ਨਵੀਂ ਦਿੱਲੀ, – ਭਾਰਤ ਅਤੇ ਰੂਸ ਰੱਖਿਆ ਤਕਨਾਲੌਜੀ ਸਹਿਯੋਗ ਸਬੰਧੀ ਭਾਰਤ ਰੂਸ ਅੰਤਰ ਸਰਕਾਰ ਕਮਿਸ਼ਨ ਦੀ 11ਵੀਂ ਬੈਠਕ ਵਿੱਚ ਖੇਤਰੀ ਅਤੇ ਵਿਸ਼ਵ ਸੁਰੱਖਿਆ ਪਰਿਸਥਿਤੀਆਂ ਦਾ ਜਾਇਜ਼ਾ ਲੈਣਗੇ ਅਤੇ ਇੱਕ ਦੂਜੇ ਦੇ ਨਾਲ ਰੱਖਿਆ ਸਹਿਯੋਗ ਦੀ ਸਮੀਖਿਆ ਕਰਨਗੇ। ਇਸ ਸਬੰਧ ਵਿੱਚ ਰੱਖਿਆ ਮੰਤਰੀ ਸ਼੍ਰੀ ਏ.ਕੇ.ਐਂਟਨੀ ਰੂਸ ਦੀ ਰਾਜਧਾਨੀ ਮਾਸਕੋ ਦੇ ਦੌਰੇ ‘ਤੇ ਹਨ। ਉਨਾਂ੍ਹ ਦੇ ਨਾਲ ਇੱਕ ਉਚੱ ਪੱਧਰੀ ਪ੍ਰਤੀਨਿਧੀ ਮੰਡਲ ਵੀ ਰੂਸ ਗਿਆ ਹੋਇਆ ਹੈ। ਸ਼੍ਰੀ ਐਂਟਨੀ ਰੂਸ ਦੇ ਰੱਖਿਆ ਮੰਤਰੀ ਸ਼੍ਰੀ ਏ.ਈ.ਸਰਦੀਯੁਕੋਵ ਦੇ ਨਾਲ ਸਾਂਝੀ ਬੈਠਕ ਦੀ ਪ੍ਰਧਾਨਗੀ ਕਰਨਗੇ।
ਭਾਰਤੀ ਪ੍ਰਤੀਨਿਧ ਮੰਡਲ ਵਿੱਚ ਰੱਖਿਆ ਸਕੱਤਰ ਸ਼੍ਰੀ ਸ਼ੱਸ਼ੀਕਾਂਤ ਸ਼ਰਮਾ, ਰੱÎਿਖਆ ਉਤਪਾਦਨ ਸਕੱਤਰ ਸ਼੍ਰੀ ਸ਼ੇਖਰ ਅਗਰਵਾਲ, ਲੈਫਟੀਨੈਂਟ ਜਨਰਲ ਐਮ.ਐਸ. ਬੁੱਟਰ, ਏਅਰ ਮਾਰਸ਼ਲ ਆਰ.ਕੇ. ਸ਼ਰਮਾ, ਵਾਈਸ ਐਡਮਿਰਲ ਐਨ.ਐਨ. ਕੁਮਾਰ, ਡੀ.ਆਰ.ਡੀ.ਓ. ਖੋਜ ਅਤੇ ਵਿਕਾਸ ਮੁੱਖ ਕੰਟਰੋਲਰ ਡਾ.ਅਵਿਨਾਸ਼ ਚੰਦਰ, ਹਿੰਦੋਸਤਾਨ ਐਰੋਨੋਟਿਕਸ ਲਿਮਟਿਡ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਦੇਸ਼ਕ ਸ਼੍ਰੀ ਅਸ਼ੋਕ ਨਾਇਕ ਅਤੇ ਐਕਵਿਊਸ਼ਨ ਦੇ ਮਹਾਨਿਦੇਸ਼ਕ ਸ਼੍ਰੀ ਵਿਵੇਕ ਰੇਈ ਸ਼ਾਮਲ ਹਨ।ਅੱਜ ਸਵੇਰੇ ਸ਼੍ਰੀ ਐਂਟਨੀ ਨੇ ਵਿਕਟਰੀ ਪਾਰਕ ਦਾ ਦੌਰਾ ਕੀਤਾ, ਇੱਥੇ ਹਲਕੇ ਮੀਂਂਹ ਦੌਰਾਨ ਉਨਾਂ੍ਹ ਨੇ ਰਵਾਇਤੀ ਗਾਰਡ ਆਫ ਆਨਰ ਦਿੱਤਾ ਗਿਆ। ਸ਼੍ਰੀ ਐਂਟਨੀ ਦੇ ਦੂਜੇ ਮਹਾਯੁੱਧ ਦੇ ਸਮਾਰਕ ਉਤੇ ਫੁੱਲਮਾਲਾ ਵੀ ਚੜ੍ਹਾਈਆਂ।