ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਫੈਕਲਟੀ ਆਫ ਕਾਮਰਸ ਅਤੇ ਇਕਨਾਮਿਕਸ ਦੇ ਡੀਨ, ਡਾ. ਵਿਕਰਮ ਚੱਢਾ ਨੂੰ ਕਾਮਰਸ ਅਤੇ ਬਿਜ਼ਨੈਸ ਮੈਨੇਜਮੈਂਟ ਵਿਭਾਗ ਦੇ ਮੁਖੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਹ ਨਿਯੁਕਤੀ ਉਨ੍ਹਾਂ ਵੱਲੋਂ ਪਹਿਲਾਂ ਪੰਜਾਬ ਸਕੂਲ ਆਫ ਇਕਨਾਮਿਕਸ ਦੇ ਮੁਖੀ ਦੇ ਨਾਲ-ਨਾਲ ਅਗਲੇ ਹੁਕਮਾਂ ਤਕ ਹੋਵੇਗੀ।
ਇਹ ਜਾਣਕਾਰੀ ਯੂਨੀਵਰਸਿਟੀ ਵੱਲੋਂ ਜਾਰੀ ਇਕ ਪ੍ਰੈਸ-ਰਲੀਜ਼ ਵਿਚ ਦਿੱਤੀ ਗਈ। ਪ੍ਰੈਸ-ਰਲੀਜ਼ ਵਿਚ ਇਹ ਵੀ ਦੱਸਿਆ ਕਿ ਡਾ. ਬਲਵਿੰਦਰ ਸਿੰਘ ਨੂੰ ਮੁਖੀ ਦੇ ਅਹੁਦੇ ਤੋਂ ਤਦ ਤਕ ਹੀ ਹਟਾਇਆ ਗਿਆ ਹੈ ਜਦੋਂ ਤਕ ਇਨਕੁਆਰੀ ਦੀ ਪ੍ਰੀਕ੍ਰਿਆ ਖਤਮ ਨਹੀਂ ਹੋ ਜਾਂਦੀ.