October 4, 2011 admin

ਖਾਣੇ ਵਿੱਚ ਖਤਮ ਹੋ ਰਹੇ ਹਨ ਪੋਸ਼ਟਿਕ ਤੱਤ

ਰਹਿੰਦੀ ਸਹਿੰਦੀ ਕਸਰ ਪੁਰੀ ਕੀਤੀ ਮਿਲਾਵਟਖੋਰਾਂ ਨੇ
ਘਰ ਵਿੱਚ ਹੀ ਕੀਤੀ ਜਾ ਸਕਦੀ ਹੈ ਕਈ ਮਿਲਾਵਟਾਂ ਦੀ ਜਾਂਚ

ਅੱਜ ਦੀ ਮੰਹਿਗਾਈ ਵਿੱਚ ਆਮ ਆਦਮੀ ਇਹ ਸੋਚ ਕੇ ਪਰੇਸ਼ਾਨ ਹੁੰਦਾ ਰਹਿੰਦਾ ਹੈ ਕਿ ਭਰਪੇਟ ਖਾਣਾ ਮਿਲ ਵੀ ਪਾਵੇਗਾ ਅਤੇ ਜੋ ਖਾਣ ਨੂੰ ਮਿਲ ਰਿਹਾ ਹੈ ਕਿ ਉਹ ਪੂਰੇ ਪੋਸ਼ਕ ਤੱਤ ਵਾਲਾ ਹੈ ਵੀ ਕਿ ਨਹੀਂ। ਅੱਜ ਦੀ ਭੱਜ ਦੌੜ ਵਾਲੀ ਜਿੰਦਗੀ ਵਿੱਚ ਕਿਸੇ ਨੂੰ ਤਾਂ ਪੂਰਾ ਖਾਣਾ ਹੀ ਨਹੀਂ ਮਿਲ ਰਿਹਾ ਅਤੇ ਜਿੰਨਾਂ੍ਹ ਨੂੰ ਮਿਲ ਰਿਹਾ ਹੈ ਉਹਨਾਂ ਦੇ ਖਾਣੇ ਵਿੱਚੋਂ ਵੀ ਮੰਹਿਗਾਈ ਤੇ ਭੱਜ ਦੌੜ ਦੀ ਜਿੰਦਗੀ ਕਾਰਣ ਸਹੀ ਖਾਣ ਪੀਣ ਦਾ ਤਾਲਮੇਲ ਨਾ ਹੋਣ ਨਾਲ ਸੁਆਦ ਹੀ ਨਹੀਂ ਸਗੋਂ ਪੋਸ਼ਕ ਤੱਤ ਵੀ ਮੁੱਕ ਰਹੇ ਹਨ। ਜਿੰਨਾ ਨੂੰ ਖਾਣ ਲਈ ਖਾਣਾ ਮਿਲਦਾ ਹੈ ਉਹ ਢਿੱਡ ਤਾਂ ਭਰ ਰਹੇ ਹਨ ਪਰ ਸ਼ਰੀਰ ਨੂੰ ਉਹ ਤੱਤ ਨਹੀ ਮਿਲਦੇ ਜਿਸ ਨਾਲ ਸੇਹਤ ਬਣਦੀ ਹੈ। ਇਸ ਕਮੀ ਨੂੰ ਪੁਰਾ ਕਰਣ ਲਈ ਲੋਕ ਫੂਡ ਸਪਲੀਮੈਂਟ ਵੱਲ ਦੋੜਦੇ  ਹਨ। ਵੱਧ ਰਹੀ ਅਬਾਦੀ ਕਾਰਨ ਪੈਦਾਵਾਰ ਵੱਧਾਉਣ ਲਈ ਹਰ ਤਰਫ ਜੋਰ ਲਗਾਇਆ ਜਾ ਰਿਹਾ ਹੈ ਅਤੇ ਪੈਦਾਵਾਰ ਵੱਧਾਉਣ ਲਈ ਫਸਲਾਂ ਤੇ ਰਸਾਇਣਾ ਦੀ ਵਰਤੋ ਕੀਤੀ ਜਾ ਰਹੀ ਹੈ ਜਿਸ ਨਾਲ ਫਸਲਾਂ ਦੇ ਪੋਸ਼ਟਿਕ ਤੱਤ ਖਤਮ ਹੋ ਰਹੇ ਹਨ ਤੇ ਜੋ ਥੋੜੇ ਬਹੁਤ ਬੱਚ ਜਾਂਦੇ ਹਨ ਉਹ ਕਸਰ ਮਿਲਾਵਟਖੋਰ ਪੁਰੀ ਕਰ ਦਿੰਦੇ ਹਨ। ਲੋਕਾ ਵੱਲੋਂ ਆਪਣੀ ਸਮਰਥਾ ਤੋਂ ਵੱਧ ਪੈਸਾ ਖਾਣ ਪੀਣ ਤੇ ਖਰਚਿਆ ਜਾਂਦਾ ਹੈ ਪਰ ਉਹਨਾ ਨੂੰ ਇਹ ਭਰੋਸਾ ਨਹੀ ਹੁੰਦਾ ਕਿ ਉਹ ਜੋ ਖਾ ਰਹੇ ਹਨ ਉਹ ਸ਼ੁੱਧ ਹੈ? ਉਹ ਨਾ ਚਾਹੁੰਦੋ ਹੋਏ ਵੀ ਮਿਲਾਵਟੀ ਮਸਾਨ ਖਾਣ ਲਈ ਮਜਬੂਰ ਹਨ ਕਿਉਂਕੀ ਲੋਕਾਂ ਨੂੰ  ਸਰਕਾਰ ਵੱਲੋਂ ਕੋਈ ਵੀ ਅਜਿਹਾ ਸਰਲ ਉਪਰਾਲਾ ਨਹੀ ਦੱਸਿਆ ਜਾਂਦਾ ਜਿਸ ਨਾਲ ਮਿਲਾਵਟੀ ਸਮਾਨ ਦੀ ਪਹਚਾਨ ਕੀਤੀ ਜਾ ਸਕੇ। ਹੁਣ ਤਾਂ ਮਿਲਾਵਟ ਦਾ ਇਹ ਆਲਮ ਹੈ ਕਿ ਹਰ ਆਇਟਮ ਵਿੱਚ ਮਿਲਾਵਟਖੋਰਾਂ ਨੇ ਕਪਟੀਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ  ਕਿਧਰੇ ਮਿਲਾਵਟ ਵਿੱਚ ਕੋਈ ਆਇਟਮ ਪਿਛੇ ਨਾ ਰਹਿ ਜਾਵੇ। ਇਹਨਾ ਵਿੱਚੋਂ ਰਸੋਈ ਦੀ ਵਰਤੋਂ ਦੀਆਂ ਕੁੱਝ ਚੀਜਾਂ ਵਿੱਚ ਮਿਲਾਵਟ ਉਪਰ ਚਾਣਨਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।  
ਦਾਲਾਂ ਵਿੱਚ ਖਤਰਨਾਕ ਕੈਮਿਕਲ, ਰੰਗਾਂ ਤੇ ਕੰਕੜਾਂ ਦੀ ਮਿਲਾਵਟ ਧੜਲੇ ਨਾਲ ਕੀਤੀ ਜਾਂਦੀ ਹੈ। ਹੋਰ ਤੇ ਹੋਰ ਦਾਲਾਂ ਨੂੰ ਲਿਸ਼ਕਾਉਣ ਲਈ ਮੋਮ ਦੀ ਵੀ ਪਾਲਿਸ਼ ਹੁੰਦੀ ਹੈ ਜੱਦ ਕਿ ਮੋਮ ਸ਼ਰੀਰ ਨੂੰ ਕਈ ਘਾਤਕ ਬਿਮਾਰੀਆਂ ਲਗਾ ਸਕਦੀ  ਹੈ। ਭਾਵੇਂ ਪਾਲਿਸ਼ ਕਰਣ ਨਾਲ ਦਾਲ ਦੀ ਚਮਕ ਵੱਧ ਜਾਂਦੀ ਹੈ ਪਰ ਦਾਲਾਂ ਦੇ ਗੁਣ ਘੱਟ ਜਾਂਦੇ ਹਨ। ਅਰਹਰ, ਮਸੂਰ, ਮੁੰਗੀ ਤੇ ਛੋਲਿਆਂ ਦੀ ਦਾਲ ਤੇ ਜਿਆਦਾ ਪਾਲਿਸ਼ ਹੁੰਦੀ ਹੈ। ਇਸ ਵਿੱਚ ਜਿਹੜਾ ਰੰਗ ਪਾਇਆ ਜਾਂਦਾ ਹੈ ਉਹ ਧਾਗਾ ਰੰਗਣ ਤੇ ਰਬੜ ਦੀਆਂ ਚੱਪਲਾਂ ਬਣਾਉਣ ਵਿੱਚ ਵਰਤਿਆ ਜਾਂਦਾ ਹੈ। ਇਹਨਾਂ ਰੰਗਾਂ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਉੱਚ ਪ੍ਰੋਟੀਨ ਦਾ ਜਰਿਆ ਦਾਲਾਂ ਚੋਂ ਹੁਣ ਪ੍ਰੋਟੀਨ ਵੀ ਗਾਇਬ ਹੋ ਰਿਹਾ ਹੈ। ਡਾਰਟਰਾਂ ਮੁਤਾਬਕ ਦਾਲਾਂ ਵਿੱਚ ਹੋ ਰਹੀ ਮਿਲਾਵਟ ਕਈ ਬਿਮਾਰੀਆਂ ਦਾ ਕਾਰਣ ਬਣ ਰਹੀ ਹੈ। ਪਾਲਿਸ਼ ਨਾਲ ਹਾਜਮਾ ਵਿਗੜ ਜਾਂਦਾ ਹੈ ਤੇ ਰੰਗਾ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਦਾਲਾਂ ਨੂੰ ਚੰਗੀ ਤਰਾਂ੍ਹ ਧੋ ਕੇ ਹੀ ਵਰਤਨਾ ਚਾਹੀਦਾ ਹੈ। ਦਾਲਾਂ ਵਿੱਚ ਕਿਸੇ ਵੀ ਰੰਗ ਦਾ ਇਸਤੇਮਾਲ ਪ੍ਰੀਵੈਨ~ਨ ਆਫ ਫੂਡ ਅਡਲਟ੍ਰੈਸ਼ਨ ਐਕਟ 1954 ਦੇ ਵਿਰੁੱਧ ਹੈ।  
ਮਿਲਾਵਟ ਦੀ ਪਹਿਚਾਨ
20 ਗਰਾਮ ਦਾਲ ਨੂੰ 50 ਮਿਲੀਲੀਟਰ ਪਾਣੀ ਵਿੱਚ ਪਾ ਕੇ ਚੱਮਚ ਨਾਲ ਚੰਗੀ ਤਰਾਂ੍ਹ ਹਿਲਾਓ। ਜੇਕਰ 5 ਮਿਨਟ ਦੇ ਅੰਦਰ ਪਾਣੀ ਰੰਗਦਾਰ ਹੋ ਜਾਏ ਤਾਂ ਮਤਲਬ ਦਾਲ ਨੂੰ ਰੰਗਿਆ ਗਿਆ ਹੈ।  
5 ਗਰਾਮ ਦਾਲ ਨੂੰ 5 ਮਿਲੀਲੀਟਰ ਪਾਣੀ ਵਿੱਚ ਮਿਲਾਓ। ਇਸ ਵਿੱਚ ਕੁੱਝ ਬੂੰਦਾਂ ਹਾਈਡਰੋਕਲੋਰਾਈਡ ਦੀਆਂ ਮਿਲਾ ਦਿਓ। ਜੇਕਰ ਦਾਲ ਦਾ ਰੰਗ ਗੁਲਾਬੀ ਹੋ ਜਾਏ ਤਾਂ ਮਤਲਬ ਇਸ ਵਿੱਚ ਕੈਮਿਕਲ ਮਿਲਿਆ ਹੋਇਆ ਹੈ।  
ਤਿਉਹਾਰਾਂ ਦਾ ਸੀਜ਼ਨ ਆਉਣ ਦੇ ਨਾਲ ਹੀ ਘਿਓ, ਦੁੱਧ, ਖੋਆ, ਪਨੀਰ ਅਤੇ ਹੋਰ ਚੀਜਾਂ ਦੀ ਡਿਮਾਂਡ ਕਈ ਗੁਣਾ ਵੱਧ ਜਾਂਦੀ ਹੈ ਅਤੇ ਇਸੀ ਸਮਂੇ ਸਂਥੈਟਿਕ ਦੁੱਧ, ਪਨੀਰ ਅਤੇ ਵਸੱਤੂਆਂ ਬਣਾਉਣ ਵਾਲਿਆਂ ਦਾ ਵੀ ਹੜ ਆ ਜਾਂਦਾ ਹੈ। ਤਿਉਹਾਰਾਂ ਦੀ ਇਸ ਵਧੀ ਹੋਈ ਡਿਮਾਂਡ ਨੂੰ ਪੁਰਾ ਕਰਣ ਲਈ ਮਿਲਾਵਟੀ ਦੁੱਧ, ਘਿਓ ਤੇ ਖੋਆ ਕਈ ਕਈ ਦਿਨ ਪਹਿਲਾਂ ਹੀ ਤਿਆਰ ਕਰਕੇ ਰੱਖ ਲਿਆ ਜਾਂਦਾ ਹੈ ਤੇ ਇਸ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਹਨਾਂ ਵਿੱਚ ਜਿਹੜੇ ਕੈਮਿਕਲ ਮਿਲਾਏ ਜਾਂਦੇ ਹਨ ਉਹ ਕਈ ਵਾਰ ਜਾਨਲੇਵਾ ਵੀ ਸਾਬਤ ਹੁੰਦੇ ਹਨ। ਤਿਉਹਾਰਾਂ ਤੇ ਵਰਕ ਵਾਲੀਆਂ ਤੇ ਜਿਆਦਾ ਰੰਗ ਵਾਲੀਆਂ ਮਿਠਾਈਆਂ ਤੋਂ ਪਰਹੇਜ ਹੀ ਕਰਨਾ ਚਾਹੀਦਾ ਹੈ ਕਿਉਂਕਿ ਇਹ ਰੰਗ ਕਈ ਤਰਾਂ੍ਹ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ।
ਮਿਲਾਵਟ ਦੀ ਪਹਿਚਾਨ
ਮਿਠਾਈ ਦੇ ਵਰਕ ਤੇ ਕੁੱਝ ਬੂੰਦਾ ਕਾਸਟਿਕ ਸੋਡੇ ਦੀਆਂ ਪਾਓ ਜੇ ਵਰਕ ਚਾਂਦੀ ਦੀ ਥਾਂ ਐਲੁਮਿਨੀਅਮ ਦਾ ਹੋਵੇਗਾ ਤਾਂ ਗੱਲ ਜਾਏਗਾ। ਵੈਸੇ ਵੀ ਐਲੁਮਿਨੀਅਮ ਦਾ ਵਰਕ ਥੋੜਾ ਮੋਟਾ ਹੁੰਦਾ ਹੈ।
ਪਾਲਿਸ਼ ਕੀਤੀ ਹੋਈ ਥਾਂ ਤੇ ਦੁੱਧ ਦੀਆਂ ਕੁੱਝ ਬੂੰਦਾ ਪਾਓ। ਜੇ ਦੁੱਧ ਬਿਨਾ ਨਿਸ਼ਾਨ ਛੱਡੇ ਅੱਗੇ ਵੱਧ ਜਾਵੇ ਤਾਂ ਮਤਲਬ ਇਸ ਵਿੱਚ ਮਿਲਾਵਟ ਹੈ। ਇਸੇ ਤਰਾਂ੍ਹ ਆਓਡੀਨ ਮਿਲਾਣ ਤੇ ਜੇ ਦੁੱਧ ਦਾ ਰੰਗ ਨੀਲਾ ਹੋ ਜਾਵੇ ਤਾਂ ਮਤਲਬ ਦੁੱਧ ਵਿੱਚ ਸਟਾਰਚ ਮਿਲੀ ਹੋਈ ਹੈ।
ਜੇਕਰ ਚੱਖਣ ਤੇ ਦੁੱਧ ਕੜਵਾ ਹੋਵੇ, ਉਂਗਲੀ ਤੇ ਰਗੜਨ ਤੇ ਸਾਬੁਨ ਦੀ ਤਰਾਂ੍ਹ ਚਿਕਣਾ ਤੇ ਉਬਾਲਣ ਤੇ ਦੁੱਧ ਤੇ ਪੀਲਾਪਨ ਆ ਜਾਏ ਤਾਂ ਇਹ ਸਿਨਥੈਟਿਕ ਦੁੱਧ ਹੈ।

ਮਹਿੰਗਾਈ ਦੇ ਉਤਾਰ ਚੜਾਅ ਵਿੱਚ ਸਰੋਂ ਦਾ ਤੇਲ ਵੇਚਣ ਵਾਲਿਆਂ ਨੇ ਵੀ ਇਸ ਵਿੱਚ ਧੱੜਲੇ ਨਾਲ ਸੋਆ ਡੀ ਓ ਤੇ ਰਾਈਸ ਡੀ ਓ ਦੀ ਮਿਲਾਵਟ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸ ਨਾਲ ਇੱਕ ਪਾਸੇ ਤਾਂ ਗ੍ਰਾਹਕ ਦੀ ਜੇਬ ਤੇ ਡਾਕਾ ਪੈ ਰਿਹਾ ਹੈ ਤੇ ਦੂਜੇ ਪਾਸੇ ਉਸਦੀ ਸੇਹਤ ਤੇ ਵੀ । ਡੀ ਓ ਦਾ ਭਾਅ ਸਰੋਂ ਦੇ ਤੇਲ ਨਾਲੋਂ ਕਾਫੀ ਘੱਟ ਹੁੰਦਾ ਹੈ ਤੇ ਦਿੱਖ ਵਿੱਚ ਇਹ ਵਧੀਆ ਤੇਲ ਵਾਂਗ ਜਾਪਦਾ ਹੈ। ਡਾਕਟਰਾਂ ਮੁਤਾਬਕ ਇਹੋ ਜਿਹਾ ਤੇਲ ਦਿਲ ਤੇ ਫੇਫੜਿਆਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ ਕਿਉਂਕਿ ਇਹ ਤੇਲ ਧਮਨੀਆਂ ਵਿੱਚ ਜੰਮ ਜਾਂਦਾ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਤੇ ਹਾਰਟ ਅਟੈਕ ਹੋ ਸਕਦਾ ਹੈ।
ਮਿਲਾਵਟ ਦੀ ਪਹਿਚਾਨ
ਤੇਲ ਨੂੰ ਕਿਸੀ ਵੀ ਚੀਜ ਵਿੱਚ ਗਰਮ ਕਰੋ ਤੇ ਫਿਰ ਸੂੰਘੋ। ਜੇਕਰ ਤੇਲ ਵਿੱਚ ਮੁਸ਼ਕ ਨਹੀਂ ਹੈ ਤਾਂ ਮਤਲਬ ਇਹ ਮਿਲਾਵਟੀ ਹੈ।  
ਤੇਲ ਦੀ ਬੋਤਲ ਨੂੰ ਰੈਫਰਿਜਰੇਟਰ ਵਿੱਚ ਰਖੋ। ਜੇ ਤੇਲ ਜੰਮ ਜਾਵੇ ਤਾਂ ਇਹ ਮਿਲਾਵਟੀ ਹੈ ਕਿਉਂਕਿ ਅਸਲੀ ਸਰੋਂ ਦਾ ਤੇਲ ਨਾਂ ਤਾਂ ਜੰਮਦਾ ਹੈ ਤੇ ਨਾਂ ਹੀ ਉਸਦੀ ਮੁਸ਼ਕ ਜਾਂਦੀ ਹੈ।  
ਚਟਪਟਾ ਤੇ ਤਿੱਖਾ ਖਾਣਾ ਖਾਣ ਵਾਲਿਆਂ ਲਈ ਵੀ ਹੈਰਾਨੀ  ਦੀ ਗੱਲ੍ਹ ਹੈ ਕਿ ਜਿਹੜਾ ਮਿਰਚ ਮਸਾਲੇ ਵਾਲਾ ਖਾਣਾ ਉਹ ਚਟਖਾਰੇ ਲੈ ਲੈ ਖਾਂਦੇ ਹਨ ਉਸ ਵਿੱਚ ਵੀ ਜਹਰੀਲੇ ਪਦਾਰਥ ਮਿਲੇ ਹੁੰਦੇ ਹਨ । ਰਸੋਈ ਵਿੱਚ ਨਿੱਤ ਦੀ ਦਾਲ ਸਬਜੀ ਵਿੱਚ ਵਰਤੀ ਜਾਂਦੀ ਲਾਲ ਮਿਰਚ ਵਿੱਚ ਵੀ ਲਕੜੀ ਦੇ ਬੁਰਾਦੇ, ਇੱਟਾਂ ਦਾ ਚੁਰਾ, ਰੇਤ ਆਦਿ ਦੀ ਮਿਲਾਵਟ ਹੁੰਦੀ ਹੈ। ਕਪੜੇ ਰੰਗਣ ਵਾਲੀ ਡਾਈ ਦੀ ਵਰਤੋਂ ਮਿਰਚ ਨੂੰ ਗੁੜਾ ਲਾਲ ਰੰਗ ਦੇਣ ਲਈ ਕਿਤੀ ਜਾਂਦੀ ਹੈ ਜਿਸ ਨਾਲ ਕੈਂਸਰ ਤੇ ਲੀਵਰ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ। ਲਕੜੀ ਦਾ ਬੁਰਾਦਾ, ਇੱਟ ਚੁਰਾ ਤੇ ਰੇਤ ਨਾਲ ਅਸਥਮਾ, ਅਲਰਜੀ ਤੇ  ਕਿਡਨੀ ਵੀ ਖਰਾਬ ਹੋ ਸਕਦੀ ਹੈ। ਮਿਲਾਵਟੀ ਲਾਲ ਮਿਰਚ ਬਣਾਉਣ ਲਈ ਅਜਿਹੇ ਕੈਮਿਕਲ ਵਰਤੇ ਜਾਂਦੇ ਹਨ ਕਿ ਜੋ ਪੇਟ ਦੇ ਅਲਸਰ ਲਈ ਜਿੰਮੇਵਾਰ ਹਨ।
ਮਿਲਾਵਟੀ ਮਿਰਚ ਨੂੰ ਘਰ ਵਿੱਚ ਹੀ ਚੈਕ ਕੀਤਾ ਜਾ ਸਕਦਾ ਹੈ। ਇੱਕ ਗਿਲਾਸ ਪਾਣੀ ਵਿੱਚ ਥੋੜੀ ਜਿਹੀ ਲਾਲ ਮਿਰਚ ਪਾਓ। ਲਕੜੀ ਦਾ ਬੁਰਾਦਾ ਪਾਣੀ ਦੇ ਉਪਰ ਤੈਰਨ ਲੱਗ ਜਾਂਦਾ ਹੈ ਤੇ ਡਾÂਂੀ ਦਾ ਰੰਗ ਵੀ ਪਾਣੀ ਵਿੱਚ ਘੁੱਲ ਜਾਂਦਾ ਹੈ।

ਮਿਲਾਵਟਖੋਰੀ ਤੇ ਨੱਥ ਪਾਉਣ ਲਈ ਸਰਕਾਰ ਨੇ ਪ੍ਰੀਵੈਨਸ਼ਨ ਆਫ ਫੂਡ ਅਡਲਟਰੇਸ਼ਨ ਐਕਟ 1975 ਬਣਾਇਆ ਹੈ ਜਿਸ ਦੇ ਤਹਿਤ ਕੋਈ ਵੀ ਖਾਣ ਦਾ ਸਮਾਨ ਐਗਮਾਰਕ ਜਾਂ ਆਈ ਐਸ ਆਈ ਮਾਰਕ ਤੋਂ ਬਿਨਾਂ ਵੇਚਣਾ ਕਾਨੂੰਣਨ ਜੁਰਮ ਹੈ ਪਰ ਲਚੀਲਾ ਕਾਨੂੰਨ ਤੇ ਜਾਗਰੁਕਤਾ ਦੀ ਕਮੀ ਕਰਕੇ ਘੱਟ ਲੋਕ ਹੀ ਇਸ ਬਾਰੇ ਜਾਣਦੇ ਹਨ ਅਤੇ ਇਸ ਦਾ ਫਾਇਦਾ ਮਿਲਾਵਟਖੋਰ ਚੁੱਕਦੇ ਹਨ।  

ਅਕੇਸ਼ ਕੁਮਾਰ
5 mail akeshbnl@rediffmail.com
1keshbnl@gmail.com

Translate »