਹ ਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਸਰਟੀਫ਼ਿਕੇਟ ਵੀ ਦਿੱਤੇ ਜਾਣਗੇ। ਇਸੇ ਤਰ੍ਹਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ 4 ਅਕਤੂਬਰ ਨੂੰ ਭਾਸ਼ਨ, 5 ਅਕਤੂਬਰ ਨੂੰ ਕਵਿਤਾ ਤੇ 7 ਅਕਤੂਬਰ ਨੂੰ ਸ਼ਬਦ-ਕੀਰਤਨ ਮੁਕਾਬਲੇ ਕਰਵਾਏ ਜਾਣਗੇ।
    ਸ਼੍ਰੋਮਣੀ ਕਮੇਟੀ ਦੇ ਮੈਂਬਰ ਸ| ਜਸਵਿੰਦਰ ਸਿੰਘ ਐਡਵੋਕੇਟ, ਮੀਤ ਸਕੱਤਰ ਸ| ਬਲਵਿੰਦਰ ਸਿੰਘ ਜੌੜਾ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਸ| ਬਿਅੰਤ ਸਿੰਘ ਦੀ ਨਿਗਰਾਨੀ ਹੇਠ ਹੋਏ ਇਹਨਾਂ ਮੁਕਾਬਲਿਆਂ ‘ਚ ਐਫ਼|ਸੀ|ਆਈ| ਤੋਂ ਰਿਟਾਇਰਡ ਅਧਿਕਾਰੀ ਸ| ਜੀ|ਐਸ|ਮਾਕਨ, ਗੌਰਮਿੰਟ ਕਾਲਜ ਅੰਮ੍ਰਿਤਸਰ ਤੋਂ ਬੀਬੀ ਕਮਲਦੀਪ ਕੌਰ, ਆਰਟ ਐਂਡ ਕਰਾਫ਼ਟ ਟੀਚਰ ਬੀਬੀ ਰੁਬੀਨਾ ਸਿੰਘ, ਕੇਂਦਰੀ ਸਿੱਖ ਅਜਾਇਬ ਘਰ ਦੇ ਆਰਟਿਸਟ ਸ| ਗੁਰਿੰਦਰ ਸਿੰਘ ਨੇ ਬਤੌਰ ਜੱਜ ਸੇਵਾ ਨਿਭਾਈ ਅਤੇ ਖਾਲਸਾ ਕਾਲਜ ਦੇ ਪ੍ਰੋਫ਼ੈਸਰ ਜੇ|ਐਸ|ਅਰੋੜਾ, ਸ| ਹਰਿੰਦਰਪਾਲ ਸਿੰਘ, ਸ| ਉਰਵਿੰਦਰ ਸਿੰਘ ਭਸੀਨ ਤੇ ਸ| ਬਲਵਿੰਦਰ ਸਿੰਘ ਏਡਨ, ਸ| ਬਰਿੰਦਰਪਾਲ ਸਿੰਘ, ਸਿੱਖ ਇਤਿਹਾਸ ਰੀਸਰਚ ਬੋਰਡ ਦੇ ਰੀਸਰਚ ਸਕਾਲਰ ਸ| ਅਪਿੰਦਰ ਸਿੰਘ, ਬੀਬੀ ਅਮਰਜੀਤ ਕੌਰ ਤੇ ਬੀਬੀ ਕਿਰਨਦੀਪ ਕੌਰ, ਇੰਚਾਰਜ ਸ| ਭੁਪਿੰਦਰ ਸਿੰਘ, ਸ| ਕਾਬਲ ਸਿੰਘ, ਸ| ਤਰਸੇਮ ਸਿੰਘ, ਸ| ਗੁਰਦੇਵ ਸਿੰਘ ਤੇ ਸ| ਪਲਵਿੰਦਰ ਸਿੰਘ ਨੇ ਇਨ੍ਹਾਂ ਮੁਕਾਬਲਿਆਂ ‘ਚ ਨਿਗਰਾਨ ਵਜੋਂ ਸੇਵਾ ਨਿਭਾਈ।

 

Translate »