ਚੰਡੀਗੜ੍ਹ – ਪੰਜਾਬ ਦੇ ਉਪ ਮੁੱਖ ਮੰਤਰੀ ਸ:ਸੁਖਬੀਰ ਸਿੰਘ ਬਾਦਲ ਨੇ ਅੱਜ ਦੁਸਹਿਰੇ ਦੇ ਤਿਉਹਾਰ, ਜਿਸ ਨੂੰ ਦੇਸ਼ਭਰ ਵਿੱਚ ਵਿਜੇਦਸ਼ਮੀ ਵਜੋ ਵੀ ਜਾਣਿਆਂ ਜਾਂਦਾ ਹੈ, ਦੀ ਪੂਰਵ ਸੰਧਿਆਂ ਤੇ ਸਮੂਹ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਹੈ। ਇਕ ਸੰਦੇਸ਼ ਵਿੱਚ ਊਪ ਮੁੱਖ ਮੰਤਰੀ ਨੇ ਕਿਹਾ ਕਿ ਦੁਸਹਿਰਾ ਸਾਨੂੰ ਸੱਚ ਦੀ ਬੁਰਾਈ ਉਤੇ ਅਟਲ ਜਿੱਤ ਦੀ ਵਿਸ਼ਵ ਵਿਆਪੀ ਸਚਾਈ ਨੂੰ ਯਾਦ ਦਿਵਾਉਦਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰ ਪੰਜਾਬ ਦੀਆਂ ਬਹੁ-ਧਾਰਮਿਕ ਪ੍ਰੰਪਰਾਵਾਂ ਦਾ ਸ਼ਾਨਾਮੱਤਾ ਵਿਰਸਾ ਹਨ ਅਤੇ ਵੱਖ ਵੱਖ ਲੋਕ ਵਰਗਾਂ ਅੰਦਰ ਇਕਸੁਰਤਾ ਅਤੇ ਮਾਨਸਿਕ ਸ਼ਾਤੀ ਦੀ ਭਾਵਨਾ ਨੂੰ ਹੋਰ ਮਜਬੂਤੀ ਪ੍ਰਦਾਨ ਕਰਦੇ ਹਨ। ਉਪ ਮੁੱਖ ਮੰਤਰੀ ਨੇ ਰਾਜ ਦੇ ਲੋਕਾ ਨੂੰ ਦੁਸਹਿਰੇ ਦਾ ਤਿਉਹਾਰ ਰਿਵਾਇਤੀ ਸ਼ਾਨੋ ਸ਼ੋਕਤ ਅਤੇ ਸ਼ਰਧਾ ਨਾਲ ਮਨਾਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਦੀ ਖੁਸ਼ਹਾਲੀ ਅਤੇ ਉਜਲ ਭੱਵਿਖ ਦੀ ਕਾਮਨਾ ਕੀਤੀ ਹੈ।