October 4, 2011 admin

ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਇਤਮਿਹਾਨ ਸੈਂਟਰਾਂ ਦੇ 200 ਮੀਟਰ ਦੇ ਆਲੇ ਦੁਆਲੇ ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਆਮ ਵਿਅਕਤੀਆਂ ਦੇ ਤੁਰਨ ਫਿਰਨ ਤੇ ਮੁਕੰਮਲ ਰੋਕ

ਅੰਮ੍ਰਿਤਸਰ, – ਸ੍ਰੀ ਰਜਤ ਅਗਰਵਾਲ,  ਜਿਲ੍ਹਾ ਮੈਜਿਸਟਰੇਟ, ਅੰਮ੍ਰਿਤਸਰ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਸੀ:ਆਰ:ਪੀ:ਸੀ  ਤਹਿਤ  ਪੰਜਾਬ ਸਕੂਲ ਸਿਖਿਆ ਬੋਰਡ  ਵੱਲੋਂ ਸਥਾਪਤ ਕੀਤੇ ਗਏ ਇਮਤਿਹਾਨ ਕੇਂਦਰਾਂ  ਦੇ ਵਿੱਚ ਡਿਊਟੀ ਨਿਭਾ ਰਹੇ ਸਟਾਫ ਅਤੇ ਪੇਪਰ ਦੇ ਰਹੇ ਬੱਚਿਆਂ ਨੂੰ ਛੱਡ ਕੇ ਬਾਕੀ ਇਤਮਿਹਾਨ ਸੈਂਟਰਾਂ ਦੇ 200 ਮੀਟਰ ਦੇ ਆਲੇ ਦੁਆਲੇ ਵਿਦਿਆਰਥੀਆਂ ਦੇ ਮਾਤਾ-ਪਿਤਾ ਅਤੇ ਆਮ ਵਿਅਕਤੀਆਂ ਦੇ ਤੁਰਨ ਫਿਰਨ ਅਤੇ ਇਕੱਠੇ ਹੋਣ ਤੇ ਮੁਕੰਮਲ ਰੋਕ ਲਗਾਈ ਹੈ।

         ਹੁਕਮਾਂ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਜਿਲ੍ਹੇ ਦੇ ਵੱਖ ਵੱਖ ਕੇਂਦਰਾਂ ਵਿੱਚ ਦਸਵੀਂ ਅਤੇ ਬਾਰਵੀਂ/ ਮੈਟ੍ਰਿਕ ਸ਼੍ਰੇਣੀ ਸਤੰਬਰ-2011 ਪਹਿਲੇ ਸਮੈਸਟਰ ਦੀ  ਪ੍ਰੀਖਿਆ ਮਿਤੀ 26 ਸਤੰਬਰ, 2011 ਦਿਨ ਸੋਮਵਾਰ ਅਤੇ 4 ਅਕਤੂਬਰ, 2011 ਦਿਨ ਮੰਗਲਵਾਰ ਤੋਂ  ਸ਼ੁਰੂ ਹੋ ਰਹੀਆਂ ਹਨ।    ਇਨ੍ਹਾਂ ਪ੍ਰੀਖਿਆਵਾਂ ਵਿੱਚ ਨਕਲ ਦੀ ਰੋਕਥਾਮ ਕਰਨ ਲਈ ਅਤੇ ਪ੍ਰੀਖਿਆਵਾਂ ਨੂੰ  ਸਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਇਹ ਹੁਕਮ ਜਾਰੀ ਕੀਤਾ ਗਿਆ ਹੈ।

Translate »