October 6, 2011 admin

ਡਾ: ਕੇਸ਼ੋ ਰਾਮ ਨਮਿਤ ਬਰਸੀ ਸੰਬੰਧੀ ਪਾਠ ਦਾ ਭੋਗ 6 ਅਕਤੂਬਰ ਨੂੰ

ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸੇਵਾ ਮੁਕਤ ਅਧਿਆਪਕ ਅਤੇ ਨਾਟਕ ਮੰਚਨ ਦੇ ਖੇਤਰ ਵਿੱਚ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸਵ: ਡਾ: ਕੇਸ਼ੋ ਰਾਮ ਦੀ ਪਹਿਲੀ ਬਰਸੀ ਸੰਬੰਧੀ ਪਾਠ ਦਾ ਭੋਗ 6 ਅਕਤੂਬਰ ਨੂੰ ਪਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਭੋਗ ਉਨ੍ਹਾਂ ਦੇ ਨਿਵਾਸ ਸਥਾਨ ਮਕਾਨ ਨੰ:3118, ਨਿਊ ਟੈਗੋਰ ਨਗਰ, ਹੈਬੋਵਾਲ ਵਿਖੇ ਦੁਪਹਿਰ 11.00 ਵਜੇ ਤੋਂ 12.00 ਵਜੇ ਪਾਇਆ ਜਾ ਰਿਹਾ ਹੈ। ਯਾਦ ਰਹੇ ਡਾ: ਕੇਸ਼ੋ ਰਾਮ ਪਿਛਲੇ ਚਾਰ ਦਹਾਕਿਆਂ ਤੋਂ ਉੱਤਰੀ ਭਾਰਤ ਵਿੱਚ ਮੰਚ ਕਲਾ ਨੂੰ ਨਿਖਾਰਨ ਲਈ ਅਤੇ ਉਤਸ਼ਾਹਿਤ ਕਰਨ ਲਈ ਅਹਿਮ ਹਸਤੀ ਰਹੇ ਹਨ ਜਿਨ੍ਹਾਂ ਦੀ ਨਿਰਦੇਸ਼ਨਾ ਹੇਠ ਇਸ ਖੇਤਰ ਦੇ ਨਾਮੀ ਕਲਾਕਾਰ ਤਿਆਰ ਹੋਏ ਹਨ। ਇਸ ਸੂਚੀ ਵਿੱਚ ਡਾ: ਜਸਵਿੰਦਰ ਭੱਲਾ, ਡਾ: ਬਾਲ ਮੁਕੰਦ ਸ਼ਰਮਾ, ਡਾ: ਨਿਰਮਲ ਜੌੜਾ, ਡਾ: ਅਨਿਲ ਸ਼ਰਮਾ, ਸੁਖਵਿੰਦਰ ਸੁੱਖੀ, ਡਾ: ਸੁਖਚੈਨ, ਨਵਦੀਪ ਲੱਕੀ ਆਦਿ ਸ਼ਾਮਿਲ ਹਨ।

Translate »