ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੁਨੀਵਰਸਿਟੀ ਵੱਲੋਂ ਵੱਖ-ਵੱਖ ਅਖਬਾਰਾਂ ਵਿਚ ਛਪੀ ਖਬਰ ਯੂਨੀਵਰਸਿਟੀ ਦੇ ਕਾਮਰਸ ਅਤੇ ਬਿਜ਼ਨੈਸ ਮੈਨੇਜਮੈਂਟ ਵਿਭਾਗ ਦੇ ਡਾ. ਜੀ.ਐਸ. ਭੱਲਾ ਨੂੰ ਡਿਸਮਿਸ ਕੀਤੇ ਜਾਣ ਦਾ ਗੰਭੀਰ ਨੋਟਿਸ ਲਿਆ ਹੈ।
ਯੂਨੀਵਰਸਿਟੀ ਵੱਲੋਂ ਜਾਰੀ ਪ੍ਰੈਸ-ਨੋਟ ਅਨੁਸਾਰ ਸਪੱਸ਼ਟ ਕੀਤਾ ਗਿਆ ਹੈ ਕਿ ਯੂਨੀਵਰਸਿਟੀ ਦੀ 27 ਸਤੰਬਰ ਨੂੰ ਹੋਈ ਸਿੰਡੀਕੇਟ ਦੀ ਮੀਟਿੰਗ ਵਿਚ ਸਰਬ-ਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਡਾ. ਜੀ.ਐਸ. ਭੱਲਾ ਵੱਲੋਂ ਚਾਰਟਸ਼ੀਟ ਦੇ ਜਵਾਬ ਨਾਲ ਦਿੱਤੇ ਜਾਣ ਕਰਕੇ ਉਨ੍ਹਾਂ ਨੂੰ ‘ਸ਼ੋ ਕਾਜ਼ ਨੋਟਿਸ’ ਜਾਰੀ ਕੀਤਾ ਜਾਵੇ।
ਪ੍ਰੈਸ-ਨੋਟ ਵਿਚ ਦੱਸਿਆ ਗਿਆ ਕਿ ਡਾ. ਭੱਲਾ ਨੂੰ ਅਜੇ ਤਕ ‘ਸ਼ੋ ਕਾਜ਼ ਨੋਟਿਸ’ ਨਹੀਂ ਜਾਰੀ ਕੀਤਾ ਗਿਆ। ਉਨਾਂ੍ਹ ਨੂੰ ਡਿਸਮਿਸ ਕੀਤੇ ਜਾਣ ਜਾਂ ਨਾ ਜਾਣ ਦਾ ਫੈਸਲਾ ਲੈਣਾ ਕੇਵਲ ‘ਸ਼ੋ ਕਾਜ਼ ਨੋਟਿਸ’ ਦੇ ਜਵਾਬ ਤੋਂ ਬਾਅਦ ਹੀ ਲਿਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਵੱਲੋਂ ਕੀਤਾ ਜਾ ਰਿਹਾ ਯੂਨੀਵਰਸਿਟੀ ਖਿਲਾਫ ਰੋਸ ਬੇਵਜ੍ਹਾ ਅਤੇ ਬੇਬੁਨਿਆਦ ਹੈ।