October 4, 2011 admin

ਬੈਂਕਾਂ ਦੇ ਕੰਮ-ਕਾਜ ਦੀ ਪ੍ਰਗਤੀ ਦਾ ਜ਼ਾਇਜਾ ਲੈਣ ਲਈ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ –  ਜ਼ਿਲ੍ਹੇ ਵਿੱਚ ਬੈਂਕਾਂ ਦੇ ਕੰਮ-ਕਾਜ ਦੀ ਪ੍ਰਗਤੀ ਦਾ ਜ਼ਾਇਜਾ ਲੈਣ ਲਈ ਅੱਜ ਸਥਾਨਕ ਬੱਚਤ ਭਵਨ ਵਿਖੇ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਜੂਨ 2011 ਦੀ  ਤਿਮਾਹੀ ਦੌਰਾਨ ਹੋਈ ਪ੍ਰਗਤੀ ਸਬੰਧੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪਰਨੀਤ ਭਰਦਵਾਜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਰਕਾਰੀ ਏਜੰਸੀਆਂ ਅਤੇ ਬੈਂਕਾਂ ਦੇ ਕੰਮਾਂ ਦੀ ਉੱਨਤੀ ਦਾ ਮੁਲਾਂਕਣ ਕੀਤਾ ਗਿਆ।
        ਮੀਟਿੰਗ ਵਿੱਚ ਸ੍ਰੀ ਐੱਸ. ਕ.ੇ ਪਸਰੀਜਾ, ਏ. ਜੀ. ਐੱਮ. ਪੰਜਾਬ ਨੈਸ਼ਨਲ ਬੈਂਕ, ਸ੍ਰੀ ਜਤਿੰਦਰ ਮਾਨਕੋਟੀਆ, ਚੀਫ਼ ਐੱਲ. ਡੀ. ਐੱਮ, ਸ੍ਰੀ ਕੇ. ਐੱਸ. ਭੁੱਲਰ, ਸਹਾਇਕ ਮਹਾਂਪ੍ਰਬੰਧਕ ਭਾਰਤੀਯ ਰਿਜ਼ਰਵ ਬੈਂਕ ਅਤੇ ਸ੍ਰੀ ਸੁਰਿੰਦਰ ਸਿੰਘ, ਸਹਾਇਕ ਮਹਾਂਪ੍ਰਬੰਧਕ ਨਾਬਾਰਡ ਤੋਂ ਇਲਾਵਾ ਬੈਂਕਾਂ ਅਤੇ ਸਰਕਾਰੀ ਏਜੰਸੀਆਂ ਦੇ ਪ੍ਰਮੁੱਖ ਅਧਿਕਾਰੀਆਂ ਨੇ ਭਾਗ ਲਿਆ।
         ਇਸ ਮੌਕੇ ਸ੍ਰੀ ਪਰਨੀਤ ਭਰਦਵਾਜ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਨੇ ਜੂਨ 2011 ਦੇ ਟੀਚਿਆਂ ਦੀ ਪ੍ਰਾਪਤੀ ਕਰ ਲਈ ਹੈ, ਪਰ ਜ਼ਿਲ੍ਹੇ ਵਿੱਚ ਸੀ. ਡੀ. ਦਰ ਦਾ ਹੇਠਾਂ ਡਿੱਗਣਾ ਚਿੰਤਾ ਦਾ ਵਿਸ਼ਾ ਹੈ, ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਆਰਥਿਕ ਵਿਕਾਸ ਤਾਂ ਹੀ ਸੰਭਵ ਹੋ ਸਕਦਾ ਹੈ ਜਦੋਂ ਜ਼ਿਲ੍ਹੇ ਦੇ ਬੈਂਕ ਅਤੇ ਸਰਕਾਰੀ ਅਦਾਰੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਛੋਟੇ-ਛੋਟੇ ਕਰਜ਼ੇ ਦੇਣ, ਜਿਨ੍ਹਾਂ ਵਿੱਚ ਸਵੈ-ਸਹਾਇਤਾ ਗਰੁੱਪ, ਐੱਸ. ਜੀ. ਐੱਸ. ਵਾਈ. ਯੋਜਨਾ ਅਤੇ ਸਰਕਾਰ ਦੇ ਸਹਿਯੋਗ ਨਾਲ ਚਲਾਈਆਂ ਜਾਣ ਵਾਲੀਆਂ ਸਕੀਮਾਂ ਸ਼ਾਮਿਲ ਹਨ।
         ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਦੇ ਉਪ-ਮਹਾਂਪ੍ਰਬੰਧਕ ਅਤੇ ਮੰਡਲ ਪ੍ਰਮੁੱਖ ਸ੍ਰੀ ਹਰਪਾਲ ਸਿੰਘ ਨੇ ਦੱਸਿਆ ਕਿ  ਕਰਜ਼ ਦੇਣ ਦਾ ਟੀਚਾ 786.60 ਕਰੋੜ ਰੁਪਏ ਸੀ, ਪ੍ਰੰਤੂ ਇਸ ਤਿਮਾਹੀ ਦੌਰਾਨ 893.04 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ, ਇਸ ਦੀ ਉਪਲੱਬਧੀ 111.03 ਫੀਸਦੀ ਦੀ ਰਹੀ ਅਤੇ ਇਸ ਤਿਮਾਹੀ ਖੇਤੀਬਾੜੀ ਸਬੰਧੀ ਕਰਜ਼ ਦੇਣ ਦਾ ਟੀਚਾ 399.63 ਕਰੋੜ ਰੁਪਏ ਦਾ ਸੀ ਜਦੋਂਕਿ ਕਰਜ਼ 501.62 ਕਰੋੜ ਰੁਪਏ ਦਾ ਵੰਡਿਆ ਗਿਆ ਅਤੇ ਇਸ ਵਿੱਚ 124.52 ਫੀਸਦੀ ਦਾ ਵਾਧਾ ਹੋਇਆ।
         ਉਨ੍ਹਾਂ ਦੱਸਿਆ ਕਿ ਜੂਨ 2010 ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਬੈਕਾਂ ਵਿੱਚ ਕੁੱਲ ਜਮਾਂ੍ਹ ਰਾਸ਼ੀ 13709 ਕਰੋੜ ਰੁਪਏ ਦੀ ਸੀ, ਪਰ ਇਸ ਸਾਲ ਜੂਨ 2011 ਵਿੱਚ ਵਧ ਕੇ 17049 ਕਰੋੜ ਰੁਪਏ ਹੋ ਗਈ, ਇਸ ਤਰਾਂ੍ਹ 3340 ਕਰੋੜ ਰੁਪਏ ਦੇ ਵਾਧੇ ਨਾਲ 24.36% ਦਾ ਵਾਧਾ ਦਰਜ ਕੀਤਾ ਗਿਆ, ਇਸ ਤੋਂ ਇਲਾਵਾ ਪਿਛਲੇ ਸਾਲ ਜੂਨ 2010 ਵਿੱਚ ਜ਼ਿਲ੍ਹੇ ਦੇ ਬੈਂਕਾਂ ਦਾ ਕੁੱਲ ਕਰਜ਼ 6760 ਕਰੋੜ ਰੁਪਏ ਦਾ ਸੀ, ਪਰ ਇਸ ਸਾਲ ਜੂਨ 2011 ਵਿੱਚ ਵਧ ਕੇ ਇਹ 7400 ਕਰੋੜ ਰੁਪਏ ਹੋ ਗਿਆ, ਇਸ ਤਰਾਂ੍ਹ  640 ਕਰੋੜ ਰੁਪਏ ਦੇ ਵਾਧੇ ਨਾਲ 9.47% ਵਾਧਾ ਦਰਜ ਹੋਇਆ।
         ਉਨ੍ਹਾਂ ਦੱਸਿਆ ਕਿ 01 ਅਪ੍ਰੈਲ, 2011 ਤੋਂ 30 ਜੂਨ, 2011 ਤੱਕ ਖੇਤੀਬਾੜੀ ਦੇ ਪ੍ਰਸਾਰ ਲਈ 1739 ਕਿਸਾਨਾਂ ਨੂੰ 69.01 ਕਰੋੜ ਰੁਪਏ ਦੇ ਕਿਸਾਨ ਕਰੈਡਿਟ ਕਾਰਡ ਵੰਡੇ ਗਏ ਅਤੇ ਕੁੱਲ 153821 ਕਿਸਾਨ ਕਰੈਡਿਟ ਕਾਰਡਾਂ ਦੇ ਰਾਂਹੀ 1462.39 ਕਰੋੜ ਰੁਪਏ ਦੇ ਕਰਜ਼ੇ ਕਿਸਾਨਾਂ ਨੂੰ ਵੰਡੇ ਗਏ ਅਤੇ ਛੋਟੇ ਉਦਯੋਗਾਂ ਨੂੰ ਜੂਨ 2011 ਤੱਕ 169.11 ਕਰੋੜ ਰੁਪਏ ਵੰਡੇ ਗਏ।
         ਅੰਤ ਵਿੱਚ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅੰਮ੍ਰਿਤਸਰ ਨੇ ਸਾਰੇ ਰਾਸ਼ਟਰੀ ਟੀਚਿਆਂ ਦੀ ਪ੍ਰਾਪਤੀ ਕੀਤੀ ਹੈ ਜਿਨ੍ਹਾਂ ਵਿੱਚ ਮੁੱਢਲਾ ਖੇਤਰ, ਖੇਤੀਬਾੜੀ, ਕਮਜੋਰ ਵਰਗ ਅਤੇ ਲਾਭਪਾਤਰੀ ਮਹਿਲਾਵਾਂ ਸ਼ਾਮਿਲ ਹਨ ਅਤੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਵਿੱਚ ਟੀਚਿਆਂ ਦੀ ਪ੍ਰਾਪਤੀ ਦੀ ਸਥਿਤੀ ਸ਼ੰਤੋਸਜਨਕ ਹੈ, ਪਰ ਕੁੱਝ ਸਕੀਮਾਂ ਵਿੱਚ ਜਿਆਦਾ ਧਿਆਨ ਦੇਣ ਦੀ ਲੋੜ ਹੈ।

Translate »