ਫੈਸਲਿਆਂ ਖਿਲਾਫ ਬੋਲਣ ਦੀ ਜੁਰੱਅਤ ਕਰਨ : ਚੰਦੂਮਾਜਰਾ
-ਕਾਂਗਰਸੀ ਅਕਾਲੀਆਂ ਨੂੰ ਦੋਸ਼ ਦੇਣ ਦੀ ਥਾਂ ਕੇਂਦਰ ਦੇ ਪੰਜਾਬ ਵਿਰੋਧੀ ਰਵੱਈਏ ਨੂੰ ਬਦਲਣ
-ਕਾਂਗਰਸੀ ਲੀਡਰ ਦੱਸਣ ਕਿ ਕੇਂਦਰ ਵਲੋਂ ਪੰਜਾਬ ਵਿਰੁੱਧ ਲਏ
-ਹਰ ਫੈਸਲੇ ਤੇ ਉਹ ਕਿਉਂ ਖੁਸ਼ ਹੁੰਦੇ ਹਨ?
ਚੰਡੀਗੜ•, 10 ਸਤੰਬਰ
ਕੇਂਦਰ ਦੀ ਕਾਂਗਰਸ ਸਰਕਾਰ ਨੇ ਪੰਜਾਬ ਨਾਲ ਹਮੇਸ਼ਾਂ ਹੀ ਮਤਰੇਈ ਮਾਂ ਵਾਲਾ ਰਵੱਈਆ ਰੱਖਿਆ ਹੈ ਅਤੇ ਪੰਜਾਬ ਦੇ ਹਿੱਤਾਂ ਦੇ ਉਲਟ ਫੈਸਲੇ ਲਏ ਹਨ। ਇਨ•ਾਂ ਵਿਚ ਚਾਹੇ ਉਹ ਪੰਜਾਬ ਦੀ ਰਾਜਧਾਨੀ ਚੰਡੀਗੜ• ਦਾ ਮਸਲਾ ਹੋਵੇ, ਸੂਬੇ ਦੇ ਪਾਣੀਆਂ ਦੀ ਵੰਡ ਹੋਵੇ, ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਜਾਂ ਫਿਰ ਹਾਂਸੀ-ਬੁਟਾਨਾ ਨਹਿਰ ਦਾ ਮਾਮਲਾ ਹੋਵੇ। ਇਥੋਂ ਤੱਕ ਕਿ ਸੂਬੇ ਦੇ ਲੋਕਾਂ ਅਤੇ ਕਿਸਾਨਾਂ ਦੇ ਹੱਕਾਂ ਉਤੇ ਵੀ ਡਾਕਾ ਮਾਰਨ ਤੋਂ ਕੇਂਦਰ ਦੀ ਕਾਂਗਰਸ ਸਰਕਾਰ ਪਿੱਛੇ ਨਹੀਂ ਰਹੀ। ਜਦੋਂ ਕਿ ਪੰਜਾਬ ਦੀ ਤਰਾਸਦੀ ਇਹ ਰਹੀ ਹੈ ਕਿ ਪੰਜਾਬ ਦੇ ਹੀ ਕਾਂਗਰਸੀ ਆਗੂ ਕੇਂਦਰ ਦੇ ਪੰਜਾਬ ਵਿਰੋਧੀ ਫੈਸਲਿਆਂ ਖਿਲਾਫ ਬੋਲਣ ਦੀ ਜੁਰੱਅਤ ਕਰਨ ਦੀ ਬਜਾਏ ਉਲਟਾ ਅਕਾਲੀ ਦਲ ‘ਤੇ ਹੀ ਦੋਸ਼ ਲਾਉਂਦੇ ਰਹਿੰਦੇ ਹਨ।
ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੋਂ ਜਾਰੀ ਇਕ ਬਿਆਨ ਕਾਂਗਰਸੀ ਦੇ ਲੀਡਰਾਂ ਦੇ ਪਿਛਲੇ ਦਿਨਾਂ ਤੋਂ ਆਏ ਬਿਆਨਾਂ ਉਤੇ ਤਿੱਖਾ ਪ੍ਰਤੀਕਰਮ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਬੁਲਾਰੇ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸੀ ਲੀਡਰ ਦੱਸਣ ਕਿ ਕੇਂਦਰ ਵਲੋਂ ਪੰਜਾਬ ਵਿਰੁੱਧ ਲਏ ਹਰ ਫੈਸਲੇ ਉਤੇ ਉਹ ਕਿਉਂ ਖੁਸ਼ ਹੁੰਦੇ ਹਨ? ਉਨ•ਾਂ ਕਿਹਾ ਕਿ ਜਦੋਂ ਵੀ ਕੇਂਦਰ ਵਲੋਂ ਕਾਨੂੰਨ, ਪ੍ਰੰਪਰਾਵਾਂ ਤੇ ਅਸੂਲ ਛਿੱਕੇ ਟੰਗ ਕੇ ਆਪ ਜਾਂ ਆਪਣੀਆਂ ਸੰਸਥਾਵਾਂ ਵਲੋਂ ਪੰਜਾਬ ਵਿਰੁੱਧ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਸਾਰਾ ਪੰਜਾਬ ਤੜਪਦਾ ਹੈ, ਅਕਾਲੀ ਦਲ ਵਿਰੋਧ ਵਿਚ ਗਰਜਦਾ ਹੈ, ਕੁਝ ਲੋਕ ਖਾਮੋਸ਼ੀ ਵੱਟਦੇ ਹਨ ਪ੍ਰੰਤੂ ਪੰਜਾਬ ਦੇ ਕਾਂਗਰਸੀ ਖਿੜ-ਖਿੜ ਕੇ ਹੱਸਦੇ ਹਨ। ਇਹ ਕੇਂਦਰ ਸਰਕਾਰ ਨੂੰ ਕੋਸਣ ਦੀ ਥਾਂ ਅਕਾਲੀ ਦਲ ਨੂੰ ਹੀ ਦੋਸ਼ੀ ਠਹਿਰਾਉਂਦੇ ਹਨ। ਇਹ ਕਾਂਗਰਸੀਆਂ ਦੀ ਸਰਾਸਰ ਪੰਜਾਬ ਵਿਰੋਧੀ ਸੋਚ ਹੈ। ਉਨ•ਾਂ ਕਿਹਾ ਕਿ ਜੇਕਰ ਐਨ ਟੀ ਪੀ ਸੀ ਨੇ ਗਿੱਦੜਬਾਹਾ ਥਰਮਲ ਪਲਾਂਟ ਲਈ ਰੁਕਾਵਟ ਖੜ•ੀ ਕੀਤੀ ਤਾਂ ਇਸ ਵਿਚ ਕੇਂਦਰ ਸਰਕਾਰ ਖਿਲਾਫ ਬੋਲਣ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਨੂੰ ਹੀ ਕੋਸਣ ਲੱਗੇ। ਇਸੇ ਤਰ•ਾਂ ਹਾਂਸੀ-ਬੁਟਾਨਾ ਨਹਿਰ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਪੰਜਾਬ ਵਿਰੁੱਧ ਜੋ ਫੈਸਲਾ ਆਇਆ ਉਸਦਾ ਆਧਾਰ ਸੀ ਡਬਲਯੂ ਸੀ (ਕੇਂਦਰੀ ਵਾਟਰ ਕਮਿਸ਼ਨ) ਵਲੋਂ ਪੇਸ਼ ਝੂਠੇ ਤੱਥ ਤੇ ਕੇਂਦਰ ਦੀ ਸ਼ਹਿ ਤੇ ਹਰਿਆਣਾ ਦੇ ਹੱਕ ਵਿਚ ਭੁਗਤਣਾ ਬਣਿਆ। ਉਸ ਲਈ ਵੀ ਕੈਪਟਨ ਨੇ ਦੋਸ਼ ਕੇਂਦਰ ਉਤੇ ਲਾਉਣ ਦੀ ਥਾਂ ਅਕਾਲੀਆਂ ਉਤੇ ਹੀ ਲਾਇਆ। ਹੋਰ ਤਾਂ ਹੋਰ ਹੁਣੇ ਹੁਣ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਵਲੋਂ ਆਪਣੀ ਬਣਦੀ ਡਿਊਟੀ ਨਾ ਨਿਭਾਉਣ ਕਾਰਨ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਤੇ ਹਰਿਆਣਾ ਦੀ ਬਿਜਲੀ ਕਟੌਤੀ ਕਰਕੇ ਹਿਮਾਚਲ ਨੂੰ ਵੱਧ ਹਿੱਸਾ ਦੇਣ ਦਾ ਕਾਨੂੰਨੀ ਨੁਕਤਾ ਨਿਗਾਹ ਤੇ ਫੈਸਲਾ ਸੁਣਾ ਦਿੱਤਾ, ਉਸ ਲਈ ਵੀ ਅਮਰਿੰਦਰ ਸਿੰਘ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਹੀ ਕੋਸਣ ਲੱਗੇ ਰਹੇ।
ਉਨ•ਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵਲੋਂ ਐਨ ਐਚ ਉਤੇ ਟੋਲ ਪਲਾਜ਼ਾ ਲਾ ਕੇ ਕਰੋੜਾਂ ਰੁਪਏ ਇਕੱਠੇ ਕੀਤੇ ਜਾਂਦੇ ਹਨ ਤਾਂ ਵੀ ਦੋਸ਼ ਅਕਾਲੀਆਂ ਉਤੇ, ਜੇਕਰ ਡੀਜ਼ਲ, ਪੈਟਰੋਲ ਖਾਂਦਾਂ ਦੇ ਭਾਅ ਕੇਂਦਰ ਵਧਾ ਦੇਵੇ ਤਾਂ ਵੀ ਕਾਂਗਰਸੀ ਦੋਸ਼ ਅਕਾਲੀਆਂ ਉਤੇ ਹੀ ਲਾਉਂਦੇ ਹਨ। ਉਨ•ਾਂ ਕਿਹਾ ਕਿ ਪੰਜਾਬ ਦੇ ਲੋਕ ਪੁੱਛਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ”ਸ਼ਿਕਾਰ ਨਾਲ ਹਨ ਜਾਂ ਸ਼ਿਕਾਰੀ ਨਾਲ? ਉਹ ਜਿੱਥੋਂ ਦਾ ਅੰਨ• ਪਾਣੀ ਖਾਂਦੇ ਹਨ ਉਥੋਂ ਦਾ ਸੁੱਖ ਮੰਗਣ ਦੀ ਥਾਂ ਪੰਜਾਬ ਦੀ ਗਰਦਨ ਉਤੇ ਚੱਲ ਰਹੇ ਕੇਂਦਰ ਦੇ ਕੁਹਾੜੇ ਦਾ ਦਸਤਾ ਕਿਉਂ ਬਣਦੇ ਹਨ?
ਸੀਨੀਅਰ ਅਕਾਲੀ ਨੇਤਾ ਨੇ ਕਿਹਾ ਕਿ ਕੈਪਟਨ ਸਿੰਘ ਦੇ ਤਾਜ਼ੇ ਬਿਆਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਨੇ ਜੋ ਪੰਜਾਬ ਵਿਰੁੱਧ ਫੈਸਲੇ ਲਏ ਉਸ ਵਿਚ ਉਹ ਵੀ ਭਾਈਵਾਲ ਰਹੇ ਹਨ। ਇਨ•ਾਂ ਵਿਚ ਭਾਵੇਂ ਕੇਂਦਰ ਵਲੋਂ ਹਾਂਸੀ-ਬੁਟਾਨਾ ਨਹਿਰ ਉਤੇ ਉਸਾਰੀ ਜਾ ਰਹੀ ਦੀਵਾਰ ਸਬੰਧੀ, ਭਾਵੇਂ ਥਰਮਲ ਪਲਾਂਟਾਂ ਵਿਚ ਬੇਲੋੜੇ ਅੜਿੱਕੇ ਖੜ•ੇ ਕਰਨੇ ਜਾਂ ਬੀ ਬੀ ਐਮ ਬੀ ਦੀ ਬਿਜਲੀ ਵਿਚੋਂ ਹਿੱਸੇਦਾਰੀ ਵਿਚ ਪੰਜਾਬ ਦਾ ਹਿੱਸਾ ਘਟਾਉਣਾ ਆਦਿ ਫੈਸਲਿਆਂ ਤੇ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੇ ਵਾਅਦਾ ਮੁਆਫ ਗਵਾਹ ਵਾਲਾ ਰੋਲ ਅਦਾ ਕੀਤਾ ਤੇ ਕੇਂਦਰ ਨੂੰ ਅਜਿਹੇ ਪੰਜਾਬ ਵਿਰੋਧੀ ਫੈਸਲੇ ਲੈਣ ਲਈ ਸ਼ਹਿ ਦਿੱਤੀ। ਉਨ•ਾਂ ਕਿਹਾ ਕਿ ਕੇਵਲ ਕੈਪਟਨ ਅਮਰਿੰਦਰ ਸਿੰਘ ਹੀ ਨਹੀਂ ਸਗੋਂ ਇਸ ਤੋਂ ਪਹਿਲਾਂ ਬਣੇ ਕਾਂਗਰਸੀ ਪ੍ਰਧਾਨਾਂ ਨੇ ਵੀ ਪੰਜਾਬ ਵਿਰੋਧੀ ਰੋਲ ਨਿਭਾਇਆ।
ਪ੍ਰੋ: ਚੰਦੂਮਾਜਰਾ ਨੇ ਕਾਂਗਰਸੀ ਲੀਡਰਸ਼ਿਪ ਨੂੰ ਤਾੜਣਾ ਕੀਤੀ ਕਿ ਉਹ ਆਕ੍ਰਿਤਘਣ ਨਾ ਬਣਨ ਤੇ ਪੰਜਾਬ ਦੇ ਨੁਕਸਾਨ ਉਤੇ ਕਦੇ ਖੁਸ਼ ਨਾ ਹੋਣ। ਉਨ•ਾਂ ਕਿਹਾ ਕਿ ਪੰਜਾਬ ਦੇ ਕਾਂਗਰਸੀ ਸੂਬੇ ਖਿਲਾਫ ਆਉਣ ਵਾਲੇ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਖਿਲਾਫ ਮੂੰਹ ਖੋਲ•ਣ ਦੀ ਜੁਰੱਅਤ ਕਰਨ, ਨਹੀਂ ਤਾਂ ਪੰਜਾਬ ਦੇ ਲੋਕ ਉਨ•ਾਂ ਨੂੰ ਕਦੀ ਵੀ ਮੁਆਫ ਨਹੀਂ ਕਰਨਗੇ। ਇਸ ਦੇ ਨਾਲ ਹੀ ਉਨ•ਾਂ ਕਿਹਾ ਕਿ ਕਾਂਗਰਸੀਆਂ ਦੇ ਆਖਣ ਨਾਲ ਅਕਾਲੀ ਮਾੜੇ ਨਹੀਂ ਹੋ ਸਕਦੇ।
ਅਖੀਰ ਵਿਚ ਉਨ•ਾਂ ਕਿਹਾ ਕਿ ਜਿਹੜੇ ਕਾਂਗਰਸੀ ਪੰਜਾਬ ਦਾ ਪਾਣੀ ਲੁੱਟਣ ਲਈ, ਡੈਮਾਂ ਤੇ ਕੇਂਦਰ ਦਾ ਕਬਜ਼ਾ ਕਰਵਾਉਣ ਲਈ, ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖਣ ਲਈ, ਹਾਂਸੀ-ਬੁਟਾਨਾ ਨਹਿਰ ਸ਼ੁਰੂ ਕਰਵਾਉਣ ਲਈ, ਘੱਗਰ ਦੇ ਹੜ•ਾਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਚੁੱਕੇ ਕਦਮਾਂ ਵਿਚ ਅੜਿੱਕਾ ਖੜ•ਾ ਕਰਨ ਲਈ ਤੇ ਪੰਜਾਬ ਵਿਚ ਬਿਜਲੀ ਦੀ ਘਾਟ ਪੂਰਾ ਕਰਨ ਲਈ ਲੱਗ ਰਹੇ ਥਰਮਲ ਪਲਾਂਟਾਂ ਵਿਚ ਸਿੱਧੇ ਰੌੜੇ ਅਟਕਾਉਣ ਵਾਸਤੇ ਕੇਂਦਰ ਦੇ ਹੱਕ ਵਿਚ ਤੇ ਪੰਜਾਬ ਦੇ ਵਿਰੁੱਧ ਭੁਗਤਦੇ ਰਹੇ ਉਨ•ਾਂ ਨੂੰ ਪੰਜਾਬ ਦੇ ਲੋਕ ਮੂੰਹ ਕਿਉਂ ਲਾਉਣਗੇ? ਉਨ•ਾਂ ਕਿਹਾ ਕਿ ਅੱਜ ਪੰਜਾਬ ਲਈ ਕਾਂਗਰਸੀਆਂ ਦਾ ਹੇਜ ”ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਵਾਲੀ ਗੱਲ ਹੈ। ਕਾਂਗਰਸੀਆਂ ਨੂੰ ਅਕਾਲੀਆਂ ਦੀ ਚੜ•ਤ ਵੇਖ ਕੇ ਘਬਰਾਉਣਾਂ ਨਹੀਂ ਚਾਹੀਦਾ।
ਪ੍ਰੋ: ਚੰਦੂਮਾਜਰਾ ਨੇ ਕਿਹਾ ਕਿ ਬੀਬੀ ਭੱਠਲ ਵਲੋਂ ਅਕਾਲੀਆਂ ਨੂੰ ਚੋਣਾਂ ਲੜਣ ਉਤੇ ਰੋਕ ਲਾਉਣ ਵਾਲਾ ਬਿਆਨ ਕਾਂਗਰਸੀਆਂ ਦੀ ਘਬਰਾਹਟ ਜੱਗ ਜ਼ਾਹਰ ਕਰਦਾ ਹੈ। ਅਕਾਲੀ ਦਲ ਨੂੰ ਚੋਣਾਂ ਲੜਣ ਤੋਂ ਰੋਕਣ ਦੀ ਮੰਗ ਕਰਨ ਵਾਲੇ ਕਾਂਗਰਸੀਆਂ ਨੂੰ ਪੰਜਾਬੀ ਦੀ ਇੱਕ ਕਹਾਵਤ ਤੋਂ ਸਿੱਖਣ ਦੀ ਲੋੜ ਹੈ ਕਿ ”ਕਾਵਾਂ ਦੇ ਆਖੇ ਢੱਗੇ ਨਹੀਂ ਮਰਦੇ” ਉਨ•ਾਂ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਉਤੇ ਵਿਸ਼ਵਾਸ ਕਰਦੇ ਹਨ ਅਤੇ ਪੰਜਾਬ ਵਿਚ ਮੁੜ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਬਣੇਗੀ।